channel punjabi
International News SPORTS

ਬਾਸਕਟਬਾਲ ਦਾ ਉਭਰਦਾ ‘ਪ੍ਰਿੰਸ’, ਪੰਜਾਬ ਦਾ ਪ੍ਰਿੰਸਪਾਲ ਸਿੰਘ, ਦੁਨੀਆ ‘ਚ ਪੈਣ ਲੱਗੀ ‘ਪ੍ਰਿੰਸ’ ਦੀ ਧੱਕ

ਨੌਜਵਾਨ ਖ਼ਿਡਾਰੀ ਪ੍ਰਿੰਸਪਾਲ ਨੇ ਪੰਜਾਬ ਦਾ ਨਾਂ ਕੀਤਾ ਰੌਸ਼ਨ

ਬਾਸਕਟਬਾਲ ਦੀ ਖੇਡ ‘ਚ ਨਵਾਂ ਮੁਕਾਮ ਕੀਤਾ ਹਾਸਲ

‘ਪ੍ਰਿੰਸ’ ਬਣ ਕੇ ਨਿਕਲਿਆ ਪ੍ਰਿੰਸਪਾਲ ਸਿੰਘ

ਐਨਬੀਏ ਜੀ-ਲੀਗ ਲਈ ਹੋਈ ਚੋਣ

ਗੁਰਦਾਸਪੁਰ ਜ਼ਿਲ੍ਹੇ ‘ਚ ਖੁਸ਼ੀ ਦੀ ਲਹਿਰ

ਚੰਡੀਗੜ੍ਹ :ਕੋਈ ਵੀ ਖਿਡਾਰੀ ਜਦੋਂ ਜੀ-ਤੋੜ ਮਿਹਨਤ ਕਰਦਾ ਹੈ ਤਾਂ ਇਹ ਮੰਨ ਕੇ ਚੱਲੋ ਕਿ ਉਸਦੇ ਵਹਾਏ ਪਸੀਨੇ ਦਾ ਮੁੱਲ ਜਲਦੀ ਹੀ ਮਿਲਣ ਵਾਲਾ ਹੈ । ਇਸ ਗੱਲ ਨੂੰ ਸਹੀ ਸਾਬਤ ਕਰ ਦਿਖਾਇਆ ਪੰਜਾਬੀ ਨੌਜਵਾਨ ਪ੍ਰਿੰਸਪਾਲ ਸਿੰਘ ਨੇ। ਪ੍ਰਿੰਸਪਾਲ ਬਾਸਕਟਬਾਲ ਦਾ ਖਿਡਾਰੀ ਹੈ। ਜਿਹੜਾ ਆਪਣੇ ਖੇਡ ਨੂੰ ਨਿਖਾਰਨ ਲਈ ਪਿਛਲੇ ਕਈ ਸਾਲਾਂ ਤੋਂ ਸਖਤ ਮਿਹਨਤ ਕਰ ਰਿਹਾ ਸੀ।


ਵੱਡੀ ਗੱਲ ਇਹ ਕਿ ਹੁਣ ਬਾਸਕਟਬਾਲ ਅਕੈਡਮੀ (ਐਲਬੀਏ) ਨੇ ਪ੍ਰਿੰਸਪਾਲ ਸਿੰਘ ਨੂੰ ਐਨਬੀਏ (ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ) ਜੀ ਲੀਗ ਲਈ ਚੁਣ ਲਿਆ ਹੈ। ਹੁਣ ਪ੍ਰਿੰਸਪਾਲ ਅਗਲੇ ਸੈਸ਼ਨ ਵਿੱਚ ਦੇਸ਼-ਵਿਦੇਸ਼ ਦੇ ਸਰਬੋਤਮ ਖਿਡਾਰੀਆਂ ਨਾਲ ਅਮਰੀਕਾ ਸਥਿਤ ਐਨਬੀਏ ਵਿੱਚ ਖੇਡਦੇ ਹੋਏ ਨਜ਼ਰ ਆਉਣਗੇ। ਪ੍ਰਿੰਸਪਾਲ ਐਲਬੀਏ ਵਿੱਚੋਂ ਚੌਥੇ ਭਾਰਤੀ ਖਿਡਾਰੀ ਹਨ ਜਿਨ੍ਹਾਂ ਨੂੰ ਇਸ ਲੀਗ ਲਈ ਚੁਣਿਆ ਗਿਆ ਹੈ।



ਦੱਸ ਦਈਏ ਕਿ ਇਸ ਤੋਂ ਪਹਿਲਾਂ ਸਤਨਾਮ ਸਿੰਘ ਭੰਵਰਾ, ਪਾਲਪ੍ਰੀਤ ਸਿੰਘ ਬਰਾੜ, ਅਮਯੋਤ ਸਿੰਘ ਨੂੰ ਚੁਣਿਆ ਗਿਆ ਹੈ। ਪ੍ਰਿੰਸਪਾਲ ਨੇ ਬਾਸਕਟਬਾਲ ਵਿੱਦਆਊਟ ਬਾਰਡਰ ਏਸ਼ੀਆ, ਬੀਡਬਲਯੂਬੀ ਗਲੋਬਲ, ਐਨਬੀਏ ਗਲੋਬਰ ਕੈਂਪ, ਅੰਡਰ-16 ਫੀਬਾ ਏਸ਼ੀਆ ਟੂਰਨਾਮੈਂਟ, ਥਾਈਲੈਂਡ ਵਿੱਚ ਹੋਈ ਅੰਡਰ-18 ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ।

ਪ੍ਰਿੰਸਪਾਲ ਗੁਰਦਾਸਪੁਰ ਦੇ ਪਿੰਡ ਕਾਦੀਆਂ ਗੁੱਜਰਾਂ ਦੇ ਵਸਨੀਕ ਹਨ। ਪ੍ਰਿੰਸਪਾਲ ਦੀ ਇਸ ਉਪਲੱਬਧੀ ‘ਤੇ ਨਾ ਸਿਰਫ ਉਸ ਦੇ ਪਿੰਡ ਵਾਸੀਆਂ ਨੂੰ ਸਗੋਂ ਪੂਰੇ ਜ਼ਿਲੇ ਨੂੰ ਉਸ ਉੱਤੇ ਮਾਣ ਹੈ । ਪ੍ਰਿੰਸਪਾਲ ਉਹਨਾਂ ਨੌਜਵਾਨਾਂ ਲਈ ਇੱਕ ਮਿਸਾਲ ਬਣ ਕੇ ਉਭਰਿਆ ਹੈ ਜਿਹੜੇ ਖੇਡਾਂ ਦੀ ਦੁਨੀਆ ਵਿੱਚ ਦੇਸ਼ ਅਤੇ ਸੂਬੇ ਦਾ ਨਾਂ ਚਮਕਾਉਣਾ ਚਾਹੁੰਦੇ ਹਨ।

ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਣਤ ਤੋਂ ਦੂਰ ਰੱਖਣ ਵਿੱਚ ਖੇਡਾਂ ਸਭ ਤੋਂ ਵੱਡਾ ਅਤੇ ਕਾਰਗਰ ਜ਼ਰੀਆ ਹਨ । ਜ਼ਰੂਰਤ ਹੈ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਵਾਸਤੇ ਠੋਸ ਕਦਮ ਚੁੱਕੇ, ਜਿਸ ਨਾਲ ਪ੍ਰਿੰਸਪਾਲ ਸਿੰਘ ਜਿਹੇ ਅਨੇਕਾਂ ਨੌਜਵਾਨ ਦੁਨੀਆ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰ ਸਕਣ।

Related News

JOE BIDEN ਦਾ ਪੂਰੀ ਦੁਨੀਆ ਕਰੇਗੀ ਸਨਮਾਨ : ਕਮਲਾ ਹੈਰਿਸ

Vivek Sharma

ਹੁਣ ਕੋਰੋਨਾ ਵੈਕਸੀਨ ‘ਤੇ ਵਿਵਾਦ! ਸੁੰਨੀ ਜਮੀਅਤ-ਏ-ਉਲੇਮਾ ਨੇ ਬਾਈਕਾਟ ਦਾ ਕੀਤਾ ਐਲਾਨ

Vivek Sharma

ਓਨਟਾਰੀਓ: 11 ਵਿਦਿਆਰਥੀਆਂ ਨੇ ਕੋਵਿਡ-19 ਸਬੰਧੀ ਨਿਯਮਾਂ ਦੀ ਕੀਤੀ ਉਲੰਘਣਾਂ, ਗਰੁੱਪ ਨੂੰ ਕੁੱਲ ਮਿਲਾ ਕੇ 17000 ਡਾਲਰ ਦਾ ਲੱਗਿਆ ਜ਼ੁਰਮਾਨਾ

Rajneet Kaur

Leave a Comment