channel punjabi
Canada International News North America

ਫੈਡਰਲ ਸਰਕਾਰ ਨੇ ਕੋਵਿਡ 19 ਦੇ ਵਧਦੇ ਮਾਮਲੇ ਦੇਖ ਲੋਕਾਂ ਨੂੰ ਘਰ ‘ਚ ਰਹਿਣ ਦੀ ਕੀਤੀ ਅਪੀਲ : Carla Qualtrough

ਜਿਵੇਂ ਕਿ ਕੋਰੋਨਾ ਵਾਇਰਸ ਦੇ ਕੇਸ ਦੇਸ਼ ਭਰ ਵਿਚ ਤੇਜ਼ੀ ਨਾਲ ਵਧਦੇ ਜਾ ਰਹੇ ਹਨ, ਫੈਡਰਲ ਸਰਕਾਰ ਲੋਕਾਂ ਨੂੰ “ਸਖਤੀ ਨਾਲ ਘਰ ਵਿਚ ਰਹਿਣ ਦੀ ਅਪੀਲ ਕਰ ਰਹੀ ਹੈ।
ਰੁਜ਼ਗਾਰ ਮੰਤਰੀ ਕਾਰਲਾ ਕੁਆਲਟ੍ਰੂ ( Employment Minister Carla Qualtrough) ਨੇ ਕਿਹਾ ਕਿ ਇਕ ਵਿਸ਼ਾਲ ਆਰਥਿਕ ਬੰਦ ਜਿਵੇਂ ਸਾਲ ਦੇ ਸ਼ੁਰੂ ਵਿਚ ਹੋਇਆ ਸੀ, ਲਾਜ਼ਮੀ ਨਹੀਂ ਹੈ, ਪਰ ਕੈਨੇਡੀਅਨਾਂ ਨੂੰ ਪਰਿਵਾਰਾਂ ਅਤੇ ਭਾਈਚਾਰਿਆਂ ਵਿਚ ਵਾਇਰਸ ਦੇ ਫੈਲਣ ਨੂੰ ਘੱਟ ਕਰਨ ਲਈ ਹੁਣ ਕਾਰਵਾਈ ਕਰਨੀ ਚਾਹੀਦੀ ਹੈ।

ਓਨਟਾਰੀਓ ਵਿੱਚ ਸ਼ੁੱਕਰਵਾਰ ਨੂੰ 732 ਕੇਸ ਦਰਜ ਕੀਤੇ ਗਏ, ਜੋ ਕਿ ਇੱਕ ਦਿਨ ਦਾ ਰਿਕਾਰਡ ਹੈ, ਜਦਕਿ ਕਿ ਕਿਊਬਿਕ ਨੇ ਉਸੇ ਦਿਨ 1000 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ।

ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਦੇਸ਼ ਦੂਸਰੀ ਲਹਿਰ ਵਿੱਚ ਹੈ ਅਤੇ ਓਟਾਵਾ ਦੀ ਮੁੱਖ ਜਨ ਸਿਹਤ ਅਧਿਕਾਰੀ ਡਾ: ਵੇਰਾ ਏਚੇਸ ਚੇਤਾਵਨੀ ਦੇ ਰਹੇ ਹਨ ਕਿ ਸ਼ਹਿਰ ਇੱਕ ਸੰਕਟ ਵਾਲੀ ਸਥਿਤੀ ਵਿੱਚ ਪਹੁੰਚ ਰਿਹਾ ਹੈ।

ਕੋਰੋਨਾ ਵਾਇਰਸ ਦੇ ਕੇਸ ਵਧਣ ਕਾਰਨ ਸੂਬਾਈ ਅਧਿਕਾਰੀ ਇਕ ਵਾਰ ਫਿਰ ਤੋਂ ਤਾਲਾਬੰਦੀ ਤੋਂ ਡਰ ਰਹੇ ਹਨ। ਕੈਨੇਡਾ ਵਿੱਚ ਹੁਣ ਪੁਸ਼ਟੀ ਹੋਏ ਕੇਸ 162,195 ਤੋਂ ਵੱਧ ਹਨ ਜਦੋਂ ਕਿ9,404 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੁਆਲਟ੍ਰੂ ਨੇ ਕਿਹਾ ਕਿ ਕੋਵਿਡ ਨਾਲ ਕਈ ਲੀਡਰ ਵੀ ਪ੍ਰਭਾਵਿਤ ਹੋਏ ਹਨ। ਕੰਜ਼ਰਵੇਟਿਵ ਲੀਡਰ ਐਰਿਨ ਓਟੂਲ ਅਤੇ ਉਨ੍ਹਾਂ ਦੀ ਪਤਨੀ ਰੇਬੇਕਾ, ਦੋਵਾਂ ਦਾ ਪਿਛਲੇ ਮਹੀਨੇ ਕੋਵਿਡ 19 ਟੈਸਟ ਪੋਜ਼ਟਿਵ ਆਇਆ ਸੀ। ਬਲਾਕ ਕਿਉਬੋਇਸ ਲੀਡਰ ਯਵੇਸ-ਫ੍ਰਾਂਸਕੋਈ ਬਲੈਂਚੇਟ ਵੀ ਇਸ ਦੀ ਚਪੇਟ ‘ਚ ਆਏ ਸਨ। ਇਹ ਤਿੰਨੋਂ ਹੁਣ ਠੀਕ ਹੋ ਗਏ ਹਨ, ਪਰ ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਕੋਵਿਡ 19 ਦੇ ਸ਼ਿਕਾਰ ਹੋ ਗਏ ਹਨ।

ਕੰਜ਼ਰਵੇਟਿਵ ਡਿਪਟੀ ਲੀਡਰ ਕੈਂਡਿਸ ਬਰਗਨ ਨੇ ਕਿਹਾ ਕਿ ਸਾਰਿਆ ਨੂੰ ਸਮਝਣਾ ਜ਼ਰੂਰੀ ਹੋਵੇਗਾ ਕਿ ਇਹ ਵਾਇਰਸ ਗੰਭੀਰ ਹੈ। ਇਹ ਮਹਾਂਮਾਰੀ ਸਾਰਿਆਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਚਾਹੇ ਤੁਸੀਂ ਕੌਣ ਹੋ, ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਡਾ ਕੰਮ ਕੀ ਹੈ। “ਇਸ ਲਈ ਸਾਨੂੰ ਸਾਰਿਆਂ ਨੂੰ ਇਸ ਪ੍ਰਤੀ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਇਸ ਨਾਲ ਕਿਵੇਂ ਨਜਿੱਠਦੇ ਹਾਂ ਅਤੇ ਅਸੀਂ ਆਪਣੇ ਆਪ ਨੂੰ ਅਤੇ ਜਿੰਨ੍ਹਾਂ ਨੂੰ ਪਿਆਰ ਕਰਦੇ ਹਾਂ ਕਿਵੇ ਕੋਵਿਡ 19 ਤੋਂ ਸੁਰਖਿਅਤ ਰਖਦੇ ਹਾਂ।

ਕੁਆਲਟ੍ਰੂ ਨੇ ਕਿਹਾ ਕਿ ਮਾਸਕ ਪਹਿਨ ਕੇ ਰਖੋ, ਆਪਣੇ ਹੱਥ ਧੋਵੋ, ਸਮਾਜਕ ਦੂਰੀ ਬਣਾਈ ਰਖੋ।

Related News

ਅਮਰੀਕੀ ਪੁਲਿਸ ਨੇ ਇਕ ਹੋਰ ਗੈਰ ਗੋਰੇ ਵਿਅਕਤੀ ਨੂੰ ਮਾਰੀਆਂ 7 ਗੋਲੀਆਂ, ਲੋਕਾਂ ਵਲੋਂ ਜਬਰਦਸਤ ਪ੍ਰਦਰਸ਼ਨ

Rajneet Kaur

ਸਰੀ: ਸੂਬੇ ਦੇ ਕੋਰਟਹਾਉਸ ‘ਚ ਕੋਵਿਡ 19 ਆਉਟਬ੍ਰੇਕ ਦਾ ਐਲਾਨ

Rajneet Kaur

ਕੋਰੋਨਾ ਦੀ ਰਫ਼ਤਾਰ ਰੋਕਣ ਲਈ ਲੰਮੀ ਤਾਲਾਬੰਦੀ ਇੱਕੋ-ਇੱਕ ਸਹਾਰਾ: ਮੇਅਰ

Vivek Sharma

Leave a Comment