channel punjabi
International News

ਪਾਕਿਸਤਾਨ ਦਾ ਅੱਤਵਾਦੀ ਚਿਹਰਾ ਮੁੜ ਹੋਇਆ ਬੇਨਕਾਬ, ਹੁਣ ਆਮ ਲੋਕ ਵੀ ਪੁੱਛ ਰਹੇ ਨੇ ਪਾਕਿਸਤਾਨ ਸਰਕਾਰ ਤੋਂ ਸਵਾਲ

ਪਾਕਿਸਤਾਨ ਸਰਕਾਰ ਨੂੰ ਆਈਐੱਸਆਈ ਨੇ ਕੀਤਾ ਮੁੜ ਸ਼ਰਮਿੰਦਾ

ਭਾਰਤ-ਪਾਕ ਸਰਹੱਦ ‘ਤੇ ਮਾਰੇ ਅੱਤਵਾਦੀ ਨੂੰ ਦੱਸਿਆ ਕਿਸਾਨ

‘ਹੁਣ ਪਾਕਿਸਤਾਨ ਦੇ ਲੋਕ ਹੀ ਪੁੱਛ ਰਹੇ ਨੇ ਸਵਾਲ’

“ਸਰਹੱਦ ਤੇ ਕੀ ਕਰਨ ਗਿਆ ਕਿਸਾਨ ?”

ਰਾਜੌਰੀ : ਰਾਜੌਰੀ ਜ਼ਿਲ੍ਹੇ ‘ਚ ਨੌਸ਼ੇਰਾ ਦੇ ਕਲਾਲ ਸੈਕਟਰ ‘ਚ ਕੰਟਰੋਲ ਰੇਖਾ ‘ਤੇ ਮਾਰੇ ਗਏ ਅੱਤਵਾਦੀ ਨੂੰ ਕਿਸਾਨ ਦੱਸ ਕੇ ਪਾਕਿਸਤਾਨ ਹੁਣ ਆਪਣੇ ਹੀ ਦੇਸ਼ ‘ਚ ਘਿਰ ਗਿਆ ਹੈ।
ਪਾਕਿਸਤਾਨ ਦੇ ਹੀ ਲੋਕ ਸਵਾਲ ਪੁੱਛਣ ਲੱਗੇ ਹਨ ਕਿ ਕੰਟਰੋਲ ਰੇਖਾ ‘ਤੇ ਮਾਰਿਆ ਗਿਆ ਵਿਅਕਤੀ ਜੇ ਅੱਤਵਾਦੀ ਨਹੀਂ, ਕਿਸਾਨ ਹੈ ਤਾਂ ਉਹ ਇਸ ਇਲਾਕੇ ‘ਚ ਕੀ ਕਰ ਰਿਹਾ ਸੀ, ਜਿਥੇ ਬਾਰੂਦੀ ਸੁਰੰਗਾਂ ਵਿਛੀਆਂ ਹਨ। ਪਾਕਿਸਤਾਨੀ ਫ਼ੌਜ ਤੇ ਉਸ ਦੀ ਖੁਫੀਆ ਏਜੰਸੀ ਆਈਐੱਸਆਈ ਨੂੰ ਇਸ ਦਾ ਜਵਾਬ ਲੱਭਣ ‘ਤੇ ਨਹੀਂ ਮਿਲ ਰਿਹਾ ਹੈ।

ਦਰਅਸਲ, ਪਾਕਿਸਤਾਨੀ ਖੇਤਰ ‘ਚ ਸਮਾਨੀ ਬਾਗਸਰ ‘ਚ ਬਣੇ ਲਾਂਚਿੰਗ ਪੈਡ ਤੋਂ ਕਰੀਬ ਪੰਜ ਅੱਤਵਾਦੀ ਮੰਗਲਵਾਰ ਨੂੰ ਕਲਾਲ ਸੈਕਟਰ ਰਾਹੀਂ ਭਾਰਤੀ ਖੇਤਰ ‘ਚ ਘੁਸਪੈਠ ਲਈ ਕੰਟਰੋਲ ਰੇਖਾ ਦੇ ਕਰੀਬ ਪੁੱਜ ਗਏ ਸਨ। ਇਸ ਦੌਰਾਨ ਉੱਥੇ ਵਿਛੀ ਬਾਰੂਦੀ ਸੁਰੰਗ ‘ਤੇ ਇਕ ਅੱਤਵਾਦੀ ਦਾ ਪੈਰ ਪੈ ਗਿਆ। ਧਮਾਕੇ ‘ਚ ਦੋ ਅੱਤਵਾਦੀ ਮੌਕੇ ‘ਤੇ ਹੀ ਢੇਰ ਹੋ ਗਏ। ਇਹ ਦੇਖ ਕੇ ਅੱਤਵਾਦੀਆਂ ਤੇ ਪਾਕਿਸਤਾਨੀ ਫ਼ੌਜ ਨੇ ਭਾਰੀ ਗੋਲ਼ਾਬਾਰੀ ਸ਼ੁਰੂ ਕਰ ਦਿੱਤੀ। ਇਸ ਦੀ ਆੜ ‘ਚ ਹੋਰ ਤਿੰਨ ਅੱਤਵਾਦੀ ਆਪਣੇ ਸਾਥੀਆਂ ਦੀਆਂ ਲਾਸ਼ਾਂ ਚੱਕ ਕੇ ਵਾਪਸ ਲਾਂਚਿੰਗ ਪੈਡ ਵੱਲ ਭੱਜ ਗਏ ਸਨ। ਪੰਜੇ ਅੱਤਵਾਦੀ ਆਤਮਘਾਤੀ ਦਸਤੇ ਦੇ ਸਨ ਤੇ ਭਾਰੀ ਹਥਿਆਰਾਂ ਨਾਲ ਲੈਸ ਸਨ। ਇਨ੍ਹਾਂ ਵਿਚੋਂ ਇੱਕ ਅੱਤਵਾਦੀ ਨੂੰ ਪਾਕਿਸਤਾਨ ਤੇ ਉਸ ਦੀ ਖੁਫੀਆ ਏਜੰਸੀ ਕਿਸਾਨ ਦੱਸ ਕੇ ਪੂਰੀ ਦੁਨੀਆ ‘ਚ ਗੁਮਰਾਹ ਕਰਨ ਲਈ ਕੂੜ ਪ੍ਰਚਾਰ ਕਰ ਰਹੀ ਹੈ।

ਆਈਐੱਸਆਈ ਕਹਿ ਰਹੀ ਹੈ ਕਿ ਮਾਰਿਆ ਗਿਆ ਵਿਅਕਤੀ ਅੱਤਵਾਦੀ ਨਹੀਂ, ਬਲਕਿ ਭਿੰਬਰ ਜ਼ਿਲ੍ਹੇ ਦੇ ਨਾਲੀ ਪਿੰਡ ਦਾ ਆਬਿਦ ਹੁਸੈਨ ਸੀ। ਉਹ ਕਿਸਾਨ ਸੀ ਜੋ ਕੰਟਰੋਲ ਰੇਖਾ ‘ਤੇ ਖੇਤਾਂ ਨੇੜੇ ਬਾਰੂਦੀ ਸੁਰੰਗ ਦੀ ਲਪੇਟ ‘ਚ ਆਉਣ ਨਾਲ ਮਾਰਿਆ ਗਿਆ। ਇਸ ‘ਤੇ ਪਾਕਿਸਤਾਨ ਦੇ ਲੋਕਾਂ ਨੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਉਥੋਂ ਦੇ ਲੋਕ ਪੁੱਛ ਰਹੇ ਹਨ ਕਿ ਜੇ ਆਬਿਦ ਹੁਸੈਨ ਕਿਸਾਨ ਸੀ ਤਾਂ ਉਹ ਉਸ ਇਲਾਕੇ ‘ਚ ਕੀ ਕਰ ਰਿਹਾ ਸੀ ਜਿਥੇ ਬਾਰੂਦੀ ਸੁਰੰਗਾਂ ਵਿਛੀਆਂ ਸਨ ?

ਦੱਸਣਾ ਬਣਦਾ ਹੈ ਕਿ ਪਾਕਿਸਤਾਨ ਵਿਚ ਇਸ ਸਮੇਂ ਕੋਰੋਨਾ ਮਹਾਮਾਰੀ ਜ਼ੋਰ ਫੜ ਚੁੱਕੀ ਹੈ । ਲੋਕਾਂ ਦੇ ਮਨਾਂ ਵਿੱਚ ਇਮਰਾਨ ਖਾਨ ਸਰਕਾਰ ਲਈ ਇਸ ਕਰਕੇ ਵੀ ਰੋਸ ਹੈ ਕਿ ਸਮਾਂ ਰਹਿੰਦੇ ਚਿਤਾਵਨੀਆਂ ਮਿਲਣ ਦੇ ਬਾਵਜੂਦ ਪਾਕਿਸਤਾਨ ਨੇ ਕੋਰੋਨਾ ਦੀ ਰੋਕਥਾਮ ਲਈ ਠੋਸ ਕਦਮ ਕਿਉਂ ਨਹੀਂ ਚੁੱਕੇ।

Related News

ਮਾਂਟਰੀਅਲ: ਗੈਸ ਲੀਕ ਹੋਣ ਕਾਰਨ ਦੋ ਘੰਟਿਆਂ ਤੋਂ ਵੱਧ ਸਮੇਂ ਲਈ ਮੈਟਰੋ ਦੀ ਗ੍ਰੀਨ ਲਾਈਨ ਨੂੰ ਕਰਨਾ ਪਿਆ ਬੰਦ

Rajneet Kaur

ਟੋਰਾਂਟੋ ਦੇ ਮੇਨ ਹਾਈਵੇ ਤੇ ਇੱਕ ਉਡਦੇ ਹੋਏ ਟਾਇਰ ਨੇ ਲਈ 24 ਸਾਲਾ ਵਿਅਕਤੀ ਦੀ ਜਾਨ

Rajneet Kaur

ਕੈਨੇਡਾ: ਪੰਜਾਬੀ ਨੌਜਵਾਨ ਗੁਰਸਿਮਰਤ ਸਿੰਘ ਸਿੰਮੂ ਦੀ ਟਰੱਕ ਹਾਦਸੇ ਦੌਰਾਨ ਮੌਤ

Rajneet Kaur

Leave a Comment