channel punjabi
Canada International News North America

ਨੌਰੀਨ ਸਿੰਘ ਅਮਰੀਕੀ ਏਅਰ ਫੋਰਸ ‘ਚ ਸੈਕਿੰਡ ਲੈਫਟੀਨੈਂਟ ਨਿਯੁਕਤ, ਵਧਾਇਆ ਦੇਸ਼ ਅਤੇ ਪੰਜਾਬ ਦਾ ਮਾਣ

ਨੌਰੀਨ ਸਿੰਘ ਨੇ ਵਧਾਇਆ ਦੇਸ਼ ਅਤੇ ਪੰਜਾਬ ਦਾ ਮਾਣ

ਅਮਰੀਕੀ ਏਅਰ ਫੋਰਸ ‘ਚ ਸੈਕਿੰਡ ਲੈਫਟੀਨੈਂਟ ਨਿਯੁਕਤ

ਪਿਤਾ ਵੀ ਰਹੇ ਯੂ.ਐੱਸ.ਫੌਜ ਦੇ ਉੱਚ ਦਰਜੇ ਦੇ ਸਿੱਖ ਅਧਿਕਾਰੀ

ਵਾਸ਼ਿੰਗਟਨ : ਪੰਜਾਬੀ ਲੋਕ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਕਿਉਂ ਨਾ ਹੋਣ, ਉਹ ਆਪਣੀ ਕਾਬਲੀਅਤ ਸਾਬਤ ਕਰ ਹੀ ਦਿੰਦੇ ਨੇ, ਜਿਸ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਵਾਹ-ਵਾਹ ਕਰਦਾ ਨਹੀਂ ਥੱਕਦਾ ।
ਅਮਰੀਕਾ ਦੇ ਸੂਬੇ ਕੋਲੋਰਾਡੋ ਸਪ੍ਰਿੰਗਜ਼ ‘ਚ ਭਾਰਤੀ-ਅਮਰੀਕੀ ਸਿੱਖ ਵਿਦਿਆਰਥਣ ਅਤੇ ਭਾਰਤੀ ਕਮਿਊਨਿਟੀ ਆਰਗੇਨਾਈਜ਼ਰ ਦੀ 26 ਸਾਲਾ ਨੌਰੀਨ ਸਿੰਘ ਨੂੰ ਯੁਨਾਈਟਡ ਸਟੇਟ ਏਅਰ ਫੋਰਸ ਵਿਚ ਸੈਕਿੰਡ ਲੈਫਟੀਨੈਂਟ ਵਜੋਂ ਨਿਯੁਕਤ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ।

ਦੱਸਣਯੋਗ ਹੈ ਕਿ ਇਹ ਪ੍ਰਾਪਤੀ ਨੌਰੀਨ ਸਿੰਘ ਨੇ ਆਪਣੇ ਪਿਤਾ ਕਰਨਲ (ਰਿਟਾ.) ਜੀ. ਬੀ. ਸਿੰਘ ਵੱਲੋਂ ਵਿਖਾਏ ਰਾਹ ਤੇ ਚਲਦੇ ਹੋਏ ਪ੍ਰਾਪਤ ਕੀਤੀ ਹੈ, ਜੋ ਅਮਰੀਕਾ ‘ਚ ਇਕ ਫੌਜ ਅਧਿਕਾਰੀ ਵਜੋਂ ਸੇਵਾ ਕਰਦੇ ਰਹੇ ਹਨ।

ਨੌਰੀਨ ਸਿੰਘ ਦੇ ਪਿਤਾ ਯੂ.ਐੱਸ. ਫੌਜ ਦੇ ਸਰਵ ਉੱਚ ਦਰਜੇ ਦੇ ਸਿੱਖ ਅਮਰੀਕਨਾਂ ਵਿਚੋਂ ਇੱਕ ਹਨ ਜੋ ਕਿ ਸਰਗਰਮ ਡਿਊਟੀ ਨਿਭਾਉਂਦੇ ਹੋਏ ਆਪਣੀ ਦਸਤਾਰ ਨੂੰ ਵੀ ਯੂ.ਐੱਸ.ਏ ‘ਚ ਬਣਾਈ ਰੱਖਦੇ ਹਨ। ਉਹ ਸੰਨ 1979 ਵਿਚ ਫ਼ੌਜ ਵਿਚ ਭਰਤੀ ਹੋਏ ਸਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸਾਲ 2016 ਵਿਚ ਏਅਰ ਫੋਰਸ ਅਧਿਕਾਰੀ ਬਣਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ, ਉਸ ਦੇ ਪਿਤਾ ਵਲੋਂ “ਸਿੱਖ ਧਰਮ ਦੇ ਵਿਸ਼ਵਾਸ਼ਾਂ ਨੂੰ ਬਰਕਰਾਰ ਰੱਖਦਿਆਂ ਸੇਵਾ ਕਰਨ ਦੀ ਵਿਸ਼ੇਸ਼ ਵਚਨਬੱਧਤਾ ਅਤੇ ਹਿੰਮਤ ਜਤਾਈ ਸੀ, ਜਿਸ ਤੋਂ ਪ੍ਰੇਰਿਤ ਹੋ ਕੇ ਨੌਰੀਨ ਸਿੰਘ ਇਸ ਮੁਕਾਮ ‘ਤੇ ਪੁੱਜੀ।

ਨੌਰੀਨ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਮੇਰੇ ਡੈਡੀ ਨਾਲੋਂ ਮੇਰੇ ਬਿਲਕੁਲ ਵੱਖਰੇ ਸੰਘਰਸ਼ ਸਨ, ਪਰ ਮੈਂ ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅੱਗੇ ਵੱਧਣ ਦੇ ਯੋਗ ਹੋਈ ਹਾਂ। ਮੈਂ ਉਮੀਦ ਕਰਦੀ ਹਾਂ ਕਿ ਇੱਕ ਨੇਤਾ ਹੋਣ ਦੇ ਨਾਤੇ, ਮੈਂ ਦੂਜਿਆਂ ਲਈ ਜਨਤਕ ਸੇਵਾ ਵਿੱਚ ਮੌਜੂਦ ਮੌਕਿਆਂ ਬਾਰੇ ਉਹੀ ਕਰਨਾ ਜਾਰੀ ਰੱਖ ਸਕਦੀ ਹਾਂ।

ਨੌਰੀਨ ਨੇ ਅਲਾਬਮਾ ਦੇ ਯੂ. ਐੱਸ ਅਫਸਰ ਟ੍ਰੇਨਿੰਗ ਸਕੂਲ ਵਿਚ ਵੀ ਸਿਖਲਾਈ ਪ੍ਰਾਪਤ ਕਰਨ ਤੋਂ ਪਹਿਲਾਂ ਵਿਭਾਗ ਨੇ ਉਸ ਨੂੰ ਆਪਣੀ ਭਰਤੀ ਦੀ ਸ਼ੁਰੂਆਤੀ ਕਰਨ ਦੀ ਰਸਮੀ ਸਹੁੰ ਵੀ ਚੁਕਾਈ ਹੈ। ਸਿੱਖਸ ਆਫ ਅਮਰੀਕਾ ਨੇ ਕਿਹਾ ਕਿ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਅਮਰੀਕਾ ਵਿਚ ਆ ਕੇ ਸਹੀ ਪ੍ਰੋਫੈਸ਼ਨ ਦੀ ਚੋਣ ਕਰਨ ਲੱਗ ਪਈ ਹੈ, ਜਿਸ ਲਈ ਅਸੀਂ ਲੰਬੇ ਸਮੇਂ ਤੋ ਬੱਚਿਆ ਨੂੰ ਜਾਗਰੂਕ ਕਰ ਰਹੇ ਸੀ।

Related News

ਬਰੈਂਪਟਨ:ਪੰਜਾਬੀ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਵੀ ਕਿਸਾਨਾਂ ਦੇ ਹੱਕ ‘ਚ, ਨੈਸ਼ਨਲ ਸਪੋਰਟਸ ਐਵਾਰਡ’ ਮੋੜਨ ਦਾ ਫ਼ੈਸਲਾ

Rajneet Kaur

ਟੋਰਾਂਟੋ: ਸਟੂਡੈਂਟ ਗਰੁਪ ਵੱਲੋਂ ਫੈਡਰਲ ਸਰਕਾਰ ਨੂੰ ਕੋਵਿਡ-19 ਸਟੂਡੈਂਟ ਗਰਾਂਟ ਪ੍ਰੋਜੈਕਟ ਲਈ ਫੰਡ ਜਾਰੀ ਕਰਨ ਦੀ ਕੀਤੀ ਮੰਗ

Rajneet Kaur

ਅਮਰੀਕਾ ਤੇ ਕੈਨੇਡਾ ‘ਚ ਲੋਕ ਇੱਕ ਨਵੇਂ ਬੈਕਟੀਰੀਆ ਨਾਲ ਸੰਕ੍ਰਮਿਤ, ਕੋਰੋਨਾ ਵਾਇਰਸ ਤੋਂ ਬਾਅਦ ਹੁਣ ਪਿਆਜ਼ ਬਣੇ ਖਤਰਾ

Rajneet Kaur

Leave a Comment