channel punjabi
International News USA

ਨਵੇਂ ਜੱਜ ਦੀ ਨਿਯੁਕਤੀ ਨੂੰ ਲੈ ਕੇ ਟਰੰਪ ਅਤੇ ਬਿਡੇਨ ਵਿਚਾਲੇ ਖੜਕੀ

ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਹੀ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਵਿਚਾਲੇ ਸੁਪਰੀਮ ਕੋਰਟ ਦੇ ਨਵੇਂ ਜੱਜ ਦੀ ਨਿਯੁਕਤੀ ਨੂੰ ਲੈ ਕੇ ਖਿੱਚੋਤਾਣ ਸ਼ੁਰੂ ਹੋ ਗਈ ਹੈ । ਦਰਅਸਲ ਸੁਪਰੀਮ ਕੋਰਟ ਦੀ ਜਸਟਿਸ ਰੂਥ ਬੇਡਰ ਗਿੰਸਬਰਗ ਦੇ ਦੇਹਾਂਤ ਕਾਰਨ ਖ਼ਾਲੀ ਹੋਏ ਅਹੁਦੇ ‘ਤੇ ਨਵੀਂ ਨਿਯੁਕਤੀ ਨੂੰ ਲੈ ਕੇ ਟਰੰਪ ਅਤੇ ਬਿਡੇਨ ‘ਚ ਟਕਰਾਅ ਵਾਲੀ ਸਥਿਤੀ ਬਣ ਚੁੱਕੀ ਹੈ। ਜੋ ਬਿਡੇਨ ਦਾ ਕਹਿਣਾ ਹੈ ਕਿ ਗਿੰਸਬਰਗ ਦੇ ਉੱਤਰਾਧਿਕਾਰੀ ਨੂੰ ਚੁਣਨ ਦਾ ਮਸਲਾ ਨਵੇਂ ਰਾਸ਼ਟਰਪਤੀ ‘ਤੇ ਛੱਡ ਦੇਣਾ ਚਾਹੀਦਾ ਹੈ। ਜਦਕਿ ਟਰੰਪ ਦੇ ਕਰੀਬੀ ਅਤੇ ਸੀਨੇਟ ‘ਚ ਰਿਪਬਲਿਕਨ ਪਾਰਟੀ ਦੇ ਨੇਤਾ ਮਿਕ ਮੈਕਕੋਨਲ ਦਾ ਕਹਿਣਾ ਹੈ ਕਿ ਸਦਨ ਰਾਸ਼ਟਰਪਤੀ ਦੁਆਰਾ ਚੁਣੇ ਕਿਸੇ ਵੀ ਵਿਅਕਤੀ ਦਾ ਸਮਰਥਨ ਕਰੇਗਾ।
ਦੂਜੇ ਪਾਸੇ ਟਰੰਪ ਨਵੀਂ ਨਿਯੁਕਤੀ ਨੂੰ ਲੈ ਕੇ ਆਪਣਾ ਮਨ ਬਣਾ ਚੁੱਕੇ ਹਨ, ਜਿਸ ਦਾ ਇਸ਼ਾਰਾ ਉਹਨਾਂ ਨੇ ਉੱਤਰੀ ਕੈਲੇਫੌਰਨੀਆ ‘ਚ ਇਕ ਚੋਣ ਰੈਲੀ ‘ਚ ਕਿਹਾ ਕਿ ਮੈਂ ਅਗਲੇ ਹਫ਼ਤੇ ਇੱਕ ਸ਼ਖ਼ਸ ਦੇ ਨਾਮ ਨੂੰ ਸਾਹਮਣੇ ਰੱਖਾਂਗਾ । ਇਹ ਇੱਕ ਮਹਿਲਾ ਹੋਵੇਗੀ। ਮੈਨੂੰ ਲੱਗਦਾ ਹੈ ਕਿ ਮੈਂ ਅਜਿਹਾ ਕਹਿ ਸਕਦਾ ਹਾਂ। ਅਜਿਹੇ ‘ਚ ਜੇਕਰ ਮੈਨੂੰ ਕੋਈ ਪੁੱਛਦਾ ਹੈ ਤਾਂ ਮੈਂ ਕਹਾਂਗਾ ਕਿ ਪਹਿਲੇ ਸਥਾਨ ‘ਤੇ ਇਕ ਮਹਿਲਾ ਹੋਵੇਗੀ।

ਦਰਅਸਲ, ਸੁਪਰੀਮ ਕੋਰਟ ‘ਚ ਨਿਯੁਕਤੀ ਲਈ ਸੀਨੈੱਟ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ ਅਤੇ ਟਰੰਪ ਦੀ ਰਿਪਬਲਿਕਨ ਪਾਰਟੀ ਦਾ ਅਮਰੀਕੀ ਸੰਸਦ ਦੇ ਉੱਚ ਸਦਨ ਸੀਨੈੱਟ ‘ਚ ਬਹੁਮਤ ਹੈ। 100 ਸੀਟਾਂ ਵਾਲੇ ਸੀਨੈੱਟ ‘ਚ ਉਨ੍ਹਾਂ ਦੀ ਪਾਰਟੀ ਦੇ 53 ਮੈਂਬਰ ਹਨ। ਰਾਸ਼ਟਰਪਤੀ ਟਰੰਪ ਸਾਲ 2017 ‘ਚ ਨੀਲ ਗੋਰਸਚ ਅਤੇ ਸਾਲ 2018 ‘ਚ ਬ੍ਰੇਟ ਕਵਨੁਘ ਨੂੰ ਸੁਪਰੀਮ ਕੋਰਟ ‘ਚ ਨਿਯੁਕਤ ਕਰ ਚੁੱਕੇ ਹਨ।
ਕੈਂਸਰ ਤੋਂ ਪੀੜਤ ਗਿੰਸਬਰਗ ਮਹਿਲਾ ਅਧਿਕਾਰਾਂ ਦੇ ਹਿੱਤਾਂ ‘ਚ ਕੰਮ ਕਰਨ ਲਈ ਮਸ਼ਹੂਰ ਸੀ। ਸ਼ੁੱਕਰਵਾਰ ਨੂੰ 87 ਸਾਲ ਦੀ ਉਮਰ ‘ਚ ਉਹਨਾਂ ਦਾ ਦੇਹਾਂਤ ਹੋ ਗਿਆ। ਸਭ ਤੋਂ ਸੀਨੀਅਰ ਜੱਜ ਅਤੇ ਸਰਵਉੱਚ ਨਿਆਂਲਿਆ ‘ਚ ਬਤੌਰ ਜੱਜ ਨਿਯੁਕਤੀ ਪਾਉਣ ਵਾਲੀ ਦੂਸਰੀ ਮਹਿਲਾ ਗਿੰਸਬਰਗ ਨੇ ਉਥੇ 27 ਸਾਲ ਤਕ ਆਪਣੀਆਂ ਸੇਵਾਵਾਂ ਦਿੱਤੀਆਂ। ਗਿੰਸਬਰਗ ਨੂੰ ਰਾਸ਼ਟਰਪਤੀ ਬਿੱਲ ਕਲਿੰਟਨ ਨੇ ਨਿਯੁਕਤ ਕੀਤਾ ਸੀ ।

Related News

ਟੋਰਾਂਟੋ ਦੇ ਇੱਕ ਘਰ ‘ਚ ਹੋਏ ਧਮਾਕੇ ਦੌਰਾਨ ਘੱਟੋ-ਘੱਟ 8 ਲੋਕ ਜ਼ਖਮੀ

Rajneet Kaur

ਫੇਸਬੁੱਕ ਤੋਂ ਹੋਈ ਗਲਤੀ, ਪਿਆਜ਼ਾ ਨੂੰ ‘ਸੈਕਸੀ’ ਸਮਝ ਇਸ਼ਤਿਹਾਰ ਕੀਤਾ ਡਿਲੀਟ,ਮੰਗੀ ਮੁਆਫੀ

Rajneet Kaur

ਮੁੜ ਚੜ੍ਹਿਆ ਕੋਰੋਨਾ ਦਾ ਗ੍ਰਾਫ਼ : 873 ਨਵੇਂ ਮਾਮਲੇ ਆਏ ਸਾਹਮਣੇ

Vivek Sharma

Leave a Comment