channel punjabi
Canada International News North America

ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਸੰਭਲਣ ਲੱਗੀ ਕੈਨੇਡਾ ਦੀ ਆਰਥਿਕਤਾ, ਤਾਜ਼ਾ ਅੰਕੜਿਆਂ ਤੋਂ ਟਰੂਡੋ ਉਤਸ਼ਾਹਿਤ

ਤਾਲਾਬੰਦੀ ਖੁੱਲ੍ਹਣ q ਅਰਥਚਾਰੇ ‘ਚ ਹੋਇਆ ਸੁਧਾਰ

ਮੁੜ ਲੀਹਾਂ ‘ਤੇ ਆਉਣ ਲੱਗੀ ਕੈਨੇਡਾ ਦੀ ਆਰਥਿਕਤਾ

ਦੂਜੀ ਤਿਮਾਹੀ ਦੇ ਅੰਕੜੇ ਜਾਰੀ, ਨਤੀਜੇ ਰਾਹਤ ਵਾਲੇ

ਮਈ ਮਹੀਨੇ ‘ਚ ਵਿਕਾਸ ਦਰ ਰਹੀ ਸਾਢੇ ਚਾਰ ਫ਼ੀਸਦੀ

ਓਟਾਵਾ : ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ ਹੋਈ ਤਾਲਾਬੰਦੀ ਕਾਰਨ ਹਰ ਦੇਸ਼ ਦੀ ਆਰਥਿਕਤਾ ‘ਤੇ ਵੀ ਇਸ ਦਾ ਮਾੜਾ ਪ੍ਰਭਾਵ ਪਿਆ । ਦੋ ਤੋਂ ਤਿੰਨ ਮਹੀਨਿਆਂ ਦੀ ਤਾਲਾਬੰਦੀ ਨੇ ਕਈ ਦੇਸ਼ਾਂ ਦੀ ਆਰਥਿਕਤਾ ਵਿੱਚ ਅਜਿਹਾ ਪਾੜ ਪਾਇਆ ਜਿਸ ਨੂੰ ਪੂਰਨ ਵਿੱਚ ਹਾਲੇ ਲੰਮਾ ਸਮਾਂ ਲੱਗੇਗਾ

ਮਾਰਚ ਅਤੇ ਅਪ੍ਰੈਲ ‘ਚ ਸਖ਼ਤ ਤਾਲਾਬੰਦੀ ਹੋਣ ਤੋਂ ਬਾਅਦ ਮਈ ਮਹੀਨੇ ‘ਚ ਕਾਰੋਬਾਰ ਮੁੜ ਖੁੱਲ੍ਹਣ ਨਾਲ ਕੈਨੇਡਾ ਦੀ ਆਰਥਿਕਤਾ ਨੂੰ ਵੱਡੀ ਰਾਹਤ ਮਿਲੀ ਹੈ। ‘ਸਟੈਟਿਸਟਿਕਸ ਕੈਨੇਡਾ’ ਦਾ ਕਹਿਣਾ ਹੈ ਕਿ ਮਈ ‘ਚ ਆਰਥਿਕਤਾ 4.5 ਫ਼ੀਸਦੀ ਦੀ ਦਰ ਨਾਲ ਵਧੀ ਹੈ। ਰਾਸ਼ਟਰੀ ਏਜੰਸੀ ਦਾ ਕਹਿਣਾ ਹੈ ਕਿ ਮਈ ‘ਚ ਬਹੁਤ ਸਾਰੇ ਉਦਯੋਗਾਂ ਨੂੰ ਕੋਰੋਨਾ ਵਾਇਰਸ ਪਾਬੰਦੀਆਂ ‘ਚ ਢਿੱਲ ਦੇਣ ਨਾਲ ਬੜ੍ਹਤ ਦਰਜ ਹੋਈ ਹੈ।

ਇਸੇ ਤਰਾਂ ਮਈ ‘ਚ ਪ੍ਰਚੂਨ ਵਪਾਰ ‘ਚ 16.4 ਫੀਸਦੀ ਦਾ ਉਛਾਲ ਦਰਜ ਹੋਇਆ, ਮੋਟਰ ਵਾਹਨ ਅਤੇ ਕਾਰਾਂ ਦੀ ਵਿਕਰੀ ਨੇ ਪ੍ਰਚੂਨ ਵਾਧੇ ‘ਚ ਸਭ ਤੋਂ ਵੱਧ ਯੋਗਦਾਨ ਪਾਇਆ। ਉੱਥੇ ਹੀ, ਜੂਨ ਲਈ ਸ਼ੁਰੂਆਤੀ ਅਨੁਮਾਨ ‘ਚ ਏਜੰਸੀ ਦਾ ਕਹਿਣਾ ਹੈ ਕਿ ਇਸ ਮਹੀਨੇ ‘ਚ 5 ਫੀਸਦੀ ਦੇ ਗ੍ਰੋਥ ਨਾਲ ਅਰਥਵਿਵਸਥਾ ‘ਚ ਵਾਧਾ ਜਾਰੀ ਰਹੇਗਾ।

‘ਸਟੈਟਿਸਟਿਕਸ ਕੈਨੇਡਾ’ ਦਾ ਕਹਿਣਾ ਹੈ ਕਿ ਮਈ ‘ਚ ਵਿਕਾਸ ਦਰ ‘ਚ ਵਾਧੇ ਦੇ ਬਾਵਜੂਦ ਆਰਥਿਕ ਗਤੀਵਿਧੀਆਂ ਮਹਾਮਾਰੀ ਦੇ ਪੱਧਰ ਤੋਂ 15 ਫੀਸਦੀ ਹੇਠਾਂ ਹੀ ਰਹੀਆਂ ਕਿਉਂਕਿ ਕਾਰੋਬਾਰੀ ਗਤੀਵਿਧੀਆਂ ਨੂੰ ਹੌਲੀ-ਹੌਲੀ ਮੁੜ ਚਾਲੂ ਕਰਨ ਦੀ ਆਗਿਆ ਦਿੱਤੀ ਗਈ। ਗੌਰਤਲਬ ਹੈ ਕਿ ਇਕਨੋਮੀ ‘ਚ ਸੁਧਾਰ ਦਾ ਮਤਲਬ ਹੈ ਕਿ ਹੌਲੀ-ਹੌਲੀ ਕਾਰੋਬਾਰ ਪਟੜੀ ‘ਤੇ ਪਰਤ ਰਹੇ ਹਨ, ਹਾਲਾਂਕਿ ਹੁਣ ਵੀ ਕਈ ਸੈਕਟਰ ਹਨ ਜਿਨ੍ਹਾਂ ‘ਚ ਮੰਦੀ ਸਮਾਪਤ ਨਹੀਂ ਹੋਈ ਹੈ। ਕੋਰੋਨਾ ਵਾਇਰਸ ਕਾਰਨ ਮਨੋਰੰਜਨ ਉਦਯੋਗ, ਹਵਾਈ ਸੇਵਾਵਾਂ ਅਤੇ ਹੋਟਲ ਕਾਰੋਬਾਰ ਸੰਕਟ ਦੇ ਦੌਰ ‘ਚੋਂ ਲੰਘ ਰਹੇ ਹਨ।

‘ਸਟੈਟਿਸਟਿਕਸ ਕੈਨੇਡਾ’ ਦਾ ਅਨੁਮਾਨ ਹੈ ਕਿ 2020 ਦੇ ਪਹਿਲੇ ਤਿੰਨ ਮਹੀਨਿਆਂ ਦੇ ਮੁਕਾਬਲੇ, ਦੂਜੀ ਤਿਮਾਹੀ ‘ਚ ਆਰਥਿਕ ਗ੍ਰੋਥ ‘ਚ 12 ਫੀਸਦੀ ਦੀ ਗਿਰਾਵਟ ਹੋ ਸਕਦੀ ਹੈ। ਜੂਨ ਅਤੇ ਦੂਜੀ ਤਿਮਾਹੀ ਦੇ ਅੰਕੜਿਆਂ ਨੂੰ ਅਗਲੇ ਮਹੀਨੇ ਦੇ ਅਖੀਰ ‘ਚ ਭਾਵ ਅਗਸਤ ਮਹੀਨੇ ਦੇ ਅੰਤ ਵਿੱਚ ਆਖਰੀ ਰੂਪ ਦਿੱਤਾ ਜਾਵੇਗਾ। ਉੱਥੇ ਹੀ, ਕੇਂਦਰੀ ਬੈਂਕ ਦਾ ਅਨੁਮਾਨ ਹੈ ਕਿ ਕੁੱਲ ਮਿਲਾ ਕੇ ਇਸ ਸਾਲ ਆਰਥਿਕਤਾ ‘ਚ 7.8 ਫੀਸਦੀ ਗਿਰਾਵਟ ਰਹਿ ਸਕਦੀ ਹੈ।

ਮੌਜੂਦਾ ਵਿਸ਼ਵ ਸੰਕਟ ਦਰਮਿਆਨ ਕੈਨੇਡਾ ਦੀ ਆਰਥਿਕਤਾ ਵਿੱਚ ਨਿਰੰਤਰ ਸੁਧਾਰ ਹੋਣ ਪਿੱਛੇ ਕਾਰਨ ਟਰੂਡੋ ਸਰਕਾਰ ਵੱਲੋਂ ਲਏ ਗਏ ਅਹਿਮ ਫੈਸਲਿਆਂ ਨੂੰ ਵੀ ਮੰਨਿਆ ਜਾ ਰਿਹਾ ਹੈ। ਕੈਨੇਡਾ ਸਰਕਾਰ ਨੇ ਕਾਰੋਬਾਰੀਆਂ ਅਤੇ ਨੌਕਰੀਪੇਸ਼ਾ ਲਈ CERB,Canada Emergency Response Benefit ਸਕੀਮ ਸ਼ੁਰੂ ਕੀਤੀ, ਜਿਹੜੀ ਹੁਣ ਦਸੰਬਰ ਮਹੀਨੇ ਤੱਕ ਚਾਲੂ ਰੱਖਣ ਦਾ ਐਲਾਨ ਕੀਤਾ ਹੈ ਇਸ ਤਹਿਤ ਕਾਰੋਬਾਰੀਆਂ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਸਰਕਾਰ ਵੱਲੋਂ ਅਦਾ ਕੀਤੀ ਜਾਵੇਗੀ ।

Related News

ਅਮਰੀਕੀ ਗਾਇਕਾ ਨੇ ਰਾਸ਼ਟਰਪਤੀ Biden ਨੂੰ ਪੁੱਛਿਆ ਸਵਾਲ, ਕਿਉਂ ਨਹੀਂ ਕਰ ਰਹੇ ਭਾਰਤ ਦੀ ਮਦਦ ?

Vivek Sharma

ਕੈਨੇਡਾ ‘ਚ ਕੋਵਿਡ 19 ਵੈਰੀਅੰਟ ਮਾਮਲਿਆਂ ‘ਚ ਲਗਾਤਾਰ ਵਾਧਾ: ਚੀਫ਼ ਪਬਲਿਕ ਹੈਲਥ ਅਫਸਰ ਥੈਰੇਸਾ ਟਾਮ

Rajneet Kaur

ਅਚਾਨਕ ਜਾਰੀ ਹੋਏ AMBER ALEART ਲਈ ਓਂਟਾਰਿਓ ਪੁਲਿਸ ਨੇ ਮੰਗੀ ਮੁਆਫ਼ੀ, ਦਿੱਤਾ ਸਪੱਸ਼ਟੀਕਰਨ

Vivek Sharma

Leave a Comment