channel punjabi
Canada International News North America

ਟੋਰਾਂਟੋ ਦੇ ਸਨੀਬਰੁੱਕ ਹਸਪਤਾਲ ‘ਚ ਕੋਵਿਡ 19 ਆਉਟਬ੍ਰੇਕ ਐਲਾਨ, ਸਰਜੀਕਲ ਯੂਨਿਟ ਵਿੱਚ ਕੋਵਿਡ-19 ਦੇ ਪੰਜ ਮਾਮਲਿਆਂ ਦੀ ਪੁਸ਼ਟੀ

ਟੋਰਾਂਟੋ ਦੇ ਪੰਜਵੇਂ ਹਸਪਤਾਲ ਨੂੰ ਵੀ ਕੋਵਿਡ-19 ਆਊਟਬ੍ਰੇਕ ਨਾਲ ਸਿੱਝਣਾ ਪੈ ਰਿਹਾ ਹੈ। ਬੇਅਵਿਊ ਤੇ ਐਗਲਿੰਟਨ ਨੇੜੇ ਸਨੀਬਰੁੱਕ ਹਸਪਤਾਲ ਵੱਲੋਂ ਸ਼ੁੱਕਰਵਾਰ ਨੂੰ ਉਸ ਸਮੇਂ ਆਊਟਬ੍ਰੇਕ ਐਲਾਨੀ ਗਈ ਜਦੋਂ ਇਸ ਦੀ ਸਰਜੀਕਲ ਯੂਨਿਟ ਵਿੱਚ ਕੋਵਿਡ-19 ਦੇ ਪੰਜ ਮਾਮਲਿਆਂ ਦੀ ਪੁਸ਼ਟੀ ਹੋਈ।

ਸਨੀਬਰੁੱਕ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਸੱਭ ਤੋਂ ਪਹਿਲਾਂ ਤਿੰਨ ਮਾਮਲਿਆਂ ਦੀ ਪਛਾਣ ਹੋਈ। ਉਸ ਤੋਂ ਤੁਰੰਤ ਬਾਅਦ ਹੀ ਇਸ ਦੀ ਰੋਕਥਾਮ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਗਏ। ਹੋਰ ਟੈਸਟ ਕੀਤੇ ਜਾਣ ਉਪਰੰਤ ਕੋਵਿਡ-19 ਦੇ ਦੋ ਹੋਰ ਮਾਮਲੇ ਸਾਹਮਣੇ ਆਏ।

ਸਨੀਬਰੁੱਕ ਦਾ ਕਹਿਣਾ ਹੈ ਕਿ ਸਾਰੇ ਹੀ ਕੇਸ ਏਸਿੰਪਟੋਮੈਟਿਕ ਹਨ। ਚਾਰ ਮਰੀਜ਼ਾਂ ਨੂੰ ਹਸਪਤਾਲ ਰੱਖਿਆ ਗਿਆ ਹੈ ਜਦਕਿ ਇੱਕ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਹਸਪਤਾਲ ਦੇ ਹੋਰਨਾਂ ਮਰੀਜ਼ ਕੇਅਰ ਏਰੀਆਜ਼ ਵਿੱਚ ਕਿਸੇ ਤੱਕ ਇਹ ਸੰਕ੍ਰਮਣ ਨਹੀਂ ਫੈਲਿਆ ਹੈ। ਹਸਪਤਾਲ ਦੇ ਸਾਰੇ ਕਲੀਨਿਕ, ਪ੍ਰੋਸੀਜਰ ਤੇ ਐਮਰਜੰਸੀ ਵਿਜ਼ਿਟਸ ਵੀ ਜਾਰੀ ਰਹਿਣਗੇ।

Related News

ਮਾਲਟਨ ‘ਚ ਪੁਲਿਸ ਵਲੋਂ 62 ਸਾਲਾਂ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ

team punjabi

BIG NEWS:’2021 ਇੰਡੀਆਸਪੋਰਾ ਗਵਰਨਮੈਂਟ ਲੀਡਰਸ’ ਸੂਚੀ ਜਾਰੀ : 15 ਦੇਸ਼ਾਂ ‘ਚ 200 ਤੋਂ ਵੱਧ ਭਾਰਤਵੰਸ਼ੀ ਅਹਿਮ ਅਹੁਦਿਆਂ ‘ਤੇ

Vivek Sharma

ਕਿਸਾਨ ਆਗੂਆਂ ਨੇ 6 ਫਰਵਰੀ ਨੂੰ ਚੱਕਾ ਜਾਮ ਕਰਨ ਦਾ ਕੀਤਾ ਐਲਾਨ

Rajneet Kaur

Leave a Comment