channel punjabi
Canada International News North America

ਟੋਰਾਂਟੋ ਦੇ ਫੈਸ਼ਨ ਡਿਸਟ੍ਰਿਕਟ ‘ਚ ਵਾਪਰੀ ਛੁਰੇਬਾਜ਼ੀ ਦੀ ਘਟਨਾ, ਇੱਕ ਵਿਅਕਤੀ ਗੰਭੀਰ

ਟੋਰਾਂਟੋ: ਟੋਰਾਂਟੋ ਦੇ ਫੈਸ਼ਨ ਡਿਸਟ੍ਰਿਕਟ ‘ਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਜ਼ਖ਼ਮੀ ਹੋਏ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਰਸ਼ ਲੇਨ ਨੇੜੇ ਕੁਈਨ ਸਟਰੀਟ ਵੈਸਟ ਦੇ ਦੱਖਣ ਵਿੱਚ ਪੋਰਟਲੈਂਡ ਸਟਰੀਟ ਉੱਤੇ ਵਾਪਰੀ ਛੁਰੇਬਾਜ਼ੀ ਦੀ ਘਟਨਾ ਦੇ ਸਬੰਧ ਵਿੱਚ ਸ਼ਾਮੀਂ 6:16 ਵਜੇ ਬੁਲਾਇਆ ਗਿਆ।

ਪੈਰਾਮੈਡਿਕਸ ਨੇ ਦੱਸਿਆ ਕਿ ਇੱਕ ਵਿਅਕਤੀ, ਜਿਸ ਦੀ ਛਾਤੀ ਤੇ ਖੱਬੀ ਬਾਂਹ ਉੱਤੇ ਕਿਸੇ ਤਿੱਖੀ ਚੀਜ਼ ਨਾਲ ਵਾਰ ਕੀਤੇ ਗਏ ਸਨ, ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਜਾਂਚਕਾਰਾਂ ਨੇ ਦੱਸਿਆ ਕਿ ਮਸ਼ਕੂਕ ਸਾਈਕਲ ਉੱਤੇ ਮੌਕੇ ਤੋਂ ਫਰਾਰ ਹੋ ਗਿਆ।

ਪੁਲਿਸ ਨੇ ਮਸ਼ਕੂਕ ਦੀ ਪਛਾਣ ਦਸਦਿਆ ਕਿਹਾ ਹੈ ਕਿ ਉਸਦਾ ਕੱਦ ਪੰਜ ਫੁੱਟ ਦਸ ਇੰਚ ਹੈ। ਉਸਦੇ ਬਲੌਂਡ-ਗ੍ਰੇਅ ਵਾਲ ਹਨ। ਆਖਰੀ ਵਾਰ ਉਸਨੇ ਲਾਲ ਰੰਗ ਦਾ ਕੋਟ ਪਾਇਆ ਹੋਇਆ ਸੀ।

Related News

JOE BiDEN ਨੇ ਸੋਮਵਾਰ ਨੂੰ ਜਨਤਕ ਤੌਰ ‘ਤੇ ਟੀਵੀ ਦੇ ਲਾਈਵ ਪ੍ਰੋਗਰਾਮ ‘ਚ ਕੋਰੋਨਾ ਵਾਇਰਸ ਦਾ ਲਗਵਾਇਆ ਟੀਕਾ

Rajneet Kaur

WHO ਦੇ 65 ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

Rajneet Kaur

ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਕੁਝ ਸਮੇਂ ਲਈ ਪੜ੍ਹਾਈ ਬੰਦ ਕਰਨ ਦੀ ਕੀਤੀ ਮੰਗ

Vivek Sharma

Leave a Comment