channel punjabi
International News USA

ਖ਼ਬਰ ਖ਼ਾਸ : ਕੋਰੋਨਾ ਟੈਸਟਿੰਗ ਦੀ ਵਿਧੀ ਬਦਲ ਕੇ ਹੀ ਖਤਮ ਹੋਵੇਗੀ ਮਹਾਂਮਾਰੀ : ਰਿਸਰਚ

ਵਾਸ਼ਿੰਗਟਨ : ਕੋਰੋਨਾ ਦਾ ਤੋੜ ਲੱਭਣ ਲਈ ਜੀ ਤੋੜ ਮਿਹਨਤ ਕਰ ਰਹੇ ਵਿਗਿਆਨੀਆਂ ਲਈ ਕੁਝ ਮਾਹਿਰਾਂ ਨੇ ਨਵੀਂ ਜਾਣਕਾਰੀ ਪੇਸ਼ ਕੀਤੀ ਹੈ। ਮਾਹਿਰਾਂ ਵੱਲੋਂ ਪੇਸ਼ ਤਾਜ਼ਾ ਰਿਪੋਰਟ ਅਨੁਸਾਰ ਭਾਵੇਂ ਆਰਟੀ-ਪੀਸੀਆਰ ਦੀ ਤੁਲਨਾ ਵਿਚ ਐਂਟੀਜ਼ਨ ਟੈਸਟ ਘੱਟ ਪ੍ਰਮਾਣਿਕ ਹੋਣ ਪ੍ਰੰਤੂ ‘ਰੈਪਿਡ ਟੈਸਟਿੰਗ’ ਵਿਚ ਤੇਜ਼ੀ ਲਿਆ ਕੇ ਕੋਰੋਨਾ ਮਹਾਮਾਰੀ ਨੂੰ ਕੁਝ ਹਫ਼ਤੇ ਵਿਚ ਹੀ ਖ਼ਤਮ ਕੀਤਾ ਜਾ ਸਕਦਾ ਹੈ।

ਜਰਨਲ ‘ਸਾਇੰਸ ਐਡਵਾਂਸਿਜ਼’ ਵਿਚ ਪ੍ਰਕਾਸ਼ਿਤ ਖੋਜ ਵਿਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀ ਰਣਨੀਤੀ ਅਪਣਾਉਣ ਨਾਲ ਰੈਸਤਰਾਂ, ਬਾਰ, ਰੀਟੇਲ ਸਟੋਰ ਅਤੇ ਸਕੂਲਾਂ ਨੂੰ ਬੰਦ ਕਰਨ ਦੀ ਵੀ ਲੋੜ ਨਹੀਂ ਪਵੇਗੀ।

ਅਮਰੀਕਾ ਦੀ ਕੋਲੋਰਾਡੋ ਯੂਨੀਵਰਸਿਟੀ ਦੇ ਵਿਗਿਆਨਕਾਂ ਸਮੇਤ ਹੋਰ ਖੋਜੀਆਂ ਮੁਤਾਬਕ ਵੱਖ-ਵੱਖ ਪ੍ਰਕਾਰ ਦੇ ਕੋਰੋਨਾ ਪ੍ਰੀਖਣਾਂ ਦੀ ਸੰਵੇਦਨਸ਼ੀਲਤਾ ਦਾ ਪੱਧਰ ਦੁਨੀਆ ਭਰ ਵਿਚ ਵਿਆਪਕ ਰੂਪ ਤੋਂ ਭਿੰਨ ਹੈ। ਐਂਟੀਜ਼ਨ ਟੈਸਟ ਨੇ ਖ਼ੂਨ ਵਿਚ ਸਬੰਧਿਤ ਐਂਟੀਬਾਡੀ ਮਿਲਣ ਨਾਲ ਵਿਅਕਤੀ ਦੇ ਕੋਰੋਨਾ ਪ੍ਰਭਾਵਿਤ ਹੋਣ ਦਾ ਸੰਕੇਤ ਮਿਲਦਾ ਹੈ ਜਦਕਿ ਆਰਟੀ-ਪੀਸੀਆਰ ਟੈਸਟ ਡੀਐੱਨਏ ‘ਤੇ ਆਧਾਰਤ ਵਿਸ਼ਲੇਸ਼ਣ ਕਰ ਕੇ ਕੋਰੋਨਾ ਦੀ ਪੁਸ਼ਟੀ ਕਰਦਾ ਹੈ ਜਿਸ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਬੱਚਦੀ ਹੈ। ਇਸ ਨੂੰ ਅੰਤਿਮ ਅਤੇ ਪ੍ਰਮਾਣਿਕ ਮੰਨਿਆ ਜਾਂਦਾ ਹੈ।

ਆਰਟੀ-ਲੈਂਪ ਨਾਂ ਦਾ ਪ੍ਰੀਖਣ ਆਰਟੀ-ਪੀਸੀਆਰ ਦੀ ਤੁਲਨਾ ਵਿਚ 100 ਗੁਣਾ ਜ਼ਿਆਦਾ ਵਾਇਰਸ ਦਾ ਪਤਾ ਲਗਾ ਸਕਦਾ ਹੈ। ਖੋਜ ਦੇ ਪ੍ਰਮੁੱਖ ਲੇਖਕ ਅਤੇ ਕੋਲੋਰਾਡੋ ਯੂਨੀਵਰਸਿਟੀ ਨਾਲ ਸਬੰਧ ਰੱਖਣ ਵਾਲੇ ਡੇਨੀਅਲ ਲਾਰਮੋਰ ਨੇ ਕਿਹਾ ਕਿ ਜਦੋਂ ਜਨਤਕ ਸਿਹਤ ਦੀ ਗੱਲ ਆਉਂਦੀ ਹੈ ਤਾਂ ਤੁਰੰਤ ਮਿਲਣ ਵਾਲਾ ਫਲ ਪ੍ਰਮਾਣਿਕ ਟੈਸਟ ਇਕ ਦਿਨ ਬਾਅਦ ਮਿਲਣ ਵਾਲੇ ਜ਼ਿਆਦਾ ਪ੍ਰਮਾਣਿਕ ਟੈਸਟ ਤੋਂ ਜ਼ਿਆਦਾ ਚੰਗਾ ਹੈ। ਖੋਜ ਦੌਰਾਨ ਵਿਗਿਆਨੀਆਂ ਨੇ ਦੇਖਿਆ ਕਿ ਇਨਫੈਕਸ਼ਨ ‘ਤੇ ਰੋਕ ਲਗਾਉਣ ਵਿਚ ਘੱਟ ਪ੍ਰਮਾਣਿਕ ਤੇਜ਼ ਟੈਸਟਿੰਗ ਜ਼ਿਆਦਾ ਮਹੱਤਵਪੂਰਣ ਹਨ।

ਅਮਰੀਕਾ ਸਥਿਤ ਹਾਰਵਰਡ ਟੀਐੱਚ ਚਾਨ ਸਕੂਲ ਆਫ ਪਬਲਿਕ ਹੈਲਥ ਨਾਲ ਸਬੰਧ ਰੱਖਣ ਵਾਲੇ ਮਾਈਕਲ ਮੀਨਾ ਨੇ ਕਿਹਾ ਕਿ ਰੈਪਿਡ ਟੈਸਟ ਕੋਰੋਨਾ ਦਾ ਪਤਾ ਲਗਾਉਣ ਵਿਚ ਅਤਿ-ਅਧਿਕ ਉਪਯੋਗੀ ਹਨ। ਉਨ੍ਹਾਂ ਕਿਹਾ ਕਿ ਕੁਝ ਰੈਪਿਡ ਟੈਸਟ 15 ਮਿੰਟਾਂ ਵਿਚ ਨਤੀਜੇ ਦੱਸਦੇ ਹਨ ਜਦਕਿ ਪੀਸੀਆਰ ਟੈਸਟ ਦੋ ਤੋਂ ਤਿੰਨ ਦਿਨ ਦਾ ਸਮਾਂ ਲੈਂਦਾ ਹੈ। ਖੋਜਕਾਰਾਂ ਦਾ ਮੰਨਣਾ ਹੈ ਕਿ ਕੋਰੋਨਾ ਟੈਸਟਿੰਗ ਦੀ ਰਣਨੀਤੀ ਨੂੰ ਬਦਲਣ ਦਾ ਸਮਾਂ ਆ ਗਿਆ ਹੈ।

Related News

Air Canada ਨੂੰ Transat AT ਖ਼ਰੀਦਣ ਦੀ ਮਿਲੀ ਮਨਜ਼ੂਰੀ, 190 ਮਿਲੀਅਨ ਡਾਲਰ ਦਾ ਸੌਦਾ ਬਦਲੇਗਾ ਕੈਨੇਡਾ ਦਾ ਟ੍ਰੈਵਲ ਲੈਂਡਸਕੇਪ

Vivek Sharma

BIG NEWS : ਚੀਨ ਵੱਲੋਂ ਗ੍ਰਿਫ਼ਤਾਰ ਕੈਨੇਡੀਅਨ ਨਾਗਰਿਕਾਂ ਖਿਲਾਫ ਜਲਦੀ ਹੀ ਚਲਾਇਆ ਜਾਵੇਗਾ ਮੁਕੱਦਮਾ : ਚੀਨੀ ਮੀਡੀਆ

Vivek Sharma

51 ਸਾਲਾ ਵਿਅਕਤੀ ‘ਤੇ ਕੋਲ ਹਾਰਬਰ ਗੋਲੀਬਾਰੀ’ ਚ ਪਹਿਲੀ ਡਿਗਰੀ ਕਤਲ ਦਾ ਇਲਜ਼ਾਮ,ਹਮਲੇ ‘ਚ ਹਰਬ ਧਾਲੀਵਾਲ ਦੀ ਹੋਈ ਸੀ ਮੌਤ

Rajneet Kaur

Leave a Comment