channel punjabi
Canada News

BIG NEWS : ਕੋਰੋਨਾ ਸਬੰਧੀ ਸਰਕਾਰੀ ਜਾਗਰੂਕਤਾ ਅਭਿਆਨ ‘ਚ ਮਾਹਿਰ ਕਰ ਰਹੇ ਨੇ ਅਤਿਕਥਨੀ : ਸਰਵੇਖਣ ਦੀ ਰਿਪੋਰਟ

ਕੋਰੋਨਾ ਸਬੰਧੀ ਸਰਵੇਖਣ ਦੇ ਨਤੀਜੇ ਹੈਰਾਨ ਕਰ ਦੇਣ ਵਾਲੇ !

ਕੈਨੇਡਾ ਦੇ ਇੱਕ ਚੌਥਾਈ ਨਾਗਰਿਕਾਂ ਨੂੰ ਨਹੀਂ ਪਸੰਦ ਸਰਕਾਰ ਦੇ ਜਾਗਰੂਕਤਾ ਅਭਿਆਨ ਦਾ ਢੰਗ

ਸਿਹਤ ਵਿਭਾਗ ਦੇ ਮਾਹਿਰ ਅਨੇਕਾਂ ਵਾਰ ਆਪਣੇ ਬਿਆਨ ਵਿੱਚ ਕਰਦੇ ਹਨ ਅਤਿਕਥਨੀ

ਤਾਜ਼ਾ ਸਰਵੇਖਣ ਦੇ ਨਤੀਜਿਆਂ ਨੇ ਸਰਕਾਰ ਦੇ ਕੋਰੋਨਾ ਖਿਲਾਫ ਜਾਰੀ ਅਭਿਆਨ ਨੂੰ ਦਿੱਤਾ ਝਟਕਾ

ਕੋਰੋਨਾ ਨੂੰ ਕਾਬੂ ਕਰਨ ਜਾਂ ਇਸ ਤੋਂ ਬਚਾਅ ਸਬੰਧੀ ਕੈਨੇਡਾ ਸਰਕਾਰ ਵੱਲੋਂ ਕੀਤੇ ਜਾ ਰਹੇ ਆਕ੍ਰਾਮਕ ਪ੍ਰਚਾਰ ਕਾਰਨ ਲੋਕਾਂ ਵਿੱਚ ਇੰਨੀ ਜਾਗਰੂਕਤਾ ਨਹੀਂ ਫੈ਼ਲੀ ਜਿੰਨੀ ਉਹਨਾਂ ਦੇ ਮਨਾਂ ਚ ਦਹਿਸ਼ਤ ਪੈਦਾ ਹੋਈ ਹੈ। ਇਹ ਨਤੀਜਾ ਹਾਲ ਹੀ ਵਿੱਚ ਕੀਤੇ ਗਏ ਸਰਵੇਖਣ ਤੋਂ ਬਾਅਦ ਸਾਹਮਣੇ ਆਇਆ ਹੈ ।

ਇਸ ਸਰਵੇਖਣ ਵਿੱਚ ਸ਼ਾਮਲ ਹੋਏ ਕੈਨੇਡੀਅਨ ਲੋਕ ਮੰਨਦੇ ਹਨ ਕਿ COVID-19 ਦੇ ਖਤਰੇ ਬਾਰੇ ਜਨਤਕ ਅਧਿਕਾਰੀਆਂ ਵੱਲੋਂ ਦਿੱਤੀ ਗਈ ਚੇਤਾਵਨੀ ਕਾਫ਼ੀ ਹੱਦ ਤਕ ਲੋਕਾਂ ਨੂੰ ਡਰਾਉਣ ਵਾਲੀ ਹੁੰਦੀ ਹੈ।

ਲੇਜ਼ਰ ਅਤੇ ਐਸੋਸੀਏਸ਼ਨ ਫਾਰ ਕੈਨੇਡੀਅਨ ਸਟੱਡੀਜ਼ ਦੁਆਰਾ ਮੰਗਲਵਾਰ ਨੂੰ ਜਨਤਕ ਕੀਤੇ ਗਏ ਇੱਕ ਆਨਲਾਈਨ ਪੋਲ ਸਰਵੇਖਣ ਵਿੱਚ ਲਗਭਗ ਇੱਕ-ਚੌਥਾਈ ਜਵਾਬ ਦੇਣ ਵਾਲਿਆਂ ਦਾ ਕਹਿਣਾ ਹੈ ਕਿ ਉਹ ਮੰਨਦੇ ਹਨ ਕਿ ਜਨਤਕ ਸਿਹਤ ਅਤੇ ਸਰਕਾਰੀ ਅਧਿਕਾਰੀ ਆਪਣੀਆਂ ਚੇਤਾਵਨੀਆਂ ਵਿੱਚ ਅਤਿਕਥਨੀ ਕਰਦੇ ਹਨ । ਜਿਸ ਵਿੱਚ ਮਹਾਂਮਾਰੀ ਦੇ ਫੈਲਣ ਨੂੰ ਘੱਟ ਕਰਨ ਲਈ ਸਰੀਰਕ ਦੂਰੀਆਂ ਵਰਗੇ ਉਪਾਵਾਂ ਦੀ ਜ਼ਰੂਰਤ ‘ਤੇ ਹੱਦੋ ਵੱਧ ਜ਼ੋਰ ਦਿੱਤਾ ਜਾ ਰਿਹਾ ਹੈ।

ਇਸ ਸਰਵੇਖਣ ਵਿੱਚ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਨਾਗਰਿਕਾਂ ਨੇ ਭਾਗ ਲਿਆ।
ਖੇਤਰੀ ਤੌਰ ‘ਤੇ, ਅਲਬਰਟਾ ਵਿੱਚ ਜਵਾਬ ਦੇਣ ਵਾਲਿਆਂ ਨੂੰ ਇਹ ਮੰਨਣ ਦੀ ਵਧੇਰੇ ਸੰਭਾਵਨਾ ਨਜ਼ਰ ਆਈ ਕਿ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਅਭਿਆਨ ਇੱਕ ਤਰਾਂ ਨਾਲ ਧਮਕਾਉਣ ਵਾਲਾ ਹੈ। ਕੁਝ ਇਸ ਤਰ੍ਹਾਂ ਦੇ ਵਿਚਾਰ ਸਨ ਐਟਲਾਂਟਿਕ ਕਨੇਡਾ ਅਤੇ ਕਿਊਬਿਕ ਦੇ । ਇਸ ਕੜੀ ਵਿੱਚ ਸੱਭ ਤੋ ਅਖੀਰ ਵਿੱਚ ਰਿਹਾ ਓਨਟਾਰੀਓ ।

ਦੱਸ ਦਈਏ ਕਿ ਆਨਲਾਈਨ ਪੋਲ 11 ਤੋਂ 13 ਸਤੰਬਰ ਨੂੰ ਕੀਤੀ ਗਈ ਸੀ ਅਤੇ 1,539 ਬਾਲਗ ਕੈਨੇਡੀਅਨਾਂ ਦਾ ਸਰਵੇਖਣ ਕੀਤਾ ਗਿਆ । ਇਸ ਸਰਵੇਖਣ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਇੰਟਰਨੈਟ-ਅਧਾਰਤ ਪੋਲ ਨੂੰ ਬੇਤਰਤੀਬੇ ਨਮੂਨੇ ਨਹੀਂ ਮੰਨਿਆ ਜਾਂਦਾ ।

ਲੇਜ਼ਰ ਦੇ ਕਾਰਜਕਾਰੀ ਉਪ-ਪ੍ਰਧਾਨ ਕ੍ਰਿਸ਼ਚੀਅਨ ਬੌਰਕ ਦਾ ਕਹਿਣਾ ਹੈ ਕਿ ਨਤੀਜੇ ਸਰਵੇਖਣ ਵਿੱਚ ਸਾਹਮਣੇ ਆਈਆਂ ਕੁਝ ਹੋਰ ਗੱਲਾਂ ਦੀ ਵਿਆਖਿਆ ਕਰ ਸਕਦੇ ਹਨ: ਕਿ ਬਹੁਤੇ ਜਵਾਬ ਦੇਣ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੇ ਰਾਇ ਦਿੱਤੀ ਹੈ ਕਿ ਉਹ ਜਨਤਕ ਸਿਹਤ ਦੀਆਂ ਸਿਫਾਰਸ਼ਾਂ ਦੀ ਕਿੰਨੀ ਸਖਤੀ ਨਾਲ ਪਾਲਣਾ ਕਰਦੇ ਹਨ, ਜਿਹੜੀ ਸ਼ਖਤੀ ਸ਼ਾਇਦ ਉਨ੍ਹਾਂ ਨੂੰ ਪਸੰਦ ਨਹੀਂ।

Related News

ਬਰੈਂਪਟਨ ਦੇ ਕਬਰਸਤਾਨ ‘ਚ ਚਲੀਆਂ ਗੋਲੀਆਂ, 3 ਲੋਕ ਜ਼ਖਮੀ, 2 ਗੰਭੀਰ

Rajneet Kaur

ਵਧਦੇ ਕੋਰੋਨਾ ਮਾਮਲਿਆਂ ਕਾਰਨ ਕੈਲਗਰੀ ਸਿਟੀ ਨੇ ਸਥਾਨਕ ਐਮਰਜੈਂਸੀ ਦਾ ਕੀਤਾ ਐਲਾਨ

Vivek Sharma

ਪੱਛਮੀ ਵੈਨਕੂਵਰ ‘ਚ ਦੋ ਛੋਟੇ ਬੱਚਿਆ ਦੀ ਮਾਂ ਨੂੰ ਕਿਡਨੀ ਦੀ ਸਖਤ ਲੋੜ, ਮਦਦ ਦੀ ਕੀਤੀ ਅਪੀਲ

Rajneet Kaur

Leave a Comment