channel punjabi
Canada International News North America

ਕੋਰੋਨਾ ਦੇ ਮਾਮਲੇ ਵਧੇ ਤਾਂ ਕੈਨੇਡਾ ‘ਚ ਮੁੜ ਹੋਵੇਗੀ ਤਾਲਾਬੰਦੀ !

ਕੋਰੋਨਾ ਵਧਿਆ ਤਾਂ ਕੈਨੇਡਾ ‘ਚ ਲੱਖਾਂ ਦੀ ਜਾਏਗੀ ਨੌਕਰੀ!

ਟੋਰਾਂਟੋ : ਕੋਰੋਨਾ ਵਾਇਰਸ ਤੋਂ ਦੁਨੀਆ ਹਾਲੇ ਪੂਰੀ ਤਰਾਂ ਉਭਰੀ ਵੀ ਨਹੀਂ
ਹੈ ਕਿ ਹੁਣ ਮਾਹਿਰਾਂ ਦੀ ਇੱਕ ਭਵਿੱਖਵਾਣੀ ਨੇ ਸਭ ਦੇ ਹੋਸ਼ ਉਡਾ ਦਿੱਤੇ ਨੇ। ਸਿਹਤ ਮਾਹਿਰਾਂ, ਵਿਗਿਆਨੀ ਤੇ ਨੀਤੀ-ਨਿਰਮਾਤਾ ਇਸ ਸਾਲ ਦੇ ਅੰਤ ‘ਚ ਕੋਵਿਡ-19 ਦੀ ਦੂਜੀ ਲਹਿਰ ਦਾ ਖਦਸ਼ਾ ਜਤਾ ਰਹੇ ਹਨ। ਅਜਿਹਾ ਹੋਇਆ ਤਾਂ ਲੋਕਾਂ ਨੂੰ ਫਿਰ ਵਿਹਲੇ ਰਹਿਣਾ ਪੈ ਸਕਦਾ ਹੈ। ਇੱਕ ਨਵੇਂ ਸਰਵੇਖਣ ਮੁਤਾਬਕ, ਜੇਕਰ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਮਾਮਲਿਆਂ ‘ਚ ਵਾਧਾ ਹੋਇਆ ਤਾਂ ਬਹੁਤੇ ਕੈਨੇਡੀਅਨ ਗੈਰ-ਜ਼ਰੂਰੀ ਕਾਰੋਬਾਰਾਂ ਨੂੰ ਦੁਬਾਰਾ ਬੰਦ ਕਰਨ ਦਾ ਸਮਰਥਨ ਕਰ ਸਕਦੇ ਹਨ।

ਨੈਨੋਸ ਰਿਸਰਚ ਵੱਲੋਂ ਇੱਕ ਨਿੱਜੀ ਅਦਾਰੇ ਲਈ ਕੀਤੇ ਗਏ ਸਰਵੇਖਣ ‘ਚ ਦੋ-ਤਿਹਾਈ ਕੈਨੇਡੀਆਈ ਲੋਕਾਂ ਨੇ ਅਜਿਹੀ ਸਥਿਤੀ ਵਿੱਚ ਦੁਬਾਰਾ ਕਾਰੋਬਾਰ ਬੰਦ ਦਾ ਸਮਰਥਨ ਕੀਤਾ ਹੈ, ਜੇਕਰ ਕੋਵਿਡ-19 ਮਾਮਲੇ ਫਿਰ ਵਧਦੇ ਹਨ। ਸਰਵੇ ਮੁਤਾਬਕ, 42 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਬੰਦ ਦਾ ਸਮਰਥਨ ਕਰਦੇ ਹਨ, ਜਦੋਂ ਕਿ ਹੋਰ 28 ਫੀਸਦੀ ਨੇ ਕਿਹਾ ਕਿ ਉਹ ਕੁਝ ਹੱਦ ਤੱਕ ਇਸ ਦਾ ਸਮਰਥਨ ਕਰਦੇ ਹਨ। 16 ਫੀਸਦੀ ਨੇ ਇਸ ਦਾ ਵਿਰੋਧ ਕੀਤਾ, ਜਦੋਂ ਕਿ 11 ਫੀਸਦੀ ਇਸ ਦੇ ਕੁਝ ਹੱਦ ਤੱਕ ਵਿਰੋਧ ‘ਚ ਸਨ। ਇਸ ਸਰਵੇਖਣ ਲਈ 1,049 ਕੈਨੇਡੀਅਨਜ਼ ਤੋਂ ਉਨ੍ਹਾਂ ਦੀ ਰਾਇ ਜਾਣੀ ਗਈ ।
ਸਰਵੇਖਣ ਦੌਰਾਨ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਕਾਰੋਬਾਰ ਬੰਦ ਕਰਨ ਦਾ ਸਭ ਤੋਂ ਵੱਧ 53 ਫੀਸਦੀ ਸਮਰਥਨ ਓਂਟਾਰੀਓ ‘ਚ ਸਾਹਮਣੇ ਆਇਆ, ਜਦੋਂ ਕਿ ਕਿਊਬਿਕ ‘ਚ ਸਿਰਫ 24 ਫੀਸਦੀ ਇਸ ਦੇ ਸਮਰਥਨ ‘ਚ ਸਨ। ਬੰਦ ਦੇ ਸਮਰਥਨ ‘ਚ ਸਭ ਤੋਂ ਵੱਧ 55 ਸਾਲ ਤੋਂ ਜ਼ਿਆਦਾ ਉਮਰ ਵਾਲੇ ਸਨ। ਇਸ ਤੋਂ ਇਲਾਵਾ 18 ਤੋਂ 34 ਸਾਲ ਦੀ ਉਮਰ ਵਿਚਕਾਰ 64 ਫੀਸਦੀ ਇਸ ਦੇ ਸਮਰਥਨ ‘ਚ ਸਨ।

ਜਾਣੋ,ਕੈਨੇਡਾ ਸਰਕਾਰ ਬੇਰੁਜ਼ਗਾਰਾਂ ਦੀ ਕਿੰਨੀ ਕਰ ਰਹੀ ਹੈ ਮਦਦ

ਕੋਰੋਨਾ ਵਾਇਰਸ ਕਾਰਨ ਮਾਰਚ ‘ਚ ਕਾਰੋਬਾਰ ਬੰਦ ਹੋਣ ਨਾਲ ਲੱਖਾਂ ਕੈਨੇਡੀਅਨਾਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ। ਇਸ ਵਜ੍ਹਾ ਨਾਲ ਸਰਕਾਰ ਨੇ ਅਪ੍ਰੈਲ ਤੋਂ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ (ਸੀ. ਈ. ਆਰ. ਬੀ) ਜ਼ਰੀਏ 8 ਲੱਖ ਤੋਂ ਵੱਧ ਕੈਨੇਡੀਅਨਾਂ ਨੂੰ 2,000 ਡਾਲਰ ਦੀ ਮਹੀਨਾਵਾਰ ਅਦਾਇਗੀ ਸ਼ੁਰੂ ਕੀਤੀ ਹੈ। 3 ਜੁਲਾਈ ਤੱਕ 53.5 ਬਿਲੀਅਨ ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਹਾਲ ਹੀ ਦੇ ਮਹੀਨਿਆਂ ‘ਚ ਕਾਰੋਬਾਰ ਹੌਲੀ-ਹੌਲੀ ਆਮ ਵਾਂਗ ਵਾਪਸ ਆ ਰਹੇ ਹਨ ਕਿਉਂਕਿ ਸੂਬੇ ਆਪਣੀਆਂ ਪਾਬੰਦੀਆਂ ‘ਚ ਢਿੱਲ ਦਾ ਵਿਸਥਾਰ ਕਰ ਰਹੇ ਹਨ, ਜਿਸ ਤਹਿਤ ਕਾਰੋਬਾਰਾਂ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਹੈ।

Related News

ਉੱਤਰੀ ਵੈਨਕੂਵਰ ਵਿੱਚ ਕਈ ਲੋਕਾਂ ਨੂੰ ਚਾਕੂ ਮਾਰਨ ਦੀ ਵਾਰਦਾਤ, 1 ਦੀ ਮੌਤ, ਪੁਲਿਸ ਨੇ ਸ਼ੱਕੀ ਨੂੰ ਹਿਰਾਸਤ ‘ਚ ਲਿਆ

Vivek Sharma

ਬ੍ਰਿਟਿਸ਼ ਕੋਲੰਬੀਆ ‘ਚ ਲਗਾਤਾਰ ਵਧਦਾ ਜਾ ਰਿਹਾ ਹੈ ਕੋਰੋਨਾ ਦਾ ਪ੍ਰਭਾਵ, ਮਾਹਿਰਾਂ ਨੇ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਦਿੱਤੀ ਸਲਾਹ

Vivek Sharma

ਕਾਰੋਬਾਰੀ ਪੀਟਰ ਨਾਈਗਾਰਡ ਖਿਲਾਫ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ, ਪੁਲਿਸ ਦਾ ਐਕਸ਼ਨ ਸ਼ੁਰੂ

Vivek Sharma

Leave a Comment