channel punjabi
Canada News North America

ਕੈਲਗਰੀ ਵਿਖੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ 49 ਲੋਕ ਕੋਰੋਨਾ ਪੀੜਿਤ

ਕੈਲਗਰੀ : ਕੈਨੇਡਾ ਦੇ ਕਈ ਸ਼ਹਿਰਾਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇਸ ਕਾਰਨ ਲੋਕਾਂ ਨੂੰ ਵਿਆਹ-ਸ਼ਾਦੀਆਂ ਤੇ ਪਾਰਟੀਆਂ ਵਿਚ ਸੀਮਤ ਗਿਣਤੀ ਵਿਚ ਇਕੱਠੇ ਹੋਣ ਦੀ ਸਲਾਹ ਦਿੱਤੀ ਗਈ ਹੈ। ਬਾਵਜੂਦ ਇਸਦੇ ਕੁਝ ਲੋਕ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ, ਜਿਸਦਾ ਖਾਮਿਆਜ਼ਾ ਉਨ੍ਹਾਂ ਨੂੰ ਭੁਗਤਨਾ ਪੈ ਰਿਹਾ ਹੈ।

ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਕੈਲਗਰੀ ਦੇ ਇੱਕ ਵਿਆਹ ਵਿਚ ਸ਼ਾਮਲ ਹੋਏ ਲਗਭਗ 49 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਕੈਲਗਰੀ ਵਿਚ ਇਸ ਮਹੀਨੇ ਦੀ ਸ਼ੁਰੂਆਤ ਵਿਚ ਹੀ ਇਹ ਵਿਆਹ ਹੋਇਆ ਸੀ। ਅਲਬਰਟਾ ਦੇ ਮੁੱਖ ਸਿਹਤ ਅਧਿਕਾਰੀ ਡਾਕਟਰ ਡੀਨਾ ਹਿਨਸ਼ਾਅ ਨੇ ਕਿਹਾ ਕਿ ਮੰਗਲਵਾਰ ਨੂੰ 49 ਤੋਂ 63 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਿੰਨੇ ਕੁ ਲੋਕ ਵਿਆਹ ਵਿਚ ਸ਼ਾਮਲ ਹੋਏ ਪਰ ਇਹ ਕਹਿ ਸਕਦੇ ਹਾਂ ਕਿ ਕਾਫੀ ਲੋਕ ਇਸ ਵਿਆਹ ਵਿਚ ਸ਼ਾਮਲ ਸਨ। ਇਨ੍ਹਾਂ ਲੋਕਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਇਕਾਂਤਵਾਸ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਪਹਿਲਾਂ ਹੀ ਠੀਕ ਮਹਿਸੂਸ ਨਹੀਂ ਕਰ ਰਿਹਾ ਤਾਂ ਉਸ ਨੂੰ ਇਕੱਲੇ ਰਹਿਣਾ ਚਾਹੀਦਾ ਹੈ ਨਾ ਕਿ ਪਾਰਟੀਆਂ ਵਿਚ ਘੁੰਮ ਕੇ ਹੋਰਾਂ ਨੂੰ ਵੀ ਬੀਮਾਰ ਕਰਨਾ ਚਾਹੀਦਾ ਹੈ।

ਅਕਸਰ ਇਹ ਦੇਖਿਆ ਜਾ ਰਿਹਾ ਹੈ ਕਿ ਕੁਝ ਲੋਕ ਕਰੋਨਾ ਤੋਂ ਪੀੜਤ ਹੋਣ ਦੇ ਬਾਵਜੂਦ ਵੀ ਇਧਰ-ਉਧਰ ਘੁੰਮਦੇ ਰਹਿੰਦੇ ਹਨ, ਜਿਸ ਕਾਰਨ ਲਾਗ ਦੀ ਇਹ ਬਿਮਾਰੀ ਲਗਾਤਾਰ ਅੱਗੇ ਵਧਦੀ ਜਾ ਰਹੀ ਹੈ। ਜ਼ਰੂਰਤ ਹੈ ਹਰ ਨਾਗਰਿਕ ਆਪਣਾ ਫਰਜ਼ ਸਮਝੇ ਅਤੇ ਉਹ ਆਪਣੀ ਅਤੇ ਹੋਰਨਾਂ ਦੀ ਸਿਹਤ ਦਾ ਵੀ ਧਿਆਨ ਰੱਖਣ।

ਅਧਿਕਾਰੀਆਂ ਵਲੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਪਾਰਟੀਆਂ ਵਿਚ ਇਕੱਠੇ ਹੋ ਕੇ ਕੋਰੋਨਾ ਵਾਇਰਸ ਨੂੰ ਸੱਦਾ ਨਾ ਦੇਣ ਤੇ ਬਚਾਅ ਕਰਨ ਪਰ ਫਿਰ ਵੀ ਮਾਮਲੇ ਵੱਧਦੇ ਜਾ ਰਹੇ ਹਨ।

Related News

ਜੋਅ ਬਾਇਡਨ ਕਾਰਜਕਾਲ ਦੇ ਪਹਿਲੇ ਦਿਨ Keystone pipeline ਨੂੰ ਕਰ ਸਕਦੇ ਹਨ ਰੱਦ

Rajneet Kaur

ਬੀ.ਸੀ: ਬੱਚਿਆਂ ‘ਚ ਕੋਵਿਡ 19 ਨਾਲ ਜੁੜੇ ਇਨਫਲੇਮੇਟਰੀ ਸਿੰਡਰੋਮ ਦੇ ਪਹਿਲੇ ਕੇਸ ਦੀ ਪੁਸ਼ਟੀ

Rajneet Kaur

ਬੀ.ਸੀ : ਕੋਵਿਡ 19 ਐਕਸਪੋਜਰ ਚਿਤਾਵਨੀ ਜਾਰੀ , 9 ਉਡਾਣਾਂ ‘ਚ ਆਏ ਕੋਵਿਡ ਮਰੀਜ਼

Rajneet Kaur

Leave a Comment