channel punjabi
Canada International News North America

ਕੈਨੇਡੀਅਨ ਸਰਹੱਦੀ ਅਫ਼ਸਰਾਂ ਨੇ ਅੰਬੈਸਡਰ ਬ੍ਰਿਜ ਤੋਂ 21 ਕਿੱਲੋ ਨਸ਼ੀਲਾ ਪਦਾਰਥ ਕੀਤਾ ਜ਼ਬਤ,ਪੰਜਾਬੀ ਟਰੱਕ ਡਰਾਇਵਰ ਗ੍ਰਿਫਤਾਰ

ਬਰੈਂਪਟਨ: ਪਿਛਲੇ ਮਹੀਨੇ ਅੰਬੈਸਡਰ ਬ੍ਰਿਜ ਤੋਂ ਕੈਨੇਡੀਅਨ ਕਸਟਮ ਅਫਸਰਾਂ ਵਲੋਂ ਲਗਭਗ 2.7 ਮਿਲੀਅਨ ਡਾਲਰ ਦੇ ਮੈਥਾਮਫੇਟਾਮਾਈਨਜ਼ ਜ਼ਬਤ ਕਰਨ ਤੋਂ ਬਾਅਦ ਬਰੈਂਪਟਨ ਦੇ ਇੱਕ ਟਰੱਕ ਡਰਾਈਵਰ ਨੂੰ ਡਰੱਗ ਚਾਰਜ ਦਾ ਸਾਹਮਣਾ ਕਰਨਾ ਪਿਆ।

22 ਸਤੰਬਰ ਨੂੰ, ਇੱਕ ਵਪਾਰਕ ਟਰੱਕ ਪੁਲ ਦੇ ਜ਼ਰੀਏ ਕੈਨੇਡਾ ਵਿੱਚ ਦਾਖਲ ਹੋਇਆ ਅਤੇ ਸੈਕੰਡਰੀ ਜਾਂਚ ਲਈ ਭੇਜਿਆ ਗਿਆ। ਜਾਂਚ ਦੇ ਦੌਰਾਨ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੇ ਕਰਮਚਾਰੀਆਂ ਨੂੰ ਇੱਕ ਸ਼ੱਕੀ ਮੇਥਾਮਫੇਟਾਮਾਈਨ ਦੇ ਪੈਕੇਜਾਂ ਨਾਲ ਭਰਿਆ ਡਫਲ ਬੈਗ ਮਿਲਿਆ।

ਏਜੰਸੀ ਨੇ ਬੁੱਧਵਾਰ ਨੂੰ ਇਕ ਖ਼ਬਰ ਜਾਰੀ ਕਰਦਿਆਂ ਕਿਹਾ ਕਿ CBSA ਨੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਅਤੇ ਸ਼ੱਕੀ ਨਸ਼ੀਲੇ ਪਦਾਰਥ ਬਰਾਮਦ ਕੀਤੇ , ਜਿਨ੍ਹਾਂ ਦਾ ਭਾਰ ਲਗਭਗ 21 ਕਿਲੋਗ੍ਰਾਮ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਸਾਰੇ ਸਬੂਤਾਂ ਨੂੰ ਆਪਣੇ ਕਬਣੇ ‘ਚ ਲੈ ਲਿਆ ਹੈ।

ਟਰੱਕ ਡਰਾਈਵਰ ਦੀ ਪਛਾਣ 29 ਸਾਲ ਦੇ ਜਸਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਬਰੈਂਪਟਨ ਦਾ ਵਾਸੀ ਦੱਸਿਆ ਜਾ ਰਿਹਾ ਹੈ। CBSA ਮੁਤਾਬਕ ਵਿੰਡਸਰ ਦੇ ਅੰਬੈਸਡਰ ਬ੍ਰਿਜ ਤੋਂ ਲੰਘ ਰਹੇ ਇਕ ਕਮਰਸ਼ੀਅਲ ਟਰੱਕ ਡਰਾਈਵਰ ਉਪਰ ਸ਼ੱਕ ਹੋਣ ‘ਤੇ ਟਰੱਕ ਨੂੰ ਤਲਾਸ਼ੀ ਲਈ ਭੇਜਿਆ ਗਿਆ।

RCMP ਵੱਲੋਂ ਜਸਪ੍ਰੀਤ ਸਿੰਘ ਵਿਰੁੱਧ ਬੈਨ ਪਦਾਰਥ ਇਪੋਰਟ ਕਰਨ ਅਤੇ ਤਸਕਰੀ ਦੇ ਮਕਸਦ ਨਾਲ ਬੈਨ ਨਸ਼ੀਲੇ ਪਦਾਰਥ ਆਪਣੇ ਕੋਲ ਰੱਖਣ ਦੇ ਦੋਸ਼ ਲਗਾਏ ਗਏ ਹਨ। ਜਸਪ੍ਰੀਤ ਸਿੰਘ ਨੂੰ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਪੇਸ਼ ਕੀਤਾ ਜਾਵੇਗਾ।

Related News

ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦਾ ਮਹਿਲ ਵੇਚਣ ਦੀ ਤਿਆਰੀ !

Vivek Sharma

ਬਰੈਂਪਟਨ ਦੇ ਇੱਕ ਵਿਅਕਤੀ ਦੀ ਗੋਲੀਬਾਰੀ ਦੀ ਮੌਤ ਵਿੱਚ ਪੰਜ ਲੋਕਾਂ ‘ਤੇ ਲੱਗੇ ਕਤਲ ਦੇ ਦੋਸ਼

Rajneet Kaur

ਟੋਰਾਂਟੋ : GTA ਖੇਤਰ ਵਿੱਚ ਹੋਏ ਸਮਾਗਮ ਵਿੱਚ ਸ਼ਾਮਲ 11 ਲੋਕਾਂ ਦੀ ਰਿਪੋਰਟ ਪਾਜ਼ੀਟਿਵ

Vivek Sharma

Leave a Comment