channel punjabi
Canada International News North America

ਕੈਨੇਡਾ ਵਿੱਚ ਲੇਬਰ ਦੀ ਘਾਟ ਨੂੰ ਹੱਲ ਕਰਨ ਲਈ ਹਰ ਸੰਭਵ ਉਪਰਾਲਾ ਜਾਰੀ : ਮਾਰਕੋ

ਇਮੀਗ੍ਰੇਸ਼ਨ ਮੰਤਰੀ ਮਾਰਕੋ ਨੇ ਅੰਤਰਰਾਸ਼ਟਰੀ ਆਨਲਾਈਨ ਕਾਨਫਰੰਸ ਵਿਚ ਕੀਤੀ ਸ਼ਿਰਕਤ

ਕੈਨੇਡਾ ਵਿੱਚ ਮੌਜੂਦਾ ਸਮੇਂ ਦੌਰਾਨ ਲੇਬਰ ਦੀ ਘਾਟ ਵਿਸ਼ੇ ‘ਤੇ ਹੋਈ ਚਰਚਾ

ਵੱਖ-ਵੱਖ ਦੇਸ਼ਾਂ ਦੇ ਨੁਮਾਇੰਦਿਆਂ/ਮੰਤਰੀਆਂ ਨਾਲ ਅਹਿਮ ਵਿਸ਼ਿਆਂ ‘ਤੇ ਕੀਤੀ ਚਰਚਾ

ਨਵੀਂ ਪਬਲਿਕ ਪਾਲਿਸੀ ਨਾਲ ਕੈਨੇਡਾ ਆਉਣ ਵਾਲੇ ਵਿਜ਼ੀਟਰਜ਼ ਨੂੰ ਹੋਵੇਗਾ ਫ਼ਾਇਦਾ

ਸਾਡੇ ਦੇਸ਼ ਦੀ ਤਰੱਕੀ ਵਿੱਚ ਆਰਥਿਕ ਪ੍ਰਵਾਸੀ, ਰਿਫਿਊਜੀ, ਵਿਦਿਆਰਥੀ ਦਾ ਯੋਗਦਾਨ ਬੇਹੱਦ ਖਾਸ : ਮਾਰਕੋ

ਓਟਾਵਾ : ਲਾਕਡਾਉਨ ਖੁੱਲਣ ਤੋਂ ਬਾਅਦ ਕੈਨੇਡਾ ਵਿੱਚ ਲੇਬਰ ਦੀ ਜ਼ਬਰਦਸਤ ਘਾਟ ਪਾਈ ਜਾ ਰਹੀ ਹੈ । ਜਿਸ ਕਾਰਨ ਕਾਰੋਬਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਔਕੜ ਨੂੰ ਹੱਲ ਕਰਨ ਲਈ ਕੈਨੇਡਾ ਵਲੋਂ ਤੈਅ ਨਿਯਮਾਂ ਵਿਚ ਕੁਝ ਬਦਲਾਅ ਵੀ ਕੀਤੇ ਗਏ ਨੇ। ਇਮੀਗ੍ਰੇਸ਼ਨ ਮੰਤਰੀ ਮਾਰਕੋ ਈਐਲ ਮੈਂਡੀਸੀਨੋ ਵੱਲੋਂ ਇਸ ਸਬੰਧ ਵਿੱਚ ਲਗਾਤਾਰ ਮੀਟਿੰਗਾਂ ਅਤੇ ਆਨਲਾਈਨ ਕਾਨਫਰੰਸ ਕਰਕੇ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਮੀਗ੍ਰੇਸ਼ਨ ਮੰਤਰੀ ਮਾਰਕੋ ਨੇ ਕਈ ਦੇਸ਼ਾਂ ਦੀ ਸਾਂਝੀ ਮੀਟਿੰਗ ਵਿੱਚ ਸ਼ਿਰਕਤ ਕਰਦਿਆਂ ਆਪਣੇ ਵਿਚਾਰ ਰੱਖੇ। ਉਹਨਾਂ ਕਿਹਾ ਕਿ ਬਾਹਰੀ ਦੇਸ਼ਾਂ ਤੋਂ ਆਉਣ ਵਾਲੀ ਲੇਬਰ ਆਪਣੀ ਨਾਲ ਨਵੀਂ ਕਿਸਮ ਦਾ ਹੁਨਰ ਅਤੇ ਤਜਰਬਾ ਲੈ ਕੇ ਆਉਂਦੀ ਹੈ ਸੋ ਕੈਨੇਡਾ ਦੇ ਵਿਕਾਸ ਵਿੱਚ ਬੇਹੱਦ ਮਹੱਤਵਪੂਰਨ ਹੈ ।

ਅੰਤਰਰਾਸ਼ਟਰੀ ਕਾਨਫਰੰਸ ਇੰਟਰਨੈਸੀਓਨਲ ਡੀ ਮਾਈਗਰੇਸੀਅਨ, # ਨਿਉਵੋਸਰੇਸਟੋਜ਼ # ਨਿਉਵੋਸਏਸਪੇਰਨਜ਼ਸ
#Conferencia Internacional de Migracion, #NuevosRestos #NuevosEsperanzas ਵਿਖੇ ਬੋਲਣਾ ਮਾਣ ਵਾਲੀ ਗੱਲ ਸੀ। ਇਹ ਰਫਿਉਜੀ, ਆਰਥਿਕ ਪ੍ਰਵਾਸੀ, ਪਰਿਵਾਰਕ ਮੈਂਬਰ, ਵਿਦਿਆਰਥੀ ਸਾਡੀ ਤਰੱਕੀ ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਕੈਨੇਡਾ ਮੰਨਦਾ ਹੈ ਕਿ ਨਵੇਂ ਆਏ ਲੋਕ ਹੁਨਰ, ਹੁਨਰ ਅਤੇ ਵਾਪਸ ਦੇਣ ਲਈ ਉਤਸ਼ਾਹ ਲੈ ਕੇ ਆਉਂਦੇ ਹਨ।

ਇਮੀਗ੍ਰੇਸ਼ਨ ਮੰਤਰੀ ਮਾਰਕੋ ਨੇ ਟਵੀਟ ਕਰਦਿਆਂ ਦੱਸਿਆ ਕਿ ਇਸ ਅੰਤਰਰਾਸ਼ਟਰੀ ਕਾਨਫਰੰਸ ਮੀਟਿੰਗ ਦੌਰਾਨ ਕੋਵਿਡ ਦੇ ਸਮਾਜ ਦੀ ਆਰਥਿਕਤਾ ‘ਤੇ ਪੈ ਰਹੇ ਪ੍ਰਭਾਵ ਬਾਰੇ ਚਰਚਾ ਕੀਤੀ।

ਪ੍ਰਵਾਸ ਅਤੇ ਸਮਾਜਿਕ-ਆਰਥਿਕ ਰਿਕਵਰੀ ਬਾਰੇ ਅੰਤਰਰਾਸ਼ਟਰੀ ਕਾਨਫਰੰਸ ਵਿਖੇ ਅੰਤਰਰਾਸ਼ਟਰੀ ਪ੍ਰਤੀਕ੍ਰਿਆਵਾਂ ਦਿੱਤੀਆਂ ਅਤੇ ਆਪਣੇ ਸਹਿਭਾਗੀਆਂ ਨਾਲ ਸਹਿਕਾਰਤਾ ਬਾਰੇ ਵਿਚਾਰ ਵਟਾਂਦਰੇ ਲਈ ਅਤੇ ਪੋਸਟ-ਕੋਵਡ ਸਮਾਜਿਕ-ਆਰਥਿਕ ਰਿਕਵਰੀ ਲਈ ਆਪਣੇ ਤਜ਼ਰਬਿਆਂ ਨੂੰ ਸਾਂਝਾ ਕੀਤਾ।

ਇਸ ਤੋਂ ਪਹਿਲਾਂ ਬੀਤੇ ਦਿਨੀਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਈਐਲ ਮੈਂਡੀਸੀਨੋ ਕਹਿ ਚੁੱਕੇ ਹਨ ਕਿ ਨਵੀਂ ਪਬਲਿਕ ਪਾਲਿਸੀ ਸਬੰਧੀ ਕੀਤੇ ਗਏ ਐਲਾਨ ਨਾਲ ਕੈਨੇਡਾ ਆਉਣ ਵਾਲੇ ਵਿਜ਼ੀਟਰਜ਼ ਨੂੰ ਫਾਇਦਾ ਹੋਵੇਗਾ| ਮੈਂਡੀਸੀਨੋ ਨੇ ਆਪਣੇ ਐਲਾਨ ਵਿੱਚ ਆਖਿਆ ਕਿ ਜਿਹੜੇ ਵਿਜ਼ੀਟਰਜ਼ ਇਸ ਸਮੇਂ ਕੈਨੇਡਾ ਵਿੱਚ ਹਨ ਤੇ ਜਿਨ੍ਹਾਂ ਕੋਲ ਵੈਲਿਡ ਜੌਬ ਆਫਰ ਹੈ, ਉਹ ਹੁਣ ਇੰਪਲਾਇਰ ਅਧਾਰਤ ਵਰਕ ਪਰਮਿਟ ਲਈ ਅਪਲਾਈ ਕਰਨ ਦੇ ਯੋਗ ਹੋਣਗੇ| ਜੇ ਉਨ੍ਹਾਂ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਨ੍ਹਾਂ ਨੂੰ ਦੇਸ਼ ਛੱਡਣ ਤੋਂ ਬਿਨਾਂ ਹੀ ਪਰਮਿਟ ਮਿਲ ਜਾਵੇਗਾ| ਪਾਲਿਸੀ ਵਿੱਚ ਇਹ ਆਰਜ਼ੀ ਤਬਦੀਲੀਆਂ ਫੌਰੀ ਤੌਰ ਉੱਤੇ ਪ੍ਰਭਾਵੀ ਹੋਣਗੀਆਂ ਤੇ ਇਹ ਕੈਨੇਡਾ ਦੇ ਉਨ੍ਹਾਂ ਇੰਪਲੌਇਰਜ਼ ਨੂੰ ਫਾਇਦਾ ਪਹੁੰਚਾਉਣਗੀਆਂ ਜਿਨ੍ਹਾਂ ਨੂੰ ਆਪਣੀ ਲੋੜ ਮੁਤਾਬਕ ਵਰਕਰਜ਼ ਲੱਭਣ ਵਿੱਚ ਦਿੱਕਤ ਹੋ ਰਹੀ ਹੈ| ਇਸ ਦੇ ਨਾਲ ਹੀ ਉਨ੍ਹਾਂ ਟੈਂਪਰੇਰੀ ਰੈਜ਼ੀਡੈਂਟਸ ਨੂੰ ਵੀ ਫਾਇਦਾ ਹੋਵੇਗਾ ਜਿਹੜੇ ਆਪਣੇ ਕੰਮ ਤੇ ਹੁਨਰ ਨਾਲ ਕੈਨੇਡਾ ਦੇ ਕੋਵਿਡ-19 ਮਹਾਂਮਾਰੀ ਤੋਂ ਬਚਣ ਦੇ ਰਾਹ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ| ਮਹਾਂਮਾਰੀ ਦੌਰਾਨ, ਆਰਜ਼ੀ ਰੈਜ਼ੀਡੈਂਟਸ, ਜਿਹੜੇ ਕੈਨੇਡਾ ਵਿੱਚ ਹੀ ਰਹਿ ਗਏ ਹਨ, ਨੂੰ ਵੈਲਿਡ ਲੀਗਲ ਸਟੇਟਸ ਮੇਨਟੇਨ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ| ਮਹਾਂਮਾਰੀ ਕਾਰਨ ਦੁਨੀਆ ਭਰ ਵਿੱਚ ਏਅਰ ਟਰੈਵਲ ਸੀਮਤ ਹੋਣ ਕਰਕੇ ਕੈਨੇਡਾ ਆਏ ਕੁੱਝ ਵਿਜ਼ੀਟਰਜ਼ ਇੱਥੋਂ ਵਾਪਿਸ ਆਪਣੇ ਟਿਕਾਣਿਆਂ ਉੱਤੇ ਜਾ ਹੀ ਨਹੀਂ ਸਕੇ, ਜਦਕਿ ਕੁੱਝ ਫੌਰਨ ਵਰਕਰਜ਼ ਨੂੰ ਆਪਣੇ ਸਟੇਟਸ ਬਦਲ ਕੇ ਵਿਜ਼ੀਟ ਕਰਨਾ ਪਿਆ ਕਿਉਂਕਿ ਉਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਸੀ ਤੇ ਉਨ੍ਹਾਂ ਕੋਲ ਨਵੇਂ ਵਰਕ ਪਰਮਿਟ ਲਈ ਅਪਲਾਈ ਕਰਨ ਵਾਸਤੇ ਕੋਈ ਜੌਬ ਆਫਰ ਵੀ ਨਹੀਂ ਸੀ| ਕੈਨੇਡਾ ਵਿਚਲੇ ਕੁੱਝ ਇੰਪਲੌਇਰਜ਼ ਨੂੰ ਵੀ ਲੇਬਰ ਦੀ ਘਾਟ ਤੇ ਹੁਨਰਮੰਦ ਕਾਮਿਆਂ ਦੀ ਤੰਗੀ ਕਾਰਨ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਨ੍ਹਾਂ ਵਿੱਚ ਉਹ ਇੰਪਲੌਇਰਜ਼ ਵੀ ਸ਼ਾਮਲ ਹਨ ਜਿਹੜੇ ਉਹ ਅਹਿਮ ਵਸਤਾਂ ਤੇ ਸੇਵਾਵਾਂ ਮੁਹੱਈਆ ਕਰਵਾਉਂਦੇ ਹਨ ਜਿਨ੍ਹਾਂ ਉੱਤੇ ਕੈਨੇਡੀਅਨ ਨਿਰਭਰ ਕਰਦੇ ਹਨ|

Related News

ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਕਾਫਲੇ ‘ਤੇ ਹਮਲਾ, ਵਾਲ ਵਾਲ ਬਚੇ ਟਿਕੈਤ

Vivek Sharma

ਕਿੱਟਸ ਪੁਆਇੰਟ ਤੱਟ ਤੋਂ ਦੂਰ ਰੀਸਾਈਕਲਿੰਗ ‘ਚ ਮਨੁੱਖੀ ਅਵਸ਼ੇਸ਼ਾਂ ਦੇ ਪਾਏ ਜਾਣ ਤੋਂ ਬਾਅਦ ਵੈਨਕੂਵਰ ਪੁਲਿਸ ਜਾਂਚ ‘ਚ ਜੁੱਟੀ

Rajneet Kaur

ਗੇਟਿਨਾਉ ਕਿਉਬਿਕ ‘ਚ ਇਕ ਗੈਸ ਸਟੇਸ਼ਨ ਦੇ ਬਾਹਰ ਛੁਰੇਬਾਜ਼ੀ ‘ਚ ਵਿਅਕਤੀ ਦੀ ਮੌਤ, ਦੋਸ਼ੀ ਗ੍ਰਿਫਤਾਰ

Rajneet Kaur

Leave a Comment