channel punjabi
Canada International News

ਕੈਨੇਡਾ ਵਿੱਚ ਕੋਰੋਨਾ ਪ੍ਰਭਾਵਿਤਾਂ ਦੇ 267 ਨਵੇਂ‌ ਮਾਮਲੇ ਆਏ ਸਾਹਮਣੇ

ਕੈਨੇਡਾ ਵਿੱਚ ਕੋਰੋਨਾ ਵਾਇਰਸ ਦੀ ਮਾਰ ਜਾਰੀ

ਬੀਤੇ ਦਿਨ 4 ਦੀ ਗਈ ਜਾਨ, 267 ਨਵੇਂ ਪ੍ਰਭਾਵਿਤ ਆਏ ਸਾਹਮਣੇ

ਕੋਰੋਨਾ ਦਾ ਫੈਲਾਅ ਰੁਕਿਆ, ਪ੍ਰਭਾਵਿਤਾਂ ਦਾ ਵਾਧਾ ਲਗਾਤਾਰ ਜਾਰੀ

ਕੋਰੋਨਾ ਪ੍ਰਭਾਵਿਤਾਂ ਦੇ ਸਿਹਤਯਾਬ ਹੋਣ ਦੀ ਦਰ 88 ਫੀਸਦੀ


ਓਟਾਵਾ : ਕੋਰੋਨਾ ਵਾਇਰਸ ਦਾ ਪ੍ਰਭਾਵ ਕੈਨੇਡਾ ਵਿੱਚ ਘਟਿਆ ਜਰੂਰ ਹੈ ਪਰ ਇਸ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਚ ਵਾਧਾ ਲਗਾਤਾਰ ਜਾਰੀ ਹੈ । ਕੈਨੇਡਾ ਵਿਖੇ ਐਤਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ ਘੱਟੋ ਘੱਟ 267 ਕੇਸ ਦਰਜ ਕੀਤੇ ਗਏ ਜਿਨ੍ਹਾਂ ਦੀ ਪੁਸ਼ਟੀ ਲੈਬ ਟੈਸਟ ਰਾਹੀਂ ਹੋਈ, ਇਸ ਦੇ ਨਾਲ ਹੀ ਚਾਰ ਹੋਰ ਲੋਕਾਂ ਦੀ ਜਾਨ ਕੋਰੋਨਾ ਵਾਇਰਸ ਕਾਰਨ ਚਲੀ ਗਈ।

ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਦੀ ਕੁੱਲ ਕੋਵਿਡ-19 ਕੇਸ ਗਿਣਤੀ 116,884 ਜਾ ਪੁੱਜੀ ਹੈ ਜਦੋਂ ਕਿ ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 8,945 ਹੋ ਗਈ ਹੈ।

ਕੁੱਲ 101,574 ਲੋਕ ਕੈਨੇਡਾ ਵਿੱਚ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਹੋਏ ਹਨ, ਇਸ ਤਰ੍ਹਾਂ ਕੋਰੋਨਾ ਪ੍ਰਭਾਵਿਤਾਂ ਦੇ ਸਿਹਤਯਾਬ ਹੋਣ ਦੀ ਦਰ 88 ਫੀਸਦੀ ਤੱਕ ਪੁੱਜ ਗਈ ਹੈ
ਕੈਨੇਡਾ ਵਿੱਚ 4.8 ਮਿਲੀਅਨ ਤੋਂ ਵੱਧ ਕੋਵਿਡ ਟੈਸਟ ਕਰਵਾਏ ਗਏ ਹਨ।

ਕੈਨੇਡਾ ਦੀ ਮੁੱਖ ਜਨ ਸਿਹਤ ਅਧਿਕਾਰੀ ਡਾ. ਥੇਰੇਸਾ ਟਾਮ ਲਗਾਤਾਰ ਲੋਕਾਂ ਨੂੰ ਕੋਰੋਨਾ ਖਿਲਾਫ਼ ਜਾਗਰੂਕ ਕਰ ਰਹੇ ਨੇ ਅਤੇ ਉਨਾਂ ਨਾਲ ਕੋਰੋਨਾ ਦੇ ਅੰਕੜਿਆਂ ਦੀ ਸਾਂਝ ਪਾ ਰਹੇ ਨੇ।

ਇਸ ਤੋ ਪਹਿਲਾਂ ਐਤਵਾਰ ਨੂੰ ਇੱਕ ਬਿਆਨ ਵਿੱਚ, ਡਾ. ਥੇਰੇਸਾ ਟਾਮ ਨੇ ਮਹਾਂਮਾਰੀ ਦੇ ਦੌਰਾਨ ਕੈਨੇਡੀਅਨਾਂ ਨੂੰ ਉਨ੍ਹਾਂ ਦੀ ਮਾਨਸਿਕ ਸਿਹਤ ਦਾ ਖਿਆਲ ਰੱਖਣ ਲਈ ਉਤਸ਼ਾਹਤ ਕੀਤਾ।


ਡਾ. ਥੇਰੇਸਾ ਟਾਮ ਨੇ ਆਪਣੇ ਸੰਦੇਸ਼ ਵਿਚ ਲਿਖਿਆ,
“ਕੋਵਿਡ -19 ਦੇ ਨਤੀਜੇ ਵਜੋਂ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਬਹੁਤ ਤਬਦੀਲੀਆਂ ਆਈਆਂ ਹਨ। ਟਾਮ ਵੱਲੋਂ ਸ਼ੇਅਰ ਕੀਤੀ ਗਏ ਇੱਕ ਟਵੀਟ ਵਿੱਚ ਲਿਖਿਆ ਗਿਆ,
“ਤੁਸੀਂ ਇਕੱਲੇ ਨਹੀਂ ਹੋ ਜੇ ਤੁਸੀਂ ਆਪਣੀ ਭਾਵਨਾਤਮਕ ਅਤੇ ਮਨੋਵਿਗਿਆਨਕ ਤੰਦਰੁਸਤੀ ਨੂੰ ਕਾਇਮ ਰੱਖਣ ਵਿੱਚ ਚੁਣੌਤੀ
ਨੂੰ ਮਹਿਸੂਸ ਕਰ ਰਹੇ ਹੋ – ਅਸੀਂ ਇਕੱਠੇ ਹੋ ਕੇ ਇਨ੍ਹਾਂ ਚੁਣੌਤੀਆਂ ਨੂੰ ਪਾਰ ਕਰ ਸਕਦੇ ਹਾਂ.

“ਆਪਣੀ ਮਾਨਸਿਕ ਸਿਹਤ ਦਾ ਖਿਆਲ ਰੱਖਣ ਲਈ ਅਸੀਂ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹਾਂ ਅਤੇ ਮਹਾਂਮਾਰੀ ਦੇ ਦੌਰਾਨ ਅਜਿਹਾ ਕਰਨਾ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ.”

ਫਿਲਹਾਲ ਡਾਕਟਰੀ ਅਮਲੇ ਦੀ ਵਧੀਆ ਕਾਰਗੁਜ਼ਾਰੀ ਦੇ ਚਲਦਿਆਂ ਕੋਰੋਨਾ ਦੇ ਮਾਮਲੇ ਹੌਲੀ ਹੌਲੀ ਕਾਬੂ ਹੇਠ ਆਉਣੇ ਸ਼ੁਰੂ ਹੋ ਗਏ ਹਨ।

Related News

ਕਲੀਵਲੈਂਡ ਡੈਮ ‘ਚ ਅਚਾਨਕ ਪਾਣੀ ਦੇ ਵਾਧੇ ਕਾਰਨ ਤਿੰਨ ਮੈਟਰੋ ਵੈਨਕੂਵਰ ਕਰਮਚਾਰੀਆਂ ਨੂੰ ਕੀਤਾ ਗਿਆ ਬਰਖਾਸਤ

Rajneet Kaur

ਓਂਟਾਰੀਓ: ਕੌਮਾਂਤਰੀ ਟਰੈਵਲ ਕਾਰਨ ਨਵਾਂ ਵੇਰੀਐਂਟ ਓਨਟਾਰੀਓ ਵਿੱਚ ਪਾਇਆ ਜਾਣਾ ਕੋਈ ਅਲੋਕਾਰੀ ਗੱਲ ਨਹੀਂ : ਡਾਕਟਰ ਬਾਰਬਰਾ ਯਾਫ

Rajneet Kaur

ਨਾਬਾਲਗ ਨਾਲ ਬਲਤਕਾਰ ਤੋਂ ਬਾਅਦ, ਨਵਜੰਮੇ ਬੱਚੇ ਦੇ ਕਤਲ ਦੇ ਮਾਮਲੇ ‘ਚ ਭਗੋੜਾ ਦੋਸ਼ੀ ਕੈਨੇਡਾ ਤੋਂ ਗ੍ਰਿਫਤਾਰ

Rajneet Kaur

Leave a Comment