channel punjabi
Canada International News North America

ਕੈਨੇਡਾ ਨੇ ਸੋਮਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 975 ਕੇਸਾਂ ਦੀ ਕੀਤੀ ਪੁਸ਼ਟੀ

ਕੈਨੇਡਾ ਨੇ ਸੋਮਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 1000 ਤੋਂ ਘੱਟ ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ।

ਸੋਮਵਾਰ ਨੂੰ ਕੈਨੇਡਾ ‘ਚ ਕੋਵਿਡ 19 ਦੇ 975 ਕੇਸ ਸਾਹਮਣੇ ਆਏ ਹਨ ਜਿਸ ਨਾਲ ਕੁਲ ਕੇਸਾਂ ਦੀ ਗਿਣਤੀ 182,653 ਹੋ ਗਈ ਹੈ। ਹੁਣ ਤੱਕ ਕੋਵਿਡ 19 ਦੇ ਕੁਲ 154,258 ਲੋਕ ਠੀਕ ਹੋ ਚੁਕੇ ਹਨ। ਸੋਮਵਾਰ ਨੂੰ ਕੋਵਿਡ 19 ਕਾਰਨ 14 ਲੋਕਾਂ ਦੀ ਮੌਤ ਹੋ ਗਈ ਹੈ । ਜਿਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 9,627 ਹੋ ਗਈ ਹੈ। ਕੈਨੇਡਾ ‘ਚ 9.89 ਮਿਲੀਅਨ ਤੋਂ ਵੱਧ ਟੈਸਟ ਕੀਤੇ ਗਏ ਹਨ।

ਸੋਮਵਾਰ ਨੂੰ ਇਕ ਬਿਆਨ ‘ਚ ਕੈਨੇਡਾ ਦੀ ਮੁੱਖ ਜਨ ਸਿਹਤ ਅਧਿਕਾਰੀ ਡਾ.ਥੇਰੇਸਾ ਟਾਮ ਨੇ ਕਿਹਾ ਕਿ ਪਿਛਲੇ ਹਫਤੇ ‘ਚ ਰੋਜ਼ਾਨਾ ਔਸਤਨ 71,000 ਲੋਕਾਂ ਦਾ ਟੈਸਟ ਕੀਤਾ ਗਿਆ ਹੈ ਜਿਸ ‘ਚ 2.5 ਪ੍ਰਤੀਸ਼ਤ ਸਕਾਰਾਤਮਕ ਪਾਏ ਗਏ ਹਨ। ਟਾਮ ਨੇ ਮਹਾਂਮਾਰੀ ਦੇ ਵਿਰੁੱਧ ਲੜਾਈ ਵਿਚ ਜਨਤਕ ਸਿਹਤ ਕਰਮਚਾਰੀਆਂ ਅਤੇ ਲੰਬੇ ਸਮੇਂ ਦੇ ਕੇਅਰ ਹੋਮ ਸਟਾਫ ਦਾ ਧੰਨਵਾਦ ਕੀਤਾ।

ਕਿਊਬਿਕ ਨੇ ਸੋਮਵਾਰ ਨੂੰ ਵਾਇਰਸ ਦੇ 843 ਨਵੇਂ ਕੇਸਾਂ ਦੀ ਰਿਪੋਰਟ ਕੀਤੀ, ਜਿਸ ਨਾਲ ਇਸ ਦੇ ਕੁੱਲ ਲੈਬ-ਪੁਸ਼ਟੀ ਕੀਤੇ ਕੇਸ 86,976 ਹੋ ਗਏ ਹਨ। ਸੂਬੇ ਵਿਚ ਸੋਮਵਾਰ ਨੂੰ ਕੁੱਲ 12 ਮੌਤਾਂ ਵੀ ਹੋਈਆਂ, ਹਾਲਾਂਕਿ ਪਿਛਲੇ 24 ਘੰਟਿਆਂ ਵਿਚ ਸਿਰਫ ਚਾਰ ਹੀ ਮੌਤਾਂ ਹੋਈਆਂ ਹਨ । ਜਿਸ ਨਾਲ ਸੂਬੇ ‘ਚ ਕੁਲ 5,965 ਮੌਤਾਂ ਹੋ ਚੁੱਕੀਆਂ ਹਨ, ਜਦੋਂਕਿ 72,000 ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ।

ਮੈਨੀਟੋਬਾ ਨੇ ਸੋਮਵਾਰ ਨੂੰ 77 ਨਵੇਂ ਕੇਸ ਅਤੇ ਦੋ ਨਵੀਆਂ ਮੌਤਾਂ ਸ਼ਾਮਲ ਕੀਤੀਆਂ ਹਨ। ਹੁਣ ਤੱਕ ਸੂਬੇ ਵਿਚ ਕੁੱਲ 2,655 ਕੋਵਿਡ 19 ਕੇਸ ਸਾਹਮਣੇ ਆਏ ਹਨ ਅਤੇ 34 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸਸਕੈਚਵਾਨ ਨੇ ਸੋਮਵਾਰ ਨੂੰ ਵਾਇਰਸ ਦੇ 48 ਨਵੇਂ ਕੇਸਾਂ ਦੀ ਰਿਪੋਰਟ ਕੀਤੀ। ਸੂਬੇ ‘ਚ ਲਗਭਗ 11 ਹਫ਼ਤਿਆਂ ਵਿੱਚ ਰੋਜ਼ਾਨਾ ਨਵੇਂ ਇਨਫੈਕਸ਼ਨਾਂ ਵਿੱਚ ਵਾਧਾ ਹੋਇਆ ਹੈ। ਸੂਬੇ ‘ਚ ਹੁਣ 2,140 ਕੋਵਿਡ -19 ਕੇਸ ਹਨ, ਅਤੇ 25 ਲੋਕਾਂ ਦੀ ਮੋਤ ਹੋ ਗਈ ਹੈ।

ਨਿਊ ਬਰਨਸਵਿਕ ਨੇ ਸੋਮਵਾਰ ਨੂੰ ਵਾਇਰਸ ਦੇ ਛੇ ਨਵੇਂ ਕੇਸ ਸ਼ਾਮਲ ਕੀਤੇ, ਜਿਸ ਨਾਲ ਇਸ ਦੇ ਕੁਲ ਲਾਗ 278 ਹੋ ਗਏ ਹਨ।

Related News

ਟੋਰਾਂਟੋ ਦੇ ਇੱਕ ਸਕੂਲ ‘ਚ ਸ਼ੂਟਿੰਗ ਦੀ ਧਮਕੀ ਦੇਣ ਵਾਲੇ ਵਿਅਕਤੀ ਦੀ ਪੁਲਿਸ ਨੇ ਤਸਵੀਰ ਕੀਤੀ ਜਾਰੀ

Rajneet Kaur

AIR CANADA ਨੇ ਮੁਲਾਜ਼ਮਾਂ ਦੀ ਗਿਣਤੀ ‘ਚ ਕਟੌਤੀ ਕਰਨ ਦਾ ਕੀਤਾ ਐਲਾਨ,25 ਫ਼ੀਸਦੀ ਮੁਲਾਜ਼ਮਾਂ ਦੀ ਜਾਵੇਗੀ ਨੌਕਰੀ

Vivek Sharma

ਸਰੀ ‘ਚ ਪੰਜਾਬੀ ਨੌਜਵਾਨ ਲਾਪਤਾ, ਪੁਲਿਸ ਵੱਲੋਂ ਭਾਲ ਸ਼ੁਰੂ

Rajneet Kaur

Leave a Comment