channel punjabi
Canada International News North America USA

ਕੈਨੇਡਾ ਦੀ ਸੰਸਦ ਨੂੰ ਸੰਬੋਧਨ ਕਰਨਗੇ ਜੋਅ ਬਿਡੇਨ,ਕੈਨੇਡਾ ਸਰਕਾਰ ਨੇ ਦਿੱਤਾ ਸੱਦਾ

ਓਟਾਵਾ : ਕਰੀਬ ਚਾਰ ਸਾਲ ਬਾਅਦ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਿਡੇਨ ਕੈਨੇਡਾ ਦੇ ਅਧਿਕਾਰਿਕ ਦੌਰੇ ‘ਤੇ ਜਾਣਗੇ । ਕੈਨੇਡਾ ਸਰਕਾਰ ਨੇ ਜੋਅ ਬਿਡੇਨ ਅਤੇ ਕਮਲਾ ਹੈਰਿਸ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੇ ਤੌਰ ‘ਤੇ ਕੈਨੇਡਾ ਆਉਣ ਲਈ ਸੱਦਾ ਭੇਜਿਆ ਹੈ।

ਰਾਸ਼ਟਰਪਤੀ ਚੋਣਾਂ ਵਿਚ ਜੋਅ ਬਿਡੇਨ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਅਤੇ ਭਾਰਤੀ ਮੂਲ ਦੀ ਕਮਲਾ ਹੈਰਿਸ ਉਪ ਰਾਸ਼ਟਰਪਤੀ ਵਜੋਂ ਚੁਣੀ ਗਈ ਹੈ। ਉਨ੍ਹਾਂ ਨੂੰ ਜਿੱਤ ਦੀਆਂ ਵਧਾਈਆਂ ਦਿੰਦੇ ਹੋਏ ਕੈਨੇਡਾਈ ਸਰਕਾਰ ਨੇ ਉਨ੍ਹਾਂ ਦੋਹਾਂ ਨੂੰ ਆਪਣੇ ਮੁਲਕ ਵਿਚ ਆਉਣ ਦਾ ਸਰਕਾਰੀ ਤੌਰ ‘ਤੇ ਸੱਦਾ ਦੇ ਦਿੱਤਾ ਹੈ।

ਐੱਨ.ਡੀ.ਪੀ. ਦੇ ਐੱਮ. ਪੀ. ਪੀਟਰ ਜੁਲੀਅਨ ਨੇ 16 ਨਵੰਬਰ ਨੂੰ ਹਾਊਸ ਆਫ਼ ਕਾਮਨਜ਼ ਵਿਚ ਇਕ ਮਤਾ ਪੇਸ਼ ਕਰਕੇ ਜੋਅ ਬਿਡੇਨ ਅਤੇ ਕਮਲਾ ਹੈਰਿਸ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਦੋਵਾਂ ਅਮਰੀਕੀ ਨੇਤਾਵਾਂ ਨੂੰ ਕੈਨੇਡਾ ਆਉਣ ਦਾ ਸੱਦਾ ਦਿੰਦੇ ਹੋਏ ‘ਹਾਊਸ ਆਫ਼ ਕਾਮਨਜ਼’ ਵਿਚ ਭਾਸ਼ਣ ਦੇਣ ਲਈ ਵੀ ਪੇਸ਼ਕਸ਼ ਕੀਤੀ ਹੈ।

ਜੁਲੀਅਨ ਦੇ ਮਤੇ ‘ਤੇ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ਼ ਕਾਮਨਜ਼’ ਦੇ ਸਪੀਕਰ ਐਂਥਨੀ ਰੋਟਾ ਨੇ ਇਸ ਦੇ ਪੱਖ ਵਿਚ ਵੋਟ ਪਾਈ। ਇਸ ਦੇ ਨਾਲ ਹੀ ਸਦਨ ਵਿਚ ਮੌਜੂਦ ਹੋਰਨਾਂ ਐੱਮ.ਪੀਜ਼ ਨੇ ਵੀ ਮਤੇ ਦਾ ਵਿਰੋਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਮਾਹੌਲ ਸੁਰੱਖਿਅਤ ਹੋ ਜਾਵੇ ਤਾਂ ਬਿਡੇਨ ਅਤੇ ਹੈਰਿਸ ਕੈਨੇਡਾ ਆ ਸਕਦੇ ਹਨ।

ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਹੋਈਆਂ ਚੋਣਾਂ ‘ਤੇ ਵਿਸ਼ਵ ਦੇ ਕਈ ਦੇਸ਼ਾਂ ਸਣੇ ਕੈਨੇਡਾ ਦੀ ਤਿੱਖੀ ਨਜ਼ਰ ਸੀ। ਜੋਅ ਬਿਡੇਨ ਦੀ ਜਿੱਤ ਮਗਰੋਂ ਵਿਸ਼ਵ ਨੇਤਾਵਾਂ ਵਿਚੋਂ ਸਭ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੋਅ ਬਿਡੇਨ ਨੂੰ ਫੋਨ ਕੀਤਾ ਤੇ ਦੋਹਾਂ ਦੇਸ਼ਾਂ ਦੇ ਮਾਮਲਿਆਂ ਸਬੰਧੀ ਗੱਲਬਾਤ ਕੀਤੀ ਸੀ।

ਜੋਅ ਬਿਡੇਨ 2016 ਵਿੱਚ ਆਖਰੀ ਵਾਰ ਉਸ ਵੇਲੇ ਕੈਨੇਡਾ ਆਏ ਸਨ, ਜਦੋਂ ਉਹ ਬਰਾਕ ਓਬਾਮਾ ਦੀ ਸਰਕਾਰ ਵਿਚ ਉਪ ਰਾਸ਼ਟਰਪਤੀ ਦੇ ਅਹੁਦੇ ‘ਤੇ ਸਨ। ਕੈਨੇਡਾ ਦੀ ਸੰਸਦ ਵਿਚ ਭਾਸ਼ਣ ਦੇਣਾ ਅਮਰੀਕਾ ਦੇ ਰਾਸ਼ਟਰਪਤੀਆਂ ਲਈ ਆਮ ਗੱਲ ਹੈ। ਇਸ ਤੋਂ ਪਹਿਲਾਂ ਫਰੈਂਕਲਿਨ ਡੇਲਾਨੋ ਅਤੇ ਬਿਲ ਕਲਿੰਟਨ ਵੀ ਕੈਨੇਡਾ ਦੀ ਸੰਸਦ ਵਿਚ ਭਾਸ਼ਣ ਦੇ ਚੁੱਕੇ ਹਨ।

Related News

31 ਡਵੀਜ਼ਨ ਅਤੇ ਟੋਰਾਂਟੋ ਪੁਲਿਸ ਕਾਲਜ ਵਿਖੇ ਦੋ ਕੋਵਿਡ 19 ਆਉਟਬ੍ਰੇਕਸ: ਟੋਰਾਂਟੋ ਪੁਲਿਸ ਸਰਵਿਸ

Rajneet Kaur

ਮਿਲਟਨ ਵਿੱਚ 22 ਸਾਲਾ ਵਿਅਕਤੀ ਦੇ ਕਤਲ ਮਾਮਲੇ ‘ਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ, ਦੋ ਅਜੇ ਵੀ ਫਰਾਰ

Rajneet Kaur

ਕੋਰੋਨਾ ਵਾਇਰਸ ਦੀ ਘਾਤਕਤਾ ਨੂੰ ਖ਼ਤਮ ਕਰ ਸਕਦਾ ਹੈ ਵਿਟਾਮਿਨ-ਡੀ : ਰਿਸਰਚ

Vivek Sharma

Leave a Comment