channel punjabi
Canada International News

ਕੈਨੇਡਾ-ਚੀਨ ਸੰਬੰਧ ਬੇਹੱਦ ਮਾੜੇ ਦੌਰ ‘ਚ, ਚੀਨੀ ਰਾਜਦੂਤ ਦੇ ਬਿਆਨ ਨੇ ਪਾਇਆ ਪੁਆੜਾ

ਟੋਰਾਂਟੋ/ਓਟਾਵਾ : ਕੈਨੇਡਾ ਅਤੇ ਚੀਨ ਦੇ ਸਬੰਧ ਹੈ ਇਸ ਵੇਲੇ ਸਭ ਤੋਂ ਹੇਠਲੇ ਪੱਧਰ ‘ਤੇ ਹਨ । ਚੀਨੀ ਰਾਜਦੂਤ ਦੇ ਬਿਆਨ ਤੋਂ ਬਾਅਦ ਦੋਹਾਂ ਮੁਲਕਾਂ ਦਰਮਿਆਨ ਤਲਖ਼ੀ ਹੋਰ ਵੀ ਵਧ ਗਈ ਹੈ। ਕੈਨੇਡਾ ਵਿਚ ਚੀਨੀ ਰਾਜਦੂਤ ਦੇ ਬਿਆਨ ਸਬੰਧੀ ਦੋਹਾਂ ਦੇਸ਼ਾਂ ਦੇ ਵਿਚ ਡਿਪਲੋਮੈਟਿਕ ਵਿਵਾਦ ਤੇਜ਼ ਹੋ ਗਿਆ ਹੈ। ਕੈਨੇਡੀਅਨ ਮੀਡੀਆ ਚੀਨੀ ਰਾਜਦੂਤ ਦੀ ਜੰਮ ਕੇ ਆਲੋਚਨਾ ਕਰ ਰਿਹਾ ਹੈ, ਇਸ ‘ਤੇ ਬੀਜਿੰਗ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਕੈਨੇਡਾ ਅਤੇ ਚੀਨ ਦੇ ਵਿਚਾਲੇ ਇਲਜ਼ਾਮ ਦਾ ਇਹ ਦੌਰ ਅਜਿਹੇ ਸਮੇਂ ਵਿਚ ਸ਼ੁਰੂ ਹੋਇਆ ਹੈ ਜਦੋਂ ਦੋਹਾਂ ਦੇਸ਼ਾਂ ਦੇ ਵਿਚ ਸੰਬੰਧ ਹਾਲ ਹੀ ਦੇ ਸਾਲਾਂ ਵਿਚ ਸਭ ਤੋਂ ਹੇਠਲੇ ਪੱਧਰ ‘ਤੇ ਹਨ।

ਅਸਲ ਵਿਚ ਸੰਬੰਧਾਂ ਵਿਚ ਗਿਰਾਵਟ ਦਾ ਵੱਡਾ ਕਾਰਨ ਕੈਨੇਡਾ ਵੱਲੋਂ ਟੇਲਿਕਾਮ ਕੰਪਨੀ ਹੁਵੇਈ ਦੀ ਇਕ ਸੀਨੀਅਰ ਅਧਿਕਾਰੀ ਨੂੰ ਹਿਰਾਸਤ ਵਿਚ ਲਿਆ ਜਾਣਾ ਅਤੇ ਫਿਰ ਜਵਾਬੀ ਕਾਰਵਾਈ ਵਿਚ ਚੀਨ ਵੱਲੋਂ ਕੈਨੇਡਾ ਦੇ ਦੋ ਲੋਕਾਂ ਦੀ ਗ੍ਰਿਫ਼ਤਾਰੀ ਹੈ। ਉੱਥੇ ਹਾਲ ਹੀ ਵਿਚ ਇਹ ਨਵਾਂ ਵਿਵਾਦ ਕੈਨੇਡਾ ਵਿਚ ਚੀਨ ਦੇ ਰਾਜਦੂਤ ਕੋਂਗ ਪਿਊ ਵੱਲੋਂ ਹਾਂਗਕਾਗ ਵਿਚ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਨੂੰ ਹਿੰਸਕ ਅਪਰਾਧੀ ਦੱਸਣ ਅਤੇ ਇਹ ਕਹਿਣ ਦੇ ਬਾਅਦ ਸ਼ੁਰੂ ਹੋਇਆ ਹੈ ਕਿ ਜੇਕਰ ਕੈਨੇਡਾ ਇਹਨਾਂ ਲੋਕਾਂ ਨੂੰ ਸ਼ਰਨ ਦਿੰਦਾ ਹੈ ਤਾਂ ਉਹ ਚੀਨ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਅੰਦਾਜ਼ੀ ਕਰਨ ਜਿਹਾ ਹੋਵੇਗਾ।

ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਬੀਤੇ ਦਿਨੀਂ ਸੰਸਦ ਵਿਚ ਕਿਹਾ ਕਿ ਚੀਨੀ ਰਾਜਦੂਤ ਦੀ ਟਿੱਪਣੀ ਦੋਹਾਂ ਦੇਸ਼ਾਂ ਦੇ ਲਈ ਉਚਿਤ ਡਿਪਲੋਮੈਟਿਕ ਸੰਬੰਧਾਂ ਦੀ ਭਾਵਨਾ ਨੂੰ ਬਣਾਈ ਰੱਖਣ ਲਈ ਸਹੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਚੀਨ ਵਿਚ ਮਨੁੱਖੀ ਅਧਿਕਾਰ ਦੇ ਲਈ ਕੈਨੇਡਾ ਆਵਾਜ਼ ਚੁੱਕਦਾ ਰਹੇਗਾ ਅਤੇ ਹਾਂਗਕਾਂਗ ਵਿਚ ਰਹਿਣ ਵਾਲੇ ਆਪਣੇ ਨਾਗਰਿਕਾਂ ਦਾ ਸਮਰਥਨ ਕਰਦਾ ਰਹੇਗਾ। ਉਹ ਇਸ ਦੇ ਲਈ ਕੈਨੈਡੀਅਨ ਨਾਗਰਿਕਾਂ ਨੂੰ ਭਰੋਸਾ ਦਿਵਾਉਂਦੇ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਅਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਕੈਨੇਡਾ ਵਿਚ ਕੋਂਗ ਦੀ ਆਲੋਚਨਾ ਨੂੰ ਲੈ ਕੇ ਓਟਾਵਾ ਨੂੰ ਸ਼ਿਕਾਇਤ ਕੀਤੀ ਹੈ। ਫ੍ਰੀਲੈਂਡ ਦਾ ਬਿਆਨ ਚੀਨੀ ਬੁਲਾਰੇ ਦੇ ਬਿਆਨ ਦੇ ਘੰਟਿਆਂ ਬਾਅਦ ਆਇਆ ਹੈ।

ਲਿਜਿਅਨ ਨੇ ਮੀਡੀਆ ਵਿਚ ਆਲੋਚਨਾ ਦੇ ਬਾਰੇ ਵਿਚ ਵਿਸ਼ੇਸ਼ ਜ਼ਿਕਰ ਨਹੀਂ ਕੀਤਾ ਪਰ ‘ਟੋਰਾਂਟੋ ਸਨ’ ਨੇ ਸ਼ਨੀਵਾਰ ਨੂੰ ਇਕ ਸੰਪਾਦਕੀ ਵਿਚ ਕੋਂਗ ਤੋਂ ਮੁਆਫੀ ਮੰਗਣ ਦੇ ਲਈ ਕਿਹਾ ਸੀ। ਇਸ ਵਿਚ ਕੈਨੇਡਾ ਵਿਚ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਐਰਿਨ ਓ. ਟੂਲੇ ਨੇ ਕਿਹਾ ਕਿ ਕੋਂਗ ਨੇ ਹਾਂਗਕਾਂਗ ਵਿਚ ਰਹਿ ਰਹੇ ਕੈਨੇਡੀਅਨ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਅਤੇ ਇਸ ਦੇ ਲਈ ਜਾਂ ਤਾਂ ਉਹਨਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਜਾਂ ਉੱਥੋਂ ਚਲੇ ਜਾਣਾ ਚਾਹੀਦਾ ਹੈ।

Related News

ਟਰੰਪ ਦੇ ਇੱਕ ਹੋਰ ਫੈਸਲੇ ਨੂੰ ਪਲਟਿਆ, ਹਾਊਸ ਆਫ਼ ਰਿਪ੍ਰੇਜ਼ੇਟੇਟਿਵ ‘ਚ NO BAN ਬਿੱਲ ਹੋਇਆ ਪਾਸ, ਕੋਈ ਵੀ ਰਾਸ਼ਟਰਪੀ ਹੁਣ ਨਹੀਂ ਲਾ ਸਕੇਗਾ ‘ਟ੍ਰੈਵਲ ਬੈਨ’

Vivek Sharma

‘ਬਲੈਕ ਲਿਵਜ਼ ਮੈਟਰ’ ਮੁਹਿੰਮ ਦੇ ਸੰਬੰਧ ਵਿੱਚ ਸਥਾਪਤ ਹੋਣਗੇ ਆਰਟ ਵਰਕ

Vivek Sharma

ਬ੍ਰਿਟੇਨ ਨੇ ਯਾਤਰਾ ਪਾਬੰਦੀਆਂ ‘ਚ ਦਿੱਤੀ ਢਿੱਲ , ਕੈਨੇਡਾ ਅਤੇ ਅਮਰੀਕਾ ਨੂੰ ਰੱਖਿਆ ਸੂਚੀ ਤੋਂ ਬਾਹਰ

team punjabi

Leave a Comment