channel punjabi
Canada International News

ਕਲਟਸ ਝੀਲ ‘ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ

ਕਲਟਸ ਝੀਲ ‘ਚ ਡੁੱਬਣ ਕਾਰਨ ਗਈ ਜਾਨ

ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਸੀ ਨੌਜਵਾਨ ਮਨਪ੍ਰੀਤ ਸਿੰਘ


ਕਲਟਸ ਝੀਲ

ਪੰਜਾਬ ਤੋਂ ਪੜ੍ਹਨ ਲਈ ਕੈਨੇਡਾ ਆਏ ਇੱਕ ਹੋਰ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ । ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਇੱਕ ਨੌਜਵਾਨ ਮਨਪ੍ਰੀਤ ਸਿੰਘ ਦੀ ਵੈਨਕੂਵਰ ਤੋਂ ਤਕਰੀਬਨ 105 ਕਿਲੋਮੀਟਰ ਦੂਰ ਸਥਿਤ ਕਲਟਸ ਲੇਕ ‘ਚ ਡੁੱਬਣ ਨਾਲ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਕਲਟਸ ਝੀਲ ‘ਚ ਦੋਸਤਾਂ ਨਾਲ ਘੁੰਮਣ ਗਏ ਦੋ ਨੌਜਵਾਨ ਡੁੱਬ ਰਹੇ ਸਨ, ਜਿਨ੍ਹਾਂ ‘ਚੋਂ ਇੱਕ ਨੂੰ ਬਚਾ ਲਿਆ ਗਿਆ ਜਦਕਿ ਦੂਜੇ ਨੂੰ ਬਾਹਰ ਤਾਂ ਕੱਢ ਲਿਆ ਗਿਆ ਪਰ ਜਾਨ ਨਾ ਬਚ ਸਕੀ।

ਇਹ ਦੁਰਘਟਨਾ ਸ਼ਨੀਵਾਰ ਦੁਪਹਿਰ ਤਕਰੀਬਨ ਤਿੰਨ ਵਜੇ ਵਾਪਰੀ। ਮੌਕੇ ‘ਤੇ ਮੌਜੂਦ ਲੋਕਾਂ, ਸਿਹਤ ਅਧਿਕਾਰੀਆਂ ਵਲੋਂ ਮਨਪ੍ਰੀਤ ਸਿੰਘ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਸਫਲ ਨਾ ਹੋ ਸਕੇ। ਏਅਰ ਐਂਬੂਲੈਂਸ ਵਜੋਂ ਹੈਲੀਕਾਪਟਰ ਦਾ ਵੀ ਪ੍ਰਬੰਧ ਕੀਤਾ ਗਿਆ। ਪੁਲਿਸ ਅਤੇ ਸਿਹਤ ਅਧਿਕਾਰੀ ਦੁਰਘਟਨਾ ਦੀ ਜਾਂਚ ਕਰ ਰਹੇ ਹਨ।

ਜਾਣਕਾਰੀ ਮੁਤਾਬਕ ਮਨਪ੍ਰੀਤ ਸਿੰਘ ਨਾਮਕ ਇਹ ਨੌਜਵਾਨ ਸਰੀ ਦੀ ਕਵਾਂਟਲਨ ਯੂਨੀਵਰਸਿਟੀ ਵਿਖੇ ਪੜ੍ਹਦਾ ਸੀ ਅਤੇ ਹਾਲ ਹੀ ਵਿੱਚ ਉਸਨੂੰ ਵਰਕ ਪਰਮਿਟ ਮਿਲਿਆ ਸੀ। ਅਗਲੇ ਹਫਤੇ ਉਹ ਪੀ. ਆਰ. ਲਈ ਵਿਨੀਪੈਗ ਮੂਵ ਹੋਣਾ ਸੀ।

ਹਰ ਸਾਲ ਕੈਨੇਡਾ ‘ਚ ਗਰਮੀਆਂ ਦੌਰਾਨ ਝੀਲਾਂ-ਦਰਿਆਵਾਂ ‘ਚ ਡੁੱਬਣ ਕਾਰਨ ਦਰਜਨਾਂ ਮੌਤਾਂ ਹੁੰਦੀਆਂ ਹਨ। ਬੀਤੇ ਕੁਝ ਸਾਲਾਂ ‘ਚ ਪੰਜਾਬੀਆਂ, ਖਾਸਕਰ ਪੰਜਾਬ ਤੋਂ ਨਵੇਂ ਆਏ ਨੌਜਵਾਨਾਂ ਵਲੋਂ ਡੁੱਬ ਕੇ ਜਾਨ ਗਵਾਉਣ ਦੀਆਂ ਘਟਨਾਵਾਂ ‘ਚ ਵਾਧਾ ਹੋਇਆ ਹੈ। ਥੋੜੀ ਜਿਹੀ ਅਣਗਹਿਲੀ ਕਾਰਨ ਕਈ ਬੇਸ਼ਕੀਮਤੀ ਜਾਨਾਂ ਜਾ ਚੁੱਕੀਆਂ ਹਨ ।

ਧਿਆਨ ਵਿੱਚ ਰੱਖਣ ਵਾਲੀ ਗੱਲ ਇਹ ਹੈ ਇਹ ਝੀਲਾਂ-ਦਰਿਆ ਉਪਰੋਂ ਬਹੁਤ ਸ਼ਾਂਤ ਦਿਸਦੇ ਹਨ ਪਰ ਅਚਾਨਕ ਡੂੰਘੇ ਹੋ ਜਾਂਦੇ ਹਨ ਤੇ ਪਾਣੀ ਬਹੁਤ ਜ਼ਿਆਦਾ ਠੰਡਾ ਹੋਣ ਕਾਰਨ ਕੁਝ ਮਿੰਟਾਂ ‘ਚ ਹੀ ਹਾਈਪੋਥਰਮੀਆ ਕਰਨ ਵੀ ਜਾਨ ਨਿਕਲ ਜਾਂਦੀ ਹੈ।

ਹਾਲਾਂਕਿ ਸਥਾਨਕ ਮੀਡੀਆ ਵਲੋਂ ਲਗਭਗ ਹਰ ਹਫਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਜੇ ਤੈਰਨਾ ਨਹੀਂ ਆਉਂਦਾ ਤਾਂ ਪਾਣੀ ਤੋਂ ਦੂਰ ਰਹੋ, ਸੇਫਟੀ ਵੈਸਟ ਬਿਨਾ ਪਾਣੀ ‘ਚ ਨਾ ਜਾਓ ਪਰ ਜਾਪਦਾ ਹੈ ਕਿ ਇਨ੍ਹਾਂ ਚਿਤਾਵਨੀਆਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜੋ ਘਾਤਕ ਸਿੱਧ ਹੋ ਰਿਹਾ ਹੈ।

Related News

ਬੀ.ਸੀ ‘ਚ ਕੋਵਿਡ 19 ਦੇ 131 ਨਵੇਂ ਕੇਸਾਂ ਦੀ ਪੁਸ਼ਟੀ

Rajneet Kaur

ਅੱਜ ਤੋਂ ਮਾਂਨਟਰੀਅਲ, ਕਿਊਬਿਕ ਸਿਟੀ ਅਤੇ ਕਿਊਬੈਕ ਦਾ ਕੁਝ ਖੇਤਰ ਰੈੱਡ ਜੋ਼ਨ ਵਿੱਚ, ਨਿਯਮ ਤੋੜਨ ਵਾਲਿਆਂ ਨੂੰ ਲੱਗੇਗਾ ਭਾਰੀ ਜੁਰਮਾਨਾ

Vivek Sharma

B.C. ਸੁਪਰੀਮ ਕੋਰਟ ਨੇ ਜਨਤਕ ਸਿਹਤ ਪ੍ਰਣਾਲੀ ‘ਤੇ ਸਵਾਲ ਚੁੱਕਣ ਵਾਲੀ ਪਟੀਸ਼ਨ ਨੂੰ ਕੀਤਾ ਖ਼ਾਰਿਜ

Vivek Sharma

Leave a Comment