channel punjabi
International News

ਕਮਲਾ ਹੈਰਿਸ ਹੋਣਗੇ ਉਪਰਾਸ਼ਟਰਪਤੀ ਉਮੀਦਵਾਰ ! ਡੈਮੋਕ੍ਰੇਟਿਕ ਪਾਰਟੀ ਛੇਤੀ ਹੀ ਕਰ ਸਕਦੀ ਹੈ ਐਲਾਨ !

ਉਪ ਰਾਸ਼ਟਰਪਤੀ ਲਈ ਕਮਲਾ ਹੈਰਿਸ ਸਭ ਤੋਂ ਦਮਦਾਰ ਉਮੀਦਵਾਰ

ਭਾਰਤੀ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ

ਡੈਮੋਕ੍ਰੇਟਿਕ ਪਾਰਟੀ ਨਾਲ ਜੁੜੇ ਹੋਏ ਹਨ ਕਮਲਾ ਹੈਰਿਸ

ਮੌਜੂਦਾ ਸਮੇਂ ਵਿੱਚ ਕੈਲੇਫੋਰਨੀਆ ਦੇ ਸੈਨੇਟਰ ਹਨ ਕਮਲਾ ਹੈਰਿਸ

ਵਾਸ਼ਿੰਗਟਨ: ਇਸ ਵਾਰ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਭਾਰਤੀ ਅਮਰੀਕੀਆਂ ਦਾ ਦਬਦਬਾ ਲਗਾਤਾਰ ਬਣਿਆ ਹੋਇਆ ਹੈ । ਭਾਰਤੀ ਸਿਆਸੀ ਆਗੂ ਅਤੇ ਉਥੇ ਰਹਿ ਰਹੇ ਲੋਕਾਂ ਦੀ ਅਹਿਮੀਅਤ ਦਾ ਅੰਦੲਇਸ ਗਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੋਣ ਪ੍ਰਚਾਰ ਦੌਰਾਨ ਜਿੱਥੇ ਪ੍ਰਮੁੱਖ ਪਾਰਟੀਆਂ ਨੇ ਹਿੰਦੀ ਭਾਸ਼ਾ ਵਿੱਚ ਤਖ਼ਤੀਆਂ ਅਤੇ ਪੋਸਟਰ ਛਪਵਾਏ ਨੇ । ਇਥੋਂ ਤੱਕ ਕਿ ਸਿਆਸੀ ਪਾਰਟੀਆਂ ਦੇ ਨਾਅਰੇ ਵੀ ਹੁਣ ਹਿੰਦੀ ਵਿਚ ਲਗਾਏ ਜਾ ਰਹੇ ਹਨ । ਇਸ ਵਿਚਾਲੇ ਇੱਕ ਚੰਗੀ ਖਬਰ ਹੋਰ ਵੀ ਸਾਹਮਣੇ ਆ ਰਹੀ ਹੈ । ਖ਼ਬਰ ਹੈ ਕਿ ਡੇਮੋਕ੍ਰੇਟਿਕ ਪਾਰਟੀ ਨਾਲ ਜੁੜੀ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਉਮੀਦਵਾਰ ਬਣਾਇਆ ਜਾ ਸਕਦਾ ਹੈ।

ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਸੈਨੇਟਰ ਕਮਲਾ ਹੈਰਿਸ ਉਪ ਰਾਸ਼ਟਰਪਤੀ ਅਹੁਦੇ ਲਈ ਸਭ ਤੋਂ ਸਹੀ ਉਮੀਦਵਾਰ ਹੈ। ਭਾਰਤਵੰਸ਼ੀ ਮਹਿਲਾ ਨੇਤਾ ਹੈਰਿਸ ਦੀ ਸ਼ਲਾਘਾ ਕਰਦਿਆਂ ਇੰਪੈਕਟ ਦੇ ਕਾਰਜਕਾਰੀ ਡਾਇਰੈਕਟਰ ਨੀਲ ਮਖੀਜਾ ਦਾ ਕਹਿਣਾ ਹੈ ਕਿ ਜੋਅ ਬਿਡੇਨ ਨੂੰ ਉਨ੍ਹਾਂ ਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ।

ਮਖੀਜਾ ਨੇ ਇਕ ਲੇਖ ‘ਚ ਲਿਖਿਆ ਹੈ ਕਿ ਬਿਡੇਨ ਦੀ ਸਹਿਯੋਗੀ ਦੇ ਤੌਰ ‘ਤੇ ਕਮਲਾ ਹੈਰਿਸ ਇਕ ਬਿਹਤਰੀਨ ਚੋਣ ਸਾਬਿਤ ਹੋਵੇਗੀ। ਉਨ੍ਹਾਂ ਵੱਲੋਂ ਕੀਤੇ ਗਏ ਕੰਮ ਸ਼ਲਾਘਾਯੋਗ ਹਨ।

ਤਿੰਨ ਨਵੰਬਰ ਨੂੰ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਦੀ ਚੋਣ ‘ਚ ਡੈਮੋਕ੍ਰੇਟਿਕ ਪਾਰਟੀ ਤੋਂ ਜੋਅ ਬਿਡੇਨ ਉਮੀਦਵਾਰ ਹਨ। ਉਪ ਰਾਸ਼ਟਰਪਤੀ ਦੇ ਉਮੀਦਵਾਰ ਦਾ ਤੈਅ ਹੋਣਾ ਬਾਕੀ ਹੈ। ਇਸ ਦੌੜ ‘ਚ ਕਮਲਾ ਨੂੰ ਸਭ ਤੋਂ ਅੱਗੇ ਦੱਸਿਆ ਜਾ ਰਿਹਾ ਹੈ।

Related News

ਵਿਨੀਪੈਗ ਪੁਲਿਸ 12 ਸਾਲਾਂ ਲਾਪਤਾ ਲੜਕੀ ਨੂੰ ਲੱਭਣ ਲਈ ਜਨਤਾ ਤੋਂ ਕਰ ਰਹੀ ਹੈ ਮਦਦ ਦੀ ਮੰਗ

Rajneet Kaur

ਓਂਟਾਰੀਓ ‘ਚ ਮੁੜ ਵਧੇ ਕੋਰੋਨਾ ਦੇ ਮਾਮਲੇ, ਪ੍ਰੀਮੀਅਰ ਡਗ ਫੋਰਡ ਨੇ ਸਖ਼ਤੀ ਦੇ ਦਿੱਤੇ ਸੰਕੇਤ

Vivek Sharma

ਮਾਡਰਨਾ ਕੰਪਨੀ ਨੇ ਵੈਕਸੀਨ ਸਪਲਾਈ ਦੌਰਾਨ ਇਕਰਾਰਨਾਮੇ ਦੀ ਨਹੀਂ ਕੀਤੀ ਕੋਈ ਉਲੰਘਣਾ : ਅਨੀਤਾ ਆਨੰਦ

Vivek Sharma

Leave a Comment