channel punjabi
International News

ਓ ਬੱਲੇ ਬੱਲੇ ਬੱਲੇ ! ਭੰਗੜੇ ਦੀਆਂ ਬ੍ਰਿਟੇਨ ‘ਚ ਪਈਆਂ ਧਮਾਲਾਂ , ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮੰਨਿਆ ਭੰਗੜੇ ਦਾ ਦਮ

ਪੰਜਾਬ ਦੇ ਲੋਕ ਨਾਚ ਭੰਗੜੇ ਦੀ ਹੋਈ ਬੱਲੇ-ਬੱਲੇ !

ਬ੍ਰਿਟੇਨ ਦੇ PM ਬੋਰਿਸ ਜਾਨਸਨ ਨੇ ਮੰਨਿਆ ਭੰਗੜੇ ਦਾ ਲੋਹਾ

ਭਾਰਤੀ ਮੂਲ ਦੇ ਰਾਜੀਵ ਗੁਪਤਾ ਨੂੰ ਭੰਗੜੇ ਕਾਰਨ ਦਿੱਤਾ ਅਵਾਰਡ

ਭੰਗੜੇ ਕਾਰਨ ਰਾਜੀਵ ਗੁਪਤਾ ਨੂੰ ਮਿਲਿਆ ‘ਪੁਆਇੰਟਸ ਆਫ ਲਾਈਟ’ ਸਨਮਾਨ

ਰਾਜੀਵ ਨੇ ਢੋਲ ਦੇ ਡਗੇ ‘ਤੇ ਵਿਦੇਸ਼ੀਆਂ ਨੂੰ ਪੁਆਈਆਂ ਲੁੱਡੀਆਂ

ਮਾਨਚੈਸਟਰ : ਪੰਜਾਬ ਦੇ ਲੋਕ ਨਾਚ ਭੰਗੜਾ ਦੀ ਵਿਦੇਸ਼ਾਂ ਵਿੱਚ ਵੀ ਪੂਰੀਆਂ ਧੂੰਮਾਂ ਪੈ ਰਹੀਆਂ ਹਨ । ਭੰਗੜਾ ਪੰਜਾਬ ਅਤੇ ਦੇਸ਼ ਦੀਆਂ ਹੱਦਾਂ ਸਰਹੱਦਾਂ ਟੱਪ ਕੇ, ਸੱਤ ਸਮੁੰਦਰੋਂ ਪਾਰ ਵਿਦੇਸ਼ਾਂ ਵਿਚ ਵੀ ਮਕਬੂਲੀਅਤ ਹਾਸਲ ਕਰ ਰਿਹਾ ਹੈ । ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮਾਨਚੈਸਟਰ ਦੇ ਰਹਿਣ ਵਾਲੇ ਭਾਰਤੀ ਮੂਲ ਦੇ ਰਾਜੀਵ ਗੁਪਤਾ ਨੂੰ ਭੰਗੜੇ ਕਾਰਨ ਹੀ ਵੱਡਾ ਸਨਮਾਨ ਪ੍ਰਦਾਨ ਕੀਤਾ ਹੈ । PM ਬੋਰਿਸ ਜੌਹਨਸਨ ਵੱਲੋਂ ਰਾਜੀਵ ਗੁਪਤਾ ਨੂ਼ੰ ‘ਪੁਆਇੰਟਸ ਆਫ ਲਾਈਟ’ ਅਵਾਰਡ ਨਾਲ ਨਵਾਜਿਆ ਗਿਆ ਹੈ। ਬ੍ਰਿਟੇਨ ਦਾ ਇਹ ਇਕ ਵੱਡਾ ਅਵਾਰਡ ਹੈ। ਰਾਜੀਵ ਗੁਪਤਾ ਨੂੰ ਇਸਦੇ ਨਾਲ ਹੀ ਪ੍ਰਧਾਨ ਮੰਤਰੀ ਵੱਲੋਂ ਪ੍ਰਸ਼ੰਸ਼ਾ ਪੱਤਰ ਵੀ ਦਿੱਤਾ ਗਿਆ ਹੈ ।

ਦਰਅਸਲ ਰਾਜੀਵ ਗੁਪਤਾ ਨੇ ਲੌਕਡਾਊਨ ਦੌਰਾਨ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਭੰਗੜੇ ਦੀਆਂ ਆਨਲਾਈਨ ਕਲਾਸਾਂ ਲਗਵਾਈਆਂ ਸਨ । ਭਾਰਤੀ ਮੂਲ ਦੇ ਡਾਂਸਰ ਰਾਜੀਵ ਗੁਪਤਾ ਨੇ ਲੌਕਡਾਊਨ ‘ਚ ਲੋਕਾਂ ਨੂੰ ਤੰਦਰੁਸਤ ਤੇ ਸਕਾਰਾਤਮਕ ਰੱਖਣ ਦਾ ਬੀੜਾ ਚੁੱਕਿਆ । ਇਸ ਲਈ ਉਹਨਾਂ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਰਵਾਇਤੀ ਨਾਚ ਭੰਗੜੇ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਸਨ। ਪ੍ਰਧਾਨ ਮੰਤਰੀ ਜੌਹਨਸਨ ਨੇ ਰਾਜੀਵ ਨੂੰ ਭੇਜੇ ਪੱਤਰ ’ਚ ਲਿਖਿਆ, ‘ਤੁਹਾਡੀਆਂ ਆਨਲਾਈਨ ਭੰਗੜਾ ਕਲਾਸਾਂ ਨਾਲ ਦੇਸ਼ ਭਰ ’ਚ ਲੋਕਾਂ ਦਾ ਹੌਸਲਾ ਵਧਿਆ ਹੈ ਅਤੇ ਉਹ ਕਰੋਨਾਵਾਇਰਸ ਖ਼ਿਲਾਫ਼ ਲੜਨ ਲਈ ਖੁਦ ਨੂੰ ਤੰਦਰੁਸਤ ਰੱਖ ਸਕੇ ਹਨ। ਇਸ ਲਈ ਤੁਸੀਂ ‘ਪੁਆਇੰਟਸ ਆਫ ਲਾਈਟ’ ਦੇ ਹੱਕਦਾਰ ਹੋ।’


(ਤਸਵੀਰਾਂ ਧੰਨਵਾਦ ਸਹਿਤ)
ਮਾਨਚੈਸਟਰ ਵਿਚ ਰਹਿ ਰਹੇ ਰਾਜੀਵ ਗੁਪਤਾ ਇਸ ਅਵਾਰਡ ਨੂੰ ਹਾਸਲ ਕਰਨ ਤੋਂ ਬਾਅਦ ਬੇਹੱਦ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆਏ। ਉਹਨਾਂ ਇਸ ਅਵਾਰਡ ਨੂੰ ਪੰਜਾਬ ਦੇ ਲੋਕ ਨਾਚ ਭੰਗੜੇ ਦਾ ਸਨਮਾਨ ਦੱਸਿਆ ਹੈ ।

ਖ਼ਾਸ ਗੱਲ ਇਹ ਵੀ ਰਹੀ ਕਿ ਬ੍ਰਿਟੇਨ ਦੇ ਵੱਖ-ਵੱਖ ਟੀਵੀ ਚੈਨਲਾਂ ਨੇ ਰਾਜੀਵ ਗੁਪਤਾ ਨੂੰ ਭੰਗੜੇ ਕਾਰਨ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੱਲੋਂ ਸਨਮਾਨਿਤ ਕੀਤੇ ਜਾਣ ਦੀ ਖ਼ਬਰ ਪ੍ਰਮੁੱਖਤਾ ਨਾਲ ਪ੍ਰਸਾਰਿਤ ਕੀਤੀ ।

Related News

ਵੱਖ-ਵੱਖ ਧਰਮਾਂ ਨਾਲ ਸਬੰਧਤ ਮਨੁੱਖੀ ਅਧਿਕਾਰ ਸੰਗਠਨਾਂ ਨੇ ਜਸਟਿਨ ਟਰੂਡੋ ਅੱਗੇ ਰੱਖੀ ਵੱਡੀ ਮੰਗ

Vivek Sharma

ਟੋਰਾਂਟੋ ‘ਚ ਇਕ ਵਿਅਕਤੀ ਵਲੋਂ ਪੁਲਿਸ ‘ਤੇ ਹਮਲਾ, ਮੌਕੇ ਤੇ ਕੀਤਾ ਕਾਬੂ

Rajneet Kaur

Leave a Comment