channel punjabi
Canada International News North America

ਓਟਾਵਾ: ਮਾਸਕ ਨਾ ਪਾਉਣ ਵਾਲਿਆਂ ਨੂੰ 240 ਡਾਲਰ ਦਾ ਭਰਨਾ ਪੈ ਸਕਦੈ ਜੁਰਮਾਨਾ

ਓਟਾਵਾ: ਦੋ ਮਹੀਨਿਆਂ ਤੋਂ ਚਿਤਾਵਨੀ ਦੇਣ ਤੋਂ ਬਾਅਦ ਹੁਣ ਓਟਾਵਾ ਬਾਇਲਾਅ ਅਧਿਕਾਰੀਆਂ ਨੇ ਸਖ਼ਤ ਫੈਸਲਾ ਲਿਆ ਹੈ । ਉਨ੍ਹਾਂ ਮੁਤਾਬਕ ਜਿਹੜੇ ਲੋਕ ਕੋਵਿਡ 19 ਲਈ ਲਾਗੂ ਕੀਤੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਯਾਨੀ ਕਿ ਜਿਹੜੇ ਲੋਕ ਇਨਡੋਰ ਪਬਲਿਕ ਸਥਾਨ ‘ਤੇ ਮਾਸਕ ਨਹੀਂ ਲਗਾਉਂਦੇ ਉਨ੍ਹਾਂ ਨੂੰ ਹੁਣ ਭਾਰੀ ਜੁਰਮਾਨਾ ਦੇਣਾ ਹੋਵੇਗਾ । ਜਨਤਕ ਥਾਂਵਾ ‘ਤੇ ਮਾਸਕ ਨਾ ਪਾਉਣ ਵਾਲਿਆਂ ਨੂੰ 240 ਡਾਲਰ ਦਾ ਜੁਰਮਾਨਾ ਭਰਨਾ ਪਵੇਗਾ।

ਸਿੱਟੀ ਕੌਂਸਲ ਨੇ 15 ਜੁਲਾਈ ਨੂੰ ਸਿਹਤ ਵਿਭਾਗ ਦੇ ਮੈਡੀਕਲ ਅਫਸਰ ਡਾ. ਵੀਰਾ ਐਚੇਸ ਦੇ ਪਹਿਲੇ ਨਿਰਦੇਸ਼ਾਂ ‘ਤੇ ਅਧਾਰਿਤ ਇਕ ਅਸਥਾਈ ਨਿਯਮ ਪਾਸ ਕੀਤਾ ਸੀ, ਪਰ ਇਸ ‘ਚ ਸਿਰਫ ਲੋਕਾਂ ਨੂੰ ਅਪਾਣੇ ਨੱਕ,ਮੂੰਹ ਅਤੇ ਠੋਡੀ ਢੱਕ ਕੇ ਰੱਖਣ ਬਾਰੇ ਜਾਗਰੂਕ ਕਰਨਾ ਸੀ।

ਹੁਣ ਕੋਵਿਡ 19 ਦੇ ਵਧਦੇ ਮਾਮਲੇ ਦੇਖ ਓਟਾਵਾ ਨੇ ਇਸ ਵਾਇਰਸ ਨੂੰ ਇਕ ਹੋਟ ਜ਼ੋਨ ਮੰਨਿਆ ਹੈ। ਬਾਇਲਾਅ ਅਧਿਕਾਰੀਆਂ ਨੇ 250 ਤੋਂ ਵੱਧ ਵਾਰ ਜ਼ੁਬਾਨੀ ਚਿਤਾਵਨੀਆਂ ਦੇਣ ਤੋਂ ਬਾਅਦ ਹੁਣ ਜੁਰਮਾਨਾ ਲਗਾਉਣ ਦਾ ਫੈਸਲਾ ਕਰ ਲਿਆ ਹੈ। ਮੇਅਰ ਜਿਮ ਵਾਟਸਨ ਨੇ ਕਿਹਾ ਕਿ ਚਿਤਾਵਨੀ ਦੇਣ ਵਾਲੇ ਦਿਨ ਖਤਮ ਹੋ ਚੁੱਕੇ ਹਨ। ਚਿਤਾਵਨੀ ਨਾ ਮੰਨਣ ਵਾਲੇ ਵਿਅਕਤੀ ਨੂੰ 240 ਡਾਲਰ ਦਾ ਜੁਰਮਾਨਾ ਹੋਵੇਗਾ । ਕਾਰੋਬਾਰਾਂ ਅਤੇ ਪ੍ਰਾਪਟੀ ਦੇ ਮਾਲਕਾਂ ਨੂੰ 490 ਡਾਲਰ ਦਾ ਜੁਰਮਾਨਾ ਲਗੇਗਾ।

ਜ਼ਿਆਦਾਤਰ ਜਨਤਕ ਇਨਡੋਰ ਥਾਵਾਂ ਜਿਵੇਂ ਕਿ ਹੋਟਲ, ਜਿੰਮ ਅਤੇ ਰੈਸਟੋਰੈਂਟਾਂ ‘ਤੇ ਮਾਸਕ ਪਾਉਣੇ ਲਾਜ਼ਮੀ ਹਨ , ਜਦੋਂ ਕਿ ਸਕੂਲ ਅਤੇ ਬੱਚਿਆਂ ਦੀ ਦੇਖਭਾਲ ਦੇ ਕੇਂਦਰ ਵੱਖ-ਵੱਖ ਕਾਨੂੰਨਾਂ ਦੇ ਅਧੀਨ ਆਉਂਦੇ ਹਨ।

Related News

Moderna vaccine ਜਲਦ ਹੀ ਬੀ.ਸੀ ‘ਚ ਹੋਵੇਗੀ ਦਾਖਲ

Rajneet Kaur

ਬੀ.ਸੀ. ਵਿਚ ਨਿੱਜੀ ਤੌਰ ਤੇ ਇਨਡੋਰ ਧਾਰਮਿਕ ਇਕੱਠਾਂ ਤੇ ਅਸਥਾਈ ਤੌਰ ‘ਤੇ ਰੋਕ

Rajneet Kaur

ਗਣਤੰਤਰ ਦਿਵਸ ਮੌਕੇ ਦਿੱਲੀ ਵਿਚ ਫੈਲੀ ਹਿੰਸਾ ਅਤੇ ਲਾਲ ਕਿਲੇ ‘ਚ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ ‘ਚ ਦਿੱਲੀ ਪੁਲੀਸ ਨੇ 8 ਲੋਕਾਂ ‘ਤੇ ਇਨਾਮ ਦਾ ਕੀਤਾ ਐਲਾਨ

Rajneet Kaur

Leave a Comment