channel punjabi
Canada International News North America

ਓਟਾਵਾ :ਕਮਪੈਕਟ ਕਾਰ ਅਤੇ ਇਕ 18 ਪਹੀਆ ਵਾਹਨ ਦੀ ਹੋਈ ਟੱਕਰ, 22 ਸਾਲਾ ਡਰਾਇਵਰ ਦੀ ਹਾਲਤ ਗੰਭੀਰ

ਮੰਗਲਵਾਰ ਸਵੇਰੇ ਓਟਾਵਾ ਨੇੜੇ ਇਕ ਕਮਪੈਕਟ ਕਾਰ ਅਤੇ ਇਕ 18 ਪਹੀਆ ਵਾਹਨ ਟਰੈਕਟਰ-ਟ੍ਰੇਲਰ ਵਿਚਾਲੇ ਹੋਈ ਟੱਕਰ ਤੋਂ ਬਾਅਦ ਇਕ ਵਿਅਕਤੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ।

ਓਟਾਵਾ ਪੈਰਾਮੈਡਿਕਸ ਨੂੰ ਸਵੇਰੇ 6.25 ਵਜੇ ਰੋਜਰ ਸਟੀਵਨਸ ਰੋਡ ਦੇ ਉਤਰ ‘ਚ ਹਾਈਵੇਅ ‘ਤੇ ਟੱਕਰ ਹੋਣ ਦੀ ਖਬਰ ਮਿਲੀ। ਪੈਰਾਮੈਡਿਕਸ ਨੇ ਦਸਿਆ ਕਿ ਇਕ 22 ਸਾਲਾ ਵਿਅਕਤੀ ਦੇ ਸਿਰ ਅਤੇ ਛਾਤੀ ‘ਤੇ ਗਹਿਰੀਆਂ ਸੱਟਾਂ ਲੱਗੀਆਂ ਹਨ। ਬਾਅਦ ਵਿਚ ਉਸ ਨੂੰ ਓਰੰਜ ਪੈਰਾਮੈਡਿਕਸ (Ornge paramedics) ਦੀ ਦੇਖਭਾਲ ਵਿਚ ਤਬਦੀਲ ਕਰ ਦਿੱਤਾ ਗਿਆ, ਜਿਸ ਨੇ ਉਸ ਨੂੰ ਸਥਾਨਕ ਟੋਰੋਮਾ ਸੈਂਟਰ ‘ਚ ਪਹੁੰਚਾਇਆ।

ਪੈਰਾਮੇਡਿਕਸ ਅਨੁਸਾਰ ਦੂਜੀ ਗੱਡੀ ਦੇ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ।

ਓਪੀਪੀ ਨੇ ਮੰਗਲਵਾਰ ਸਵੇਰੇ ਰਾਜ ਮਾਰਗ ‘ਤੇ ਅਸਥਾਈ ਤੌਰ’ ਤੇ ਇੱਕ ਉੱਤਰ ਵੱਲ ਜਾਣ ਵਾਲੀ ਲੇਨ ਨੂੰ ਬੰਦ ਕਰ ਦਿੱਤਾ, ਪਰ ਸਵੇਰੇ 9 ਵਜੇ ਦੇ ਕਰੀਬ ਆਵਾਜਾਈ ਦੁਬਾਰਾ ਖੋਲ੍ਹ ਦਿੱਤੀ ਗਈ।

Related News

ਟੋਰਾਂਟੋ ਦੇ ਇੱਕ ਸਕੂਲ ‘ਚ ਸ਼ੂਟਿੰਗ ਦੀ ਧਮਕੀ ਦੇਣ ਵਾਲੇ ਵਿਅਕਤੀ ਦੀ ਪੁਲਿਸ ਨੇ ਤਸਵੀਰ ਕੀਤੀ ਜਾਰੀ

Rajneet Kaur

ਕੈਨੇਡਾ ਵਾਸੀਆਂ ਲਈ ਖੁਸ਼ਖ਼ਬਰੀ : ਟਰੂਡੋ ਸਰਕਾਰ ਖਰੀਦੇਗੀ ਕੋਰੋਨਾ ਵੈਕਸੀਨ ਦੀਆਂ 76 ਮਿਲੀਅਨ ਖ਼ੁਰਾਕ

Vivek Sharma

ਕੈਨੇਡਾ ਅਤੇ ਬ੍ਰਿਟੇਨ ਵਿਚਾਲੇ ਨਵਾਂ ਵਪਾਰਕ ਸਮਝੌਤਾ ਇਸੇ ਹਫ਼ਤੇ, ਦੋਹਾਂ ਪੱਖਾਂ ਨੇ ਕੀਤੀਆਂ ਤਿਆਰੀਆਂ

Vivek Sharma

Leave a Comment