channel punjabi
Canada News North America

ਉਂਟਾਰੀਓ ‘ਚ ਨੌਜਵਾਨਾਂ ਨੂੰ ਕੋਰੋਨਾ ਦੀ ਮਾਰ, ਲਗਾਤਾਰ ਦੂਜੇ ਦਿਨ ਪ੍ਰਭਾਵਿਤਾਂ ਦਾ ਅੰਕੜਾ 400 ਤੋਂ ਪਾਰ

ਟੋਰਾਂਟੋ : ਕੈਨੇਡਾ ਸਰਕਾਰ ਵੱਲੋਂ ਕੀਤੇ ਜਾ ਰਹੇ ਹੀਲੇ ਵਸੀਲਿਆਂ ਦੇ ਬਾਵਜੂਦ ਕੋਰੋਨਾ ਵਾਇਰਸ ਇਕ ਵਾਰ ਮੁੜ ਤੋਂ ਰਫਤਾਰ ਫੜ੍ਹਦਾ ਜਾ ਰਿਹਾ ਹੈ । ਕੈਨੇਡਾ ਵਿੱਚ ਲਗਾਤਾਰ ਵੱਡੀ ਗਿਣਤੀ ਵਿੱਚ ਕੋਰੋਨਾ ਪ੍ਰਭਾਵਿਤਾਂ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ । ਹਾਲ ਦੀ ਘੜੀ ਕੈਨੇਡਾ ਦਾ ਓਂਟਾਰੀਓ ਸੂਬਾ ਕੋਰੋਨਾ ਦਾ ਗੜ੍ਹ ਬਣ ਚੁੱਕਾ ਹੈ। ਓਂਟਾਰੀਓ ਵਿਚ ਲਗਾਤਾਰ ਦੂਜੇ ਦਿਨ ਕੋਵਿਡ-19 ਦੇ 400+ ਨਵੇਂ ਮਾਮਲੇ ਦਰਜ ਕੀਤੇ ਗਏ ।
ਸਿਹਤ ਅਧਿਕਾਰੀਆਂ ਅਨੁਸਾਰ ਸ਼ਨੀਵਾਰ ਨੂੰ ਕੋਵਿਡ-19 ਦੇ ਨਵੇਂ 407 ਮਾਮਲੇ ਦਰਜ ਕੀਤੇ ਹਨ ਜੋ ਕਿ 2 ਜੂਨ ਨੂੰ ਦਰਜ 446 ਮਾਮਲਿਆਂ ਤੋਂ ਬਾਅਦ ਸਭ ਤੋਂ ਵਧੇਰੇ ਹਨ। ਇੰਨਾ ਹੀ ਨਹੀਂ ਸ਼ੁੱਕਰਵਾਰ ਤੋਂ ਸ਼ਨੀਵਾਰ ਦਰਮਿਆਨ ਨਵੇਂ ਮਾਮਲੇ ਵਧੇਰੇ ਸਾਹਮਣੇ ਆਏ ਹਨ। ਸ਼ੱਕਰਵਾਰ ਨੂੰ ਕੋਰੋਨਾ ਵਾਇਰਸ ਦੇ 401 ਨਵੇਂ ਮਾਮਲੇ ਸਾਹਮਣੇ ਆਏ ਸਨ। ਜੇਕਰ ਬੀਤੇ ਸੱਤ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਨਵੇਂ ਮਾਮਲਿਆਂ ਦੀ ਔਸਤ ਗਿਣਤੀ 312 ਰਹੀ ਹੈ। ਓਂਟਾਰੀਓ ‘ਚ ਬੀਤੇ 24 ਘੰਟਿਆਂ ਦੌਰਾਨ 39,000 ਟੈਸਟ ਕੀਤੇ ਗਏ, ਜੋ ਕਿ ਸੂਬੇ ਦਾ ਰਿਕਾਰਡ ਹੈ। ਟੈਸਟਾਂ ਦੀ ਗੱਲ ਕੀਤੀ ਜਾਵੇ ਤਾਂ ਪਾਜ਼ਟਿਵ ਮਰੀਜ਼ਾਂ ਦੀ ਦਰ 1 ਫੀਸਦੀ ਦੇ ਨੇੜੇ ਹੈ।

ਓਂਟਾਰੀਓ ਵਿਚ ਸ਼ਨੀਵਾਰ ਨੂੰ ਕੋਵਿਡ-19 ਨਾਲ ਸਬੰਧਿਤ ਇੱਕ ਮਰੀਜ਼ ਦੀ ਮੌਤ ਹੋ ਗਈ, ਜਿਸ ਨਾਲ ਸੂਬੇ ਵਿਚ ਮੌਤਾਂ ਦੀ ਗਿਣਤੀ 2,826 ਹੋ ਗਈ ਹੈ। ਸੂਬੇ ਵਿਚ ਇਨਫੈਕਟਿਡ ਮਰੀਜ਼ਾਂ ਦੀ ਕੁੱਲ ਗਿਣਤੀ 46,484 ਹੈ, ਜਿਨ੍ਹਾਂ ਵਿਚੋਂ 40,777 ਲੋਕ ਸਿਹਤਮੰਦ ਹੋ ਚੁੱਕੇ ਹਨ। ਇਸ ਵੇਲੇ ਸੂਬੇ ਦੇ ਹਸਪਤਾਲਾਂ ਵਿਚ 64 ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ 20 ਲੋਕਾਂ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ ਤੇ 10 ਲੋਕਾਂ ਨੂੰ ਵੈਂਟੀਲੇਟਰ ਸਪੋਰਟ ਦਿੱਤੀ ਹੈ।

ਸਿਹਤ ਵਿਭਾਗ ਵਲੋਂ ਚੌਂਕਾਉਣ ਵਾਲੇ ਅੰਕੜੇ ਜਾਰੀ ਕਰਦੇ ਹੋਏ ਦੱਸਿਆ ਕਿ ਸੂਬੇ ਵਿਚ ਸਾਹਮਣੇ ਆਏ ਨਵੇਂ ਮਾਮਲਿਆਂ ਵਿਚ ਸਭ ਤੋਂ ਵਧੇਰੇ ਗਿਣਤੀ 20 ਤੋਂ 39 ਸਾਲ ਦੇ ਨੌਜਵਾਨਾਂ (218) ਹਨ। ਇਸ ਦੌਰਾਨ 19 ਸਾਲ ਤੋਂ ਘੱਟ ਦੀ ਉਮਰ ਦੇ 72 ਮਾਮਲੇ ਸਾਹਮਣੇ ਆਏ ਹਨ।

Related News

ਕੈਲਗਰੀ ਸਕੂਲ ਦੇ ਇਕ ਵਿਦਿਆਰਥੀ ਦੀ ਰਿਪੋਰਟ ਆਈ ਕੋਰੋਨਾ ਪੋਜ਼ਟਿਵ

Rajneet Kaur

ਮਾਂਟਰੀਅਲ ਦੇ ਵਿਲੇਰੇ ਸੇਂਟ-ਮਿਸ਼ੇਲ — ਪਾਰਕ-ਐਕਸਟੈਂਸ਼ਨ ਬੋਰੋ ‘ਚ ਇਕ ਵਪਾਰਕ ਇਮਾਰਤ ਨੂੰ ਲੱਗੀ ਅੱਗ

Rajneet Kaur

ਐਚ-1ਬੀ ਵੀਜ਼ਾ ਧਾਰਕਾਂ ਦੀ ਤਨਖ਼ਾਹ ਬਾਰੇ Joe Biden ਪ੍ਰਸ਼ਾਸਨ ਨੇ ਮੰਗੀ ਰਾਇ, 60 ਦਿਨਾਂ ਦਾ ਦਿੱਤਾ ਸਮਾਂ

Vivek Sharma

Leave a Comment