channel punjabi
International News North America USA

ਅਮਰੀਕੀ ਰਾਸ਼ਟਰਪਤੀ ਚੋਣਾਂ : ਚੋਣ ਦੰਗਲ ਵਿੱਚ ਇੱਕ ਦੂਜੇ ਨੂੰ ਪਟਖਣੀ ਦੇਣ ਲਈ ਟਰੰਪ ਅਤੇ ਬਿਡੇਨ ਨੇ ਲਾਇਆ ਜੋ਼ਰ

ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਲਈ ਸਜਿਆ ਸਿਆਸੀ ਅਖਾੜਾ

ਟਰੰਪ ਅਤੇ ਬਿਡੇਨ ਨੇ ਇੱਕ ਦੂਜੇ ‘ਤੇ ਸ਼ਬਦੀ ਹਮਲੇ ਕੀਤੇ ਤੇਜ਼

ਸਰਵੇਖਣ ਤੋਂ ਬਾਅਦ ਸਿਆਸੀ ਮਾਹੌਲ ਵਿੱਚ ਆਈ ਤਲਖ਼ੀ

ਇਸ਼ਤਿਹਾਰਬਾਜ਼ੀ ਜੰਗ ਵਿੱਚ ਬਦਲੀ ਜ਼ੁਬਾਨੀ ਜੰਗ

ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਚੋਣ ਲਈ ਚੋਣ ਦੰਗਲ ਵਿੱਚ ਰਿਪਬਲਿਕਨ ਅਤੇ ਡੈਮੋਕ੍ਰੇਟ ਦੋਹਾਂ ਪਾਰਟੀਆਂ ਵੱਲੋਂ ਮਸ਼ਕਾ ਕਸੀਆਂ ਜਾ ਚੁੱਕੀਆਂ ਹਨ। ਇਕ ਦੂੱਜੇ ਨੂੰ ਘੇਰਨ ਅਤੇ ਸ਼ਬਦੀ ਹਮਲੇ ਕਰਨ ਦਾ ਕੋਈ ਵੀ ਮੌਕਾ ਕਿਸੇ ਵੀ ਧਿਰ ਵੱਲੋਂ ਨਹੀਂ ਛੱਡਿਆ ਜਾ ਰਿਹਾ। ਜੁਬਾਨੀ ਜੰਗ ਹੁਣ ਇਸ਼ਤਿਹਾਰੀ ਜੰਗ ਦਾ ਰੂਪ ਲੈ ਚੁੱਕੀ ਹੈ ।

‘ਅਮਰੀਕਾ ਦੇ ਸ਼ਹਿਰਾਂ ‘ਚ ਭੜਕੀ ਹਿੰਸਾ’ ਅਤੇ ‘ਆਮ ਲੋਕਾਂ ਦੀ ਸੁਰੱਖਿਆ’ਰਾਸ਼ਟਰਪਤੀ ਚੋਣ ਹੁਣ ਇਨ੍ਹਾਂ ਹੀ ਦੋ ਮੁੱਦਿਆਂ ਦੇ ਆਲੇ ਦੁਆਲੇ ਸਿਮਟਦੀ ਤੇ ਗਰਮਾਉਂਦੀ ਦਿਖਾਈ ਦੇ ਰਹੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਕਹਿੰਦੇ ਹਨ ਕਿ ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਦੇ ਰਾਜ ‘ਚ ਅਮਰੀਕਾ ਸੁਰੱਖਿਅਤ ਨਹੀਂ ਰਹਿ ਸਕੇਗਾ। ਉੱਥੇ ਹੀ ਬਿਡੇਨ ਖ਼ਬਰਦਾਰ ਕਰਦੇ ਹਨ ਕਿ ਟਰੰਪ ਦੀ ਹਕੂਮਤ ਅਧੀਨ ਅਮਰੀਕਾ ਸੁਰੱਖਿਅਤ ਨਹੀਂ ਰਿਹਾ ।‌ਇਹ ਜ਼ੁਬਾਨੀ ਜੰਗ ਦਿਨੋ ਦਿਨ ਤੇਜ਼ ਹੁੰਦੀ ਜਾ ਰਹੀ ਹੈ। ਚੋਣ ਬਿਸਾਤ ‘ਤੇ ਚਾਲਾਂ ਰੋਜ਼ ਬਦਲ ਰਹੀਆਂ ਹਨ।

ਤਾਜ਼ਾ ਸਰਵੇਖਣ ਨਾਲ ਟਕਰਾਅ ਵਧਿਆ

ਇੱਕ ਨਿਊਜ਼ ਚੈਨਲ ਤੇ ਤਾਜ਼ਾ ਚੋਣ ਸਰਵੇਖਣ ‘ਚ ਵੀ ਬਿਡੇਨ ਦੀ ਬੜ੍ਹਤ ਕਾਇਮ ਹੈ। ਬੇਸ਼ੱਕ ਨਾਲੋਂ ਥੋੜ੍ਹਾ ਘੱਟ। ਇਸ ਨਾਲ ਡੈਮੋਕ੍ਰੇਟਸ ਦੀ ਚਿੰਤਾ ਵਧੀ ਹੈ ਤੇ ਰਿਪਬਲਿਕਨ ਦੀਆਂ ਉਮੀਦਾਂ। ਜ਼ਾਹਿਰ ਹੈ ਕਿ ਡੈਮੋਕ੍ਰੇਟ ਬੜ੍ਹਤ ਬਣਾਏ ਰੱਖਣਾ ਚਾਹੁੰਦੇ ਹਨ, ਤਾਂ ਰਿਪਬਲਿਕਨ ਅੱਗੇ ਨਿਕਲਣਾ। ਜ਼ੁਬਾਨੀ ਤਲਖ਼ੀ ਵਧਣ ਦਾ ਪਿਛੋਕੜ ਇਹੀ ਹੈ।

ਨਿਊਜ਼ ਚੈਨਲ ਵੱਲੋਂ ਕਰਵਾਏ ਗਏ ਸਰਵੇਖਣ ਨੂੰ ਟਰੰਪ ਨੇ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ।

ਹਮਲਾਵਰ ਹੁੰਦੇ ਜਾ ਰਹੇ ਹਨ ਬਿਡੇਨ

ਕੁਝ ਦਿਨ ਪਹਿਲਾਂ ਤਕ ਟਰੰਪ ਦਾ ਨਾਂ ਲੈਣ ਤੋਂ ਵੀ ਪਰਹੇਜ਼ ਕਰਦੇ ਰਹੇ ਬਿਡੇਨ ਹੁਣ ਸਿੱਧਾ ਹਮਲਾ ਕਰ ਰਹੇ ਹਨ। ਉਨ੍ਹਾਂ ਕਿਹਾ, ‘ਟਵਿਟਰ ਛੱਡੋ, ਸੰਸਦ ਮੈਂਬਰਾਂ ਨਾਲ ਗੱਲ ਕਰੋ। ਸਕੂਲਾਂ ਦੀ ਮਦਦ ਲਈ ਆਰਥਿਕ ਪੈਕੇਜ ਜਾਰੀ ਕਰੋ। ਸਾਬਕਾ ਉਪ ਰਾਸ਼ਟਰਪਤੀ ਕੇਨੋਸ਼ਾ ਤੇ ਵਿਸਕਾਨਸਿਨ ਵੀ ਜਾਣ ਵਾਲੇ ਹਨ। ਸਿਆਹਫਾਮ ਨਾਗਰਿਕ ਜੈਕਬ ਬਲੈਕ ਨੂੰ ਪੁਲਿਸ ਵੱਲੋਂ ਗੋਲ਼ੀ ਮਾਰੇ ਜਾਣ ਤੋਂ ਬਾਅਦ ਇੱਥੇ ਹਿੰਸਾ ਭੜਕ ਗਈ ਸੀ। ਮੰਗਲਵਾਰ ਨੂੰ ਟਰੰਪ ਵੀ ਉੱਥੇ ਗਏ ਸਨ। ਬਹਿਰਹਾਲ ਸਹਿਯੋਗੀਆਂ ਦੀ ਸਲਾਹ ਹੈ ਕਿ ਕਾਂਟੇ ਦੀ ਲੜਾਈ ਵਾਲੇ ਸੂਬਿਆਂ ਦੀਆਂ ਰੈਲੀਆਂ ‘ਚ ਬਿਡੇਨ ਖ਼ੁਦ ਜਾਣ ਤੇ ਹਮਲਾਵਰ ਸ਼ੈਲੀ ‘ਚ ਪ੍ਰਚਾਰ ਕਰਨ।

ਇਸ਼ਤਿਹਾਰੀ ਜੰਗ ਨੇ ਭਖਾਇਆ ਸਿਆਸੀ ਮਾਹੌਲ

ਬਿਡੇਨ ਹੁਣ ਪਹਿਲੀ ਵਾਰ ਮਹਿੰਗੇ ਇਸ਼ਤਿਹਾਰਾਂ ਜ਼ਰੀਏ ਅਪਰਾਧ ਤੇ ਜਨ ਸੁਰੱਖਿਆ ਦੇ ਮੁੱਦੇ ਉਠਾ ਰਹੇ ਹਨ। ਇਸ ‘ਚ ਉਨ੍ਹਾਂ ਦੇ ਭਾਸ਼ਣ ਦਾ ਇਕ ਅੰਸ਼ ਵੀ ਦਿਖਾਇਆ ਜਾ ਰਿਹਾ ਹੈ। ਇਸ ‘ਚ ਬਿਡੇਨ ਕਹਿੰਦੇ ਹਨ, ‘ਦੰਗਾ ਕਰਨਾ ਵਿਰੋਧ ਪ੍ਰਦਰਸ਼ਨ ਨਹੀਂ ਹੈ। ਲੁੱਟ ਖਸੁੱਟ ਕਰਨਾ ਵਿਰੋਧ ਪ੍ਰਦਰਸ਼ਨ ਮੁਜ਼ਾਹਰੇ ਨਹੀਂ। ਜਿਹੜੇ ਇਹ ਸਭ ਕੁਝ ਕਰ ਰਹੇ ਹਨ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ‘ਚ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ।’

ਟਰੰਪ ਕੈਂਪੇਨ ਦੇ ਜਵਾਬੀ ਇਸ਼ਤਿਹਾਰ ‘ਚ ਸੜਦੀਆਂ ਇਮਾਰਤਾਂ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ। ਇਸ਼ਤਿਹਾਰ ਮਾਹਰਾਂ ਦਾ ਕਹਿਣਾ ਹੈ ਕਿ ਜੂਨ ਤੋਂ ਹੁਣ ਤਕ ਬਿਡੇਨ ਕੈਂਪੇਨ ਦੇ 75 ਫ਼ੀਸਦੀ ਟੀਵੀ ਇਸ਼ਤਿਹਾਰ ਕੋਰੋਨਾ ਮਹਾਮਾਰੀ ‘ਤੇ ਕੇਂਦਰਤ ਸਨ। ਹੁਣ ਜਾ ਕੇ ਉਨ੍ਹਾਂ ਨੇ ਰਣਨੀਤੀ ਬਦਲੀ ਹੈ। ਉੱਥੇ ਹੀ ਟਰੰਪ ਕੈਂਪੇਨ ਦੇ ਸਿਰਫ਼ ਪੰਜ ਫ਼ੀਸਦੀ ਇਸ਼ਤਿਹਾਰ ਕੋਰੋਨਾ ਨਾਲ ਸਬੰਧਤ ਹਨ। ਟਰੰਪ ਕੈਂਪੇਨ ਦੇ 60 ਫ਼ੀਸਦੀ ਇਸ਼ਤਿਹਾਰ ਹਿੰਸਾ ‘ਤੇ ਕੇਂਦਰਤ ਹਨ।

ਦੋਵਾਂ ਉਮੀਦਵਾਰਾਂ ਦੀ ਰਾਨਜੀਤਿਕ ਪੈਂਤਰੇਬਾਜ਼ੀ ਤੋਂ ਪਤਾ ਲੱਗਦਾ ਹੈ ਕਿ ਉਹ ਇੱਕ ਹੀ ਮੁੱਦੇ ‘ਤੇ ਕਿਸ ਤਰ੍ਹਾਂ ਹਮਲਾ ਤੇ ਬਚਾਅ ਕਰ ਰਹੇ ਹਨ। ਬਿਡੇਨ ਆਪਣੀ ਮੁਹਿੰਮ ਨੂੰ ਕੋਰੋਨਾ ਵਾਇਰਸ ਤੋਂ ਇਲਾਵਾ ਸਕੂਲ ਖੋਲ੍ਹਣ ਵਰਗੇ ਮੁੱਦਿਆਂ ‘ਤੇ ਕੇਂਦਰਿਤ ਰੱਖਣਾ ਚਾਹੁੰਦੇ ਹਨ। ਨਾਲ ਹੀ ਕਾਨੂੰਨ-ਵਿਵਸਥਾ ਬਾਰੇ ਟਰੰਪ ਦੇ ਦੋਸ਼ਾਂ ‘ਤੇ ਆਪਣਾ ਬਚਾਅ ਵੀ ਕਰਨਾ ਚਾਹੁੰਦੇ ਹਨ। ਉੱਥੇ ਹੀ ਟਰੰਪ ਹਿੰਸਾ ਤੇ ਜਨ ਸੁਰੱਖਿਆ ‘ਤੇ ਬਿਡੇਨ ਨੂੰ ਲਗਾਤਾਰ ਘੇਰ ਰਹੇ ਹਨ। ਇਸ ਬਾਰੇ ਬਿਡੇਨ ਖੇਮੇ ਦੀਆਂ ਚਿੰਤਾਵਾਂ ਵਧ ਗਈਆਂ ਹਨ। ਕਿਸੇ ਨੂੰ ਨਹੀਂ ਪਤਾ ਕਿ ਆਉਣ ਵਾਲੇ ਦਿਨਾਂ ‘ਚ ਇਹ ਮੁੱਦਾ ਕੀ ਗੁਲ ਖਿਲਾਏਗਾ

Related News

ਘਰ ਵਿੱਚ ਅਚਾਨਕ ਅੱਗ ਲੱਗਣ ਕਾਰਨ ਦੋ ਵਿਅਕਤੀ ਗੰਭੀਰ ਰੂਪ ਨਾਲ ਝੁਲਸੇ

Vivek Sharma

ਕੈਨੇਡਾ ਵਿੱਚ ਕੋਰੋਨਾ ਵੈਕਸੀਨੇਸ਼ਨ ਪ੍ਰਕਿਰਿਆ ਹੋਈ ਹੋਰ ਤੇਜ਼,ਕੋਰੋਨਾ ਵੈਕਸੀਨ ਦੇਸ਼ ‘ਚ ਮੌਜੂਦ ਹਰ ਵਿਅਕਤੀ ਲਈ,ਕੋਈ ਫ਼ਰਕ ਨਹੀਂ ਪੈਂਦਾ ਕਿ ਟੀਕਾ ਲਗਵਾਉਣ ਵਾਲਾ ਕੈਨੇਡੀਅਨ ਨਾਗਰਿਕ ਹੈ ਜਾਂ ਨਹੀਂ:ਹੈਲਥ ਏਜੰਸੀ

Rajneet Kaur

ਰੇਜਿਨਾ ਦੇ ਕੈਥੋਲਿਕ ਸਕੂਲ ਡਿਵੀਜ਼ਨ ਨੇ ਇੱਕ ਹਫ਼ਤਾ ਹੋਰ ਸਕੂਲ ਬੰਦ ਰੱਖਣ ਦਾ ਕੀਤਾ ਐਲਾਨ

Vivek Sharma

Leave a Comment