channel punjabi
International News USA

ਅਮਰੀਕਾ ਦੇ ਚਾਰ ਸੂਬਿਆਂ ‘ਚ ਮਿਲੇ ਰਿਕਾਰਡ ਕੋਰੋਨਾ ਪ੍ਰਭਾਵਿਤ !

ਵਾਸ਼ਿੰਗਟਨ : ਕੋਰੋਨਾ ਵਾਇਰਸ ਕਾਰਨ ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ। ਅਮਰੀਕਾ ਦੇ ਵਿਸਕਾਨਸਿਨ ਸਮੇਤ ਚਾਰ ਸੂਬਿਆਂ ਵਿਚ ਇਕ ਦਿਨ ਵਿਚ ਰਿਕਾਰਡ ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ ਹਨ। ਦੇਸ਼ ਭਰ ਵਿਚ ਹੁਣ ਤਕ 72 ਲੱਖ ਤੋਂ ਜ਼ਿਆਦਾ ਕੋਰੋਨਾ ਪੀੜਤ ਮਿਲ ਚੁੱਕੇ ਹਨ। ਦੁਨੀਆ ਦੇ ਕੁਲ ਮਾਮਲਿਆਂ ਦਾ ਇਹ 20 ਫ਼ੀਸਦੀ ਤੋਂ ਜ਼ਿਆਦਾ ਹਿੱਸਾ ਹੈ। ਇੱਥੇ ਕੁਲ ਤਕਰੀਬਨ ਦੋ ਲੱਖ ਅੱਠ ਹਜ਼ਾਰ ਪੀੜਤਾਂ ਦੀ ਮੌਤ ਹੋਈ ਹੈ।

ਖ਼ਬਰ ਏਜੰਸੀ ਦੇ ਡਾਟਾ ਅਨੁਸਾਰ ਅਮਰੀਕਾ ਵਿਚ ਇਸ ਸਮੇਂ ਰੋਜ਼ਾਨਾ ਔਸਤਨ 44 ਹਜ਼ਾਰ ਨਵੇਂ ਕੋਰੋਨਾ ਪਰ ਪ੍ਰਭਾਵਿਤ ਪਾਏ ਜਾ ਰਹੇ ਹਨ। ਹਰ ਰੋਜ਼ ਕਰੀਬ 700 ਪੀੜਤਾਂ ਦੀ ਜਾਨ ਜਾ ਰਹੀ ਹੈ। ਇਸ ਦੌਰਾਨ, ਵਿਸਕਾਨਸਿਨ ਵਿਚ ਸ਼ੁੱਕਰਵਾਰ ਨੂੰ ਰਿਕਾਰਡ 2,629 ਪਾਜ਼ੇਟਿਵ ਮਾਮਲੇ ਮਿਲੇ। ਮਿਨੇਸੋਟਾ, ਓਰੇਗਨ ਅਤੇ ਉਟਾਹ ‘ਚ ਵੀ ਬੀਤੇ 24 ਘੰਟੇ ਵਿਚ ਰਿਕਾਰਡ ਗਿਣਤੀ ਵਿਚ ਮਰੀਜ਼ ਵੱਧ ਗਏ।

ਇਸ ਹਫ਼ਤੇ ਦੇ ਸ਼ੁਰੂ ਵਿਚ ਵਿਸਕਾਨਸਿਨ ਦੇ ਗਵਰਨਰ ਨੇ ਸੂਬੇ ਵਿਚ ਹੈਲਥ ਐਮਰਜੈਂਸੀ ਐਲਾਨ ਕਰਨ ਦੇ ਨਾਲ ਹੀ ਨਵੰਬਰ ਤਕ ਲਈ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਸੀ। ਇਧਰ, ਮੱਧ-ਪੱਛਮੀ ਅਮਰੀਕੀ ਸੂਬਿਆਂ ਵਿਚ ਇਸ ਮਹੀਨੇ ਇਨਫੈਕਸ਼ਨ ਵਿਚ ਤੇਜ਼ੀ ਆਈ ਹੈ। ਇਸ ਖੇਤਰ ਵਿਚ ਓਹਾਇਓ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਵਿਚ ਪਿਛਲੇ ਚਾਰ ਹਫ਼ਤਿਆਂ ਦੌਰਾਨ ਸਭ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ ਹਨ। ਮੋਂਟਾਨਾ ਅਤੇ ਸਾਊਥ ਡਕੋਟਾ ਵਿਚ ਵੀਰਵਾਰ ਨੂੰ ਸਭ ਤੋਂ ਜ਼ਿਆਦਾ ਮਰੀਜ਼ ਮਿਲੇ ਸਨ। ਫਿਲਹਾਲ ਸਿਹਤ ਵਿਭਾਗ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਨਾਗਰਿਕਾਂ ਨੂੰ ਮਾਸਕ ਪਹਿਨ ਕੇ ਰੱਖਣ , ਸਮਾਜਿਕ ਦੂਰੀ ਬਣਾਈ ਰੱਖਣ, ਸਮੇਂ-ਸਮੇਂ ਤੇ ਹੱਥ ਧੋਣ , ਬਜ਼ੁਰਗਾਂ ਅਤੇ ਬੱਚਿਆਂ ਦਾ ਖ਼ਾਸ ਧਿਆਨ ਰੱਖਣ ਲਈ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ।

Related News

ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਲਈ ਚੁੱਕਿਆ ਵੱਡਾ ਕਦਮ, ਵਿਦਿਆਰਥੀ ਹੋਏ ਬਾਗੋ-ਬਾਗ

Vivek Sharma

ਲੰਡਨ ‘ਚ ਸੜਕ ‘ਤੇ 19 ਟਨ ਗਾਜਰਾਂ ਸੁਟੀਆਂ ਦੇਖ ਸਾਰੇ ਹੋਏ ਹੈਰਾਨ

Rajneet Kaur

ਮਾਸਕ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਵੈਸਟਮਿੰਸਟਰ ਕੈਫੇ ਨੂੰ ਬਣਾਇਆ ਨਿਸ਼ਾਨਾ

Rajneet Kaur

Leave a Comment