channel punjabi
Canada News

ਲੁਟੇਰਿਆਂ ਦੇ ਹੌਂਸਲੇ ਬੁਲੰਦ‌: ਕੈਨੈਡਾ ਦੇ ਦੋ ਸ਼ਹਿਰਾਂ ਵਿੱਚ ਲੁੱਟੀਆਂ ਕਾਰਾਂ, ਪੁਲਿਸ ਨੇ ਇੱਕ ਸ਼ੱਕੀ ਨੂੰ ਕੀਤਾ ਕਾਬੂ

ਬਰੈਂਪਟਨ : ਕੈਨੇਡਾ ਦੇ ਦੋ ਸ਼ਹਿਰਾਂ ਵਿਚ ਤਕਰੀਬਨ 12 ਮਿੰਟਾਂ ਵਿਚ ਦੋ ਕਾਰਾਂ ਲੁੱਟ ਕੇ ਲੁਟੇਰੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਇਹ ਵਾਰਦਾਤਾਂ ਬਰੈਂਪਟਨ ਅਤੇ ਮਿਸੀਸਾਗਾ ‘ਚ 14 ਅਕਤੂਬਰ ਦੀ ਰਾਤ ਨੂੰ ਵਾਪਰੀਆਂ। ਪੀਲ ਰੀਜਨਲ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਇਕ ਸ਼ੱਕੀ ਨੂੰ ਹਿਰਾਸਤ ਵਿਚ ਲਿਆ।

ਦੱਸਿਆ ਜਾ ਰਿਹਾ ਹੈ ਕਿ ਪਹਿਲੀ ਘਟਨਾ ਮਿਸੀਸਾਗਾ ਦੇ ਐਰਿਨ ਮਿੱਲਸ ਪਾਰਕਵੇਅ ਅਤੇ ਸ਼ੇਰੀਡਾਨ ਪਾਰਕ ਡਰਾਈਵ ਖੇਤਰ ਵਿਚ ਰਾਤ 11:40 ਵਜੇ ਵਾਪਰੀ। ਇਸ ਘਟਨਾ ਤੋਂ 12 ਮਿੰਟ ਬਾਅਦ ਹੀ ਬਰੈਂਪਟਨ ਦੇ ਹਨਸੇਨ ਰੋਡ ਐਂਡ ਸਾਊਥਰਨ ਐਵੇਨਿਊ ਖੇਤਰ ਵਿਚ ਇਕ ਹੋਰ ਕਾਰ ਚੋਰੀ ਹੋਈ।

ਪੀਲ ਪੁਲਸ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਕਾਲੇ ਰੰਗ ਦੀ 2017 ਮਾਡਲ ਫੋਰਡ ਐਸਕੇਪ ਕਾਰ ਸੀ। ਪੀਲ ਰੀਜਨਲ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਸਬੰਧੀ ਕੋਈ ਜਾਣਕਾਰੀ ਜਾਂ ਵੀਡੀਓ ਫੁਟੇਜ ਹੈ ਤਾਂ ਉਹ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਦੇਣ।

ਜ਼ਿਕਰਯੋਗ ਹੈ ਕਿ ਕਈ ਵਾਰ ਗੱਡੀਆਂ ਵਿਚ ਲੱਗੇ ਕੈਮਰਿਆਂ ਵਿਚ ਅਜਿਹੀਆਂ ਵਾਰਦਾਤਾਂ ਰਿਕਾਰਡ ਹੋ ਜਾਂਦੀਆਂ ਹਨ, ਜਿਨ੍ਹਾਂ ਦੀ ਮਦਦ ਨਾਲ ਪੁਲਿਸ ਚੋਰਾਂ, ਲੁਟੇਰਿਆਂ ਨੂੰ ਕਾਬੂ ਕਰ ਲੈਂਦੀ ਹੈ।

Related News

ਬੀ.ਸੀ. ਮਾਲਕ ਨੂੰ COVID ਰੋਡ ਚੈੱਕਾਂ ਬਾਰੇ ਕਰਮਚਾਰੀਆਂ ਦੀਆਂ ਚਿੰਤਾਵਾਂ ਨੂੰ ਘੱਟ ਕਰਨਾ ਚਾਹੀਦਾ ਹੈ: ਮਾਹਿਰ

Rajneet Kaur

ਹੈਲਥ ਕੈਨੇਡਾ ਨੇ ਜਾਨਸਨ ਐਂਡ ਜਾਨਸਨ ਦੇ ਇੱਕ ਖੁਰਾਕ ਵਾਲੇ ਟੀਕੇ ਨੂੰ ਦਿੱਤੀ ਮਨਜ਼ੂਰੀ, ਹੁਣ ਕੈਨੇਡਾ ਵਿੱਚ ਚਾਰ ਵੈਕਸੀਨਾਂ ਨੂੰ ਪ੍ਰਵਾਨਗੀ

Vivek Sharma

ਸਰੀ ਵਿਚ ਅੱਠ ਫਾਇਰਫਾਈਟਰਜ਼ ਅਤੇ ਪੁਲਿਸ ਅਧਿਕਾਰੀਆਂ ਨੇ ਇਕ ਹਫ਼ਤੇ ਦੇ ਅੰਦਰ-ਅੰਦਰ ਕੋਵਿਡ -19 ਦੀ ਰੀਪੋਰਟ ਆਈ ਪਾਜ਼ੀਟਿਵ

Rajneet Kaur

Leave a Comment