channel punjabi
International News

ਨਿਊਜ਼ੀਲੈਂਡ ‘ਚ ਜੈਸਿੰਡਾ ਆਡਰਨ ਨੇ ਆਮ ਚੋਣਾਂ ‘ਚ ਹਾਸਿਲ ਕੀਤੀ ਬੰਪਰ ਜਿੱਤ, ਦੋਬਾਰਾ ਬਣੇਗੀ ਪ੍ਰਧਾਨ ਮੰਤਰੀ

ਆਕਲੈਂਡ: ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੇ ਆਮ ਚੋਣਾਂ ‘ਚ ਇਕ ਵਾਰ ਫਿਰ ਜਿੱਤ ਹਾਸਲ ਕੀਤੀ ਹੈ। ਇਸ ਵਾਰ ਉਹਨਾਂ ਨੇ ਬੰਪਰ ਜਿੱਤ ਦਰਜ ਕੀਤੀ ਹੈ।

ਜਿੱਤ ਹਾਸਲ ਕਰਨ ਤੋਂ ਬਾਅਦ, ਉਨ੍ਹਾਂ ਕਿਹਾ ਕਿ ਉਹ ਕੋਰੋਨਾ ਮਹਾਂਮਾਰੀ ਤੋਂ ਪ੍ਰਭਾਵਿਤ ਅਰਥਚਾਰੇ ਨੂੰ ਮੁੜ ਬਣਾਉਣ ਅਤੇ ਸਮਾਜਿਕ ਅਸਮਾਨਤਾ ਨਾਲ ਨਜਿੱਠਣ ਲਈ ਆਪਣੇ ਫ਼ਤਵੇ ਦੀ ਵਰਤੋਂ ਕਰੇਗੀ।

ਸ਼ਨੀਵਾਰ ਨੂੰ ਆਮ ਚੋਣਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨ ਵਿੱਚ ਇਹ ਇੱਕ ਵੱਡੀ ਜਿੱਤ ਵੱਲ ਵਧਦੀ ਦਿਖਾਈ ਦੇ ਰਹੀ ਸੀ। ਆਡਰਨ ਦੀ ਲਿਬਰਲ ਲੇਬਰ ਪਾਰਟੀ ਨੂੰ ਇਸ ਦੇ ਮੁੱਖ ਵਿਰੋਧੀ, ਕੰਜ਼ਰਵੇਟਿਵ ਨੈਸ਼ਨਲ ਪਾਰਟੀ ਨਾਲੋਂ ਲਗਭਗ ਦੁੱਗਣੀਆਂ ਵੋਟਾਂ ਪ੍ਰਾਪਤ ਹੋਈਆਂ।

ਜੈਸਿੰਡਾ ਆਡਰਨ ਦੀ ਪਾਰਟੀ ਨੇ ਦੋ ਹੋਰ ਪਾਰਟੀਆਂ ਨਾਲ ਗਠਜੋੜ ‘ਚ 2017 ਵਿੱਚ ਇੱਕ ਸਰਕਾਰ ਬਣਾਈ ਸੀ, ਜਿਸ ਦੇ ਬਾਅਦ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ।

ਜੈਸਿੰਡਾ ਦੀ ਜਿੱਤ ਵਿਚ ਭਾਰਤੀ ਮੂਲ ਦੇ ਲੋਕਾਂ ਦਾ ਵੱਡਾ ਯੋਗਦਾਨ ਹੈ। ਨਿਊਜ਼ੀਲੈਂਡ ਵਿੱਚ ਕਰੀਬ 2 ਲੱਖ 22 ਹਜ਼ਾਰ ਭਾਰਤੀ ਮੂਲ ਦੇ ਲੋਕ ਹਨ, ਜਿਹੜਾ ਨਿਊਜ਼ੀਲੈਂਡ ਦੀ ਕੁੱਲ ਆਬਾਦੀ ਦਾ ਕਰੀਬ ਸਾਢੇ ਚਾਰ ਫ਼ੀਸਦੀ ਹੈ ।

ਨਿਊਜ਼ੀਲੈਂਡ ਕੋਰੋਨਾ ਤੋਂ ਸਭ ਤੋਂ ਘਟ ਪ੍ਰਭਾਵਿਤ ਰਹੇ ਦੇਸ਼ਾਂ ਵਿੱਚੋਂ ਇੱਕ ਹੈ। ਕੋਰੋਨਾ ਦੀ ਸ਼ੁਰੂਆਤ ਸਮੇਂ ਹੀ ਮਾਰਚ ਮਹੀਨੇ ਵਿਚ PM ਜੈਸਿੰਡਾ ਆਡਰਨ ਵਲੋਂ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਗਿਆ । ਇਸਦੇ ਚਲਦੇ ਹੀ ਨਿਊਜ਼ੀਲੈਂਡ ਵਿੱਚ ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 25 ਤੱਕ ਸੀਮਤ ਰਹੀ। ਨਿਊਜ਼ੀਲੈਂਡ ਵਿੱਚ ਦੋ ਵਾਰ ਕਰਫਿਊ ਲਾਗੂ ਕੀਤਾ ਗਿਆ।

Related News

ਟੋਰਾਂਟੋ ਅਤੇ ਪੀਲ ਰੀਜਨ ਦੇ ਉੱਚ ਜੋਖਮ ਵਾਲੇ ਨੇਬਰਹੁੱਡ ਵਿੱਚ ਰਹਿੰਦੇ ਅਧਿਆਪਕ ਅਪ੍ਰੈਲ ਦੇ ਬਰੇਕ ਦੌਰਾਨ COVID-19 ਟੀਕਾ ਲਗਵਾਉਣ ਦੇ ਯੋਗ ਹੋਣਗੇ

Rajneet Kaur

ਫੇਅਰਮੋਂਟ ਹੋਟਲ ਵੈਨਕੂਵਰ ‘ਚ ਤਿੰਨ ਕਰਮਚਾਰੀਆਂ ਦੀ ਕੋਵਿਡ -19 ਰੀਪੋਰਟ ਪਾਜ਼ੀਟਿਵ

Rajneet Kaur

ਹੁਣ ਕੋਰੋਨਾ ਵੈਕਸੀਨ ‘ਤੇ ਵਿਵਾਦ! ਸੁੰਨੀ ਜਮੀਅਤ-ਏ-ਉਲੇਮਾ ਨੇ ਬਾਈਕਾਟ ਦਾ ਕੀਤਾ ਐਲਾਨ

Vivek Sharma

Leave a Comment