Channel Punjabi
Canada International News North America

ਥੌਰਨਹਿੱਲ ਗੋਲੀਕਾਂਡ ‘ਚ ਇੱਕ 36 ਸਾਲਾ ਵਿਅਕਤੀ ਜ਼ਖ਼ਮੀ,ਦੋਸ਼ੀ ਗ੍ਰਿਫਤਾਰ

ਥੌਰਨਹਿੱਲ ਵਿੱਚ ਬੀਤੀ ਰਾਤ ਵਾਪਰੇ ਗੋਲੀਕਾਂਡ ਵਿੱਚ ਇੱਕ 36 ਸਾਲਾ ਵਿਅਕਤੀ ਜ਼ਖ਼ਮੀ ਹੋ ਗਿਆ ਤੇ ਇੱਕ ਹੋਰ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ।

ਐਮਰਜੰਸੀ ਅਮਲੇ ਨੂੰ ਪ੍ਰੌਕਟਰ ਐਂਡ ਹੈਂਡਰਸਨ ਨੇੜੇ ਸੁੱਕਰਵਾਰ ਰਾਤੀਂ 1:00 ਵਜੇ ਤੋਂ ਠੀਕ ਪਹਿਲਾਂ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ ਜਿਸ ਵਿਅਕਤੀ ਨੂੰ ਗੋਲੀ ਲੱਗੀ ਸੀ ਉਸ ਨੂੰ ਸਰਜਰੀ ਲਈ ਲਿਜਾਇਆ ਗਿਆ ਸੀ । ਹੁਣ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਪੁਲਿਸ ਦਾ ਮੰਨਣਾ ਹੈ ਕਿ ਇਹ ਇਸ ਵਿਅਕਤੀ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ। ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਇੱਕ 44 ਸਾਲਾ ਮਸ਼ਕੂਕ ਨੂੰ ਹਿਰਾਸਤ ਵਿੱਚ ਲਿਆ ਗਿਆ।

ਪੁਲਿਸ ਅਧਿਕਾਰੀ ਦੂਜੇ ਮਸ਼ਕੂਕ ਦੀ ਭਾਲ ਕਰ ਰਹੇ ਹਨ। ਪੁਲਿਸ ਨੇ ਆਖਿਆ ਕਿ ਜਨਤਾ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਹੈ।

Related News

ਪਾਕਿਸਤਾਨ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਮੁੜ ਤੋਂ ਖੋਲ੍ਹਿਆ, ਭਾਰਤ ਸਰਕਾਰ ਵੀ ਜਲਦੀ ਹੀ ਕਰੇਗੀ ਐਲਾਨ

Vivek Sharma

ਕੈਨੇਡਾ ਅਮਰੀਕਾ ਦੇ ‘ਚ ਇੱਕ ਲੱਖ ਲੋਕਾਂ ਦੀ ਨਿਯੁਕਤੀ ਕਰੇਗੀ ਈ-ਕਮਰਸ ਕੰਪਨੀ ਐਮਾਜ਼ੋਨ

Rajneet Kaur

ਓਂਟਾਰੀਓ ਵਿਖੇ ਲਗਾਤਾਰ ਦੂਜੇ ਦਿਨ ਵੀ ਰਿਹਾ ਕੋਰੋਨਾ ਦਾ ਜੋ਼ਰ

Vivek Sharma

Leave a Comment

[et_bloom_inline optin_id="optin_3"]