Channel Punjabi
Canada International News North America

ਟੋਰਾਂਟੋ: 8 ਸਾਲ ਦੀ ਬੱਚੀ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ‘ਚ ਮੰਦਰ ਦਾ ਪੁਜਾਰੀ ਗ੍ਰਿਫ਼ਤਾਰ

ਟੋਰਾਂਟੋ: ਟੋਰਾਂਟੋ ਪੁਲਿਸ ਨੇ ਇਕ ਧਾਰਮਿਕ ਆਗੂ ਉਤੇ ਦੋਸ਼ ਲਗਾਏ ਹਨ, ਜਿਸਨੇ ਜੂਨ 1994 ਤੋ ਦਸੰਬਰ 1997 ਦੇ ‘ਚ ਇਕ ਲੜਕੀ ਦਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕੀਤਾ ਸੀ। ਪੁਲਿਸ ਨੇ ਦਸਿਆ ਕਿ ਉਨ੍ਹਾਂ ਨੇ 8 ਸਾਲ ਦੀ ਬੱਚੀ ਨਾਲ ਕਈ ਵਾਰ ਵਾਪਰੀ ਘਟਨਾ ਦੀ ਪੜਤਾਲ ਕਰਦਿਆਂ ਭਾਰਤ ਸੇਵਆਸ਼ਰਮ ਸੰਘ ਕੈਨੇਡਾ ਦੇ ਧਾਰਮਿਕ ਆਗੂ ਪੁਸ਼ਕਰਾਨੰਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਉਸ ਸਮੇਂ ਪੁਸ਼ਕਰਾਨੰਦ ਦੀ ਉਮਰ 42 ਸਾਲ ਸੀ। ਪੁਲਿਸ ਮੁਤਾਬਕ ਬੱਚੀ ਆਪਣੇ ਪਰਿਵਾਰ ਨਾਲ ਇਟੋਬੀਕੋਕ ਦੇ ਕੌਡਲਿਨ ਕਿਸੈਂਟ ਵਿਖੇ ਸਥਿਤ ਭਾਰਤ ਸੇਵਆਸ਼ਰਮ ਸੰਘ ਵਿਖੇ ਜਾਂਦੀ ਸੀ ਜਿਥੇ ਉਸ ਨਾਲ ਅਜਿਹੀ ਘਟਨਾ ਵਾਪਰੀ।

68 ਸਾਲ ਦੇ ਪੁਸ਼ਕਰਾਨੰਦ ਵਿਰੁੱਧ ਸੈਕਸ਼ੁਅਲ ਅਸਾਲਟ ਅਤੇ ਸੈਕਸ਼ੁਅਲ ਐਕਸਪੁਲਾਇਟੇਸ਼ਨ ਦੇ ਦੋਸ਼ ਆਇਦ ਕੀਤੇ ਗਏ ਹਨ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਹੋਰ ਵੀ ਪੀੜਿਤ ਹੋ ਸਕਦੇ ਹਨ ਅਤੇ ਜਾਂਚ ਨਾਲ ਸਬੰਧਤ ਜਾਣਕਾਰੀ ਵਾਲੇ ਕਿਸੇ ਨੂੰ ਵੀ ਅੱਗੇ ਆਉਣ ਲਈ ਕਿਹਾ ਗਿਆ ਹੈ।

Related News

ਏਅਰ ਲਾਈਨਸ ਇੰਡਸਟਰੀਜ ਨੇ ਸਰਕਾਰ ਤੋਂ ਤੁਰੰਤ ਵਿੱਤੀ ਸਹਾਇਤਾ ਦੇਣ ਦੀ ਕੀਤੀ ਮੰਗ

Vivek Sharma

ਓਨਟਾਰੀਓ ਦੇ ਨਵੇਂ ਬਿੱਲ ਨੂੰ ਲੈ ਕੇ ਵਕੀਲਾਂ ਨੇ ਜਤਾਈ ਚਿੰਤਾ

Vivek Sharma

ਆਰ.ਸੀ.ਐਮ.ਪੀ. ਦੀ ਕਮਿਸ਼ਨਰ ਬਰੈਂਡਾ ਲੱਕੀ ‘ਤੇ ਵੀ ਪਿਆ’ਕੋਰੋਨਾ’ ਦਾ ਪਰਛਾਵਾਂ !ਜਾਣੋ ਕੀ ਰਹੀ ਬਰੈਂਡਾ ਲੱਕੀ ਦੀ ਟੈਸਟ ਰਿਪੋਰਟ ।

Vivek Sharma

Leave a Comment

[et_bloom_inline optin_id="optin_3"]