channel punjabi
Canada International News

ਟਰੰਪ ਨੇ ਚੋਣ ਪ੍ਰਚਾਰ ਮੁਹਿੰਮ ‘ਚ ਲਿਆਂਦੀ ਤੇਜ਼ੀ, ਆਪਣੇ ਕੈਂਪੇਨ ਮੈਨੇਜਰ ਨੂੰ ਬਦਲਿਆ

ਸਖ਼ਤ ਮੁਕਾਬਲੇ ‘ਚ ਫਸੇ ਟਰੰਪ ਨੇ ਬਦਲਿਆ ਕੈਂਪੇਨ ਮੈਨੇਜਰ

ਹੁਣ ਬਿੱਲ ਸਟੀਪੀਅਨ ਨੂੰ ਦਿੱਤੀ ਚੋਣ ਪ੍ਰਚਾਰ ਦੀ ਕਮਾਂਡ

ਵਾਸ਼ਿੰਗਟਨ : ਰਾਸ਼ਟਰਪਤੀ ਦੇ ਅਹੁਦੇ ‘ਤੇ ਬਣੇ ਰਹਿਣ ਅਤੇ ਦੂਜੀ ਟਰਮ ਵਿੱਚ ਜਿੱਤ ਹਾਸਲ ਕਰਨ ਵਾਸਤੇ ਡੋਨਾਲਡ ਟਰੰਪ ਆਪਣੀ ਪੂਰੀ ਵਾਹ ਲਗਾ ਰਹੇ ਨੇ । ਕੋਰੋਨਾ ਮਹਾਮਾਰੀ ਦੇ ਬਾਵਜੂਦ ਟਰੰਪ ਅਤੇ ਉਨ੍ਹਾਂ ਦੇ ਵਿਰੋਧੀਆਂ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਤੇਜ਼ ਕੀਤੀ ਹੋਈ ਹੈ। ਡੋਨਾਲਡ ਟਰੰਪ ਆਪਣੀ ਪ੍ਰਚਾਰ ਮੁਹਿੰਮ ਵਿੱਚ ਕਿਸੇ ਵੀ ਤਰਾਂ ਦੀ ਕਸਰ ਨਹੀਂ ਛੱਡਣਾ ਚਾਹੁੰਦੇ ।

ਕਾਂਟੇ ਦੀ ਚੋਣ ਟੱਕਰ ‘ਚ ਫਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕੈਂਪੇਨ ਮੈਨੇਜਰ ਨੂੰ ਬਦਲ ਦਿੱਤਾ ਹੈ। ਤਾਜ਼ਾ ਓਪੀਨੀਅਨ ਪੋਲ ‘ਚ ਟਰੰਪ ਦੇ ਮੁਕਾਬਲੇ ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਨੂੰ ਅੱਗੇ ਦੱਸਿਆ ਗਿਆ ਹੈ। ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਤਿੰਨ ਨਵੰਬਰ ਨੂੰ ਹਨ।

ਟਰੰਪ ਨੇ ਬੁੱਧਵਾਰ ਰਾਤ ਆਪਣੇ facebook ਅਕਾਊਂਟ ਜ਼ਰੀਏ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਲਿਖਿਆ, ਮੈਨੂੰ ਇਹ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਹੁਣ ਬਿੱਲ ਸਟੀਪੀਅਨ ਉਨ੍ਹਾਂ ਦੇ ਚੋਣ ਪ੍ਰਚਾਰ ਦੀ ਕਮਾਂਡ ਸੰਭਾਲਣਗੇ।ਉਹ ਬ੍ਰੈਡ ਪਾਰਸਕੇਲ ਦੀ ਥਾਂ ਲੈਣਗੇ। ਪਾਰਸਕੇਲ ਸਾਡੀ ਮੁਹਿੰਮ ਦੇ ਸੀਨੀਅਰ ਸਲਾਹਕਾਰ ਬਣੇ ਰਹਿਣਗੇ। 2016 ‘ਚ ਸਾਡੀ ਇਤਿਹਾਸਕ ਜਿੱਤ ‘ਚ ਇਨ੍ਹਾਂ ਦੋਵਾਂ ਦੀ ਅਹਿਮ ਭੂਮਿਕਾ ਸੀ ਤੇ ਇਸ ਵਾਰ ਵੀ ਰਹੇਗੀ।

I am pleased to announce that Bill Stepien has been promoted to the role of Trump Campaign Manager. Brad Parscale, who…

Posted by Donald J. Trump on Wednesday, July 15, 2020

ਅਫਰੀਕੀ-ਅਮਰੀਕੀ ਨਾਗਰਿਕ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ‘ਚ ਮੌਤ ਤੋਂ ਬਾਅਦ ਪੈਦਾ ਹੋਏ ਗੁੱਸੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਚੋਣ ਮੁਹਿੰਮ ‘ਚ ਨਵੀਂ ਜਾਨ ਫੂਕਣ ਲਈ ਟਰੰਪ ਨੇ ਇਹ ਕਦਮ ਚੁੱਕਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਟਰੰਪ ਨਵੀਂ ਰਣਨੀਤੀ ਤਹਿਤ ਛੇਤੀ ਹੀ ਆਪਣੀ ਆਕ੍ਰਾਮਕ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰਨ ਜਾ ਰਹੇ ਨੇ, ਕੈਂਪੇਨ ਮੈਨੇਜਰ ਨੂੰ ਬਦਲਣਾ ਉਸੇ ਕੜੀ ਦਾ ਇੱਕ ਹਿੱਸਾ ਹੈ

Related News

ਨਿਆਗਰਾ ਫਾਲਜ਼ ‘ਤੇ ਛਾਇਆ ਤਿਰੰਗਾ ! ਭਾਰਤੀ ਆਜ਼ਾਦੀ ਦਿਹਾੜੇ ਦੀ ਕੈਨੇਡਾ ਵਿੱਚ ਧੂਮ

Vivek Sharma

ਅਮਰੀਕਾ ਦੇ ਲਿਨ ਸ਼ਹਿਰ ’ਚ ਗੋਲੀਬਾਰੀ, ਇਕ ਦੀ ਮੌਤ ਤੇ ਪੰਜ ਜ਼ਖਮੀ

Vivek Sharma

BIG NEWS : ਪੰਜਾਬ ਵਿਧਾਨ ਸਭਾ ‘ਚ ‘ਆਪ’ ਦਾ ਪ੍ਰਦਰਸ਼ਨ ਦੇਰ ਰਾਤ ਵੀ ਜਾਰੀ, ਕੇਂਦਰ ‘ਤੋਂ ਕੀਤੀ ਵੱਡੀ ਮੰਗ

Vivek Sharma

Leave a Comment