channel punjabi
Canada International News North America

ਕੈਨੇਡਾ ਨੇ ਹਾਂਗਕਾਂਗ ਨਾਲ ਹਵਾਲਗੀ ਸੰਧੀ ਨੂੰ ਕੀਤਾ ਬਰਖ਼ਾਸਤ

* ਚੀਨ ਦੇ ਚੁੱਕੇ ਕਦਮ ਤੋਂ ਕੈਨੇਡਾ ਨਾਰਾਜ਼ !

* ਹਾਂਗਕਾਂਗ ਨਾਲ ਕੀਤੀ ਹਵਾਲਗੀ ਸੰਧੀ ਨੂੰ ਕੀਤਾ ਮੁਲਤਵੀ

* ਸੰਵੇਦਨਸ਼ੀਲ ਫੌਜੀ ਵਸਤੂਆਂ ਦੇ ਨਿਰਯਾਤ’ਤੇ ਵੀ ਲਾਈ ਪਾਬੰਦੀ

ਓਟਾਵਾ : ਚੀਨ ਵੱਲੋਂ ਹਾਲ ਹੀ ਵਿੱਚ ਚੁੱਕੇ ਗਏ ਇੱਕ ਕਦਮ ਤੋਂ ਬਾਅਦ ਉਸਦੇ ਸੰਬੰਧ ਕੈਨੇਡਾ ਨਾਲ ਵੀ ਵਿਗੜਨ ਲੱਗੇ ਨੇ। ਦਰਅਸਲ
ਸਾਬਕਾ ਬ੍ਰਿਟਿਸ਼ ਕਲੋਨੀ ‘ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਦੇ ਚੀਨ ਦੇ ਕਦਮ ਦੇ ਮੱਦੇਨਜ਼ਰ ਕੈਨੇਡਾ ਹਾਂਗਕਾਂਗ ਨਾਲ ਆਪਣੀ ਹਵਾਲਗੀ ਸੰਧੀ ਨੂੰ ਮੁਲਤਵੀ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਇੱਕ ਉੱਚ ਅਧਿਕਾਰੀ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ।

ਇੱਕ ਬਿਆਨ ਵਿੱਚ, ਵਿਦੇਸ਼ ਮੰਤਰੀ ਫ੍ਰਾਂਸਕੋਇਸ – ਫਿਲਪ ਸ਼ੈਂਪੇਨ ਨੇ ਇਹ ਵੀ ਕਿਹਾ ਕਿ ਓਟਾਵਾ ਹਾਂਗਕਾਂਗ ਵਿੱਚ ਸੰਵੇਦਨਸ਼ੀਲ ਫੌਜੀ ਚੀਜ਼ਾਂ ਦੇ ਨਿਰਯਾਤ ਦੀ ਆਗਿਆ ਵੀ ਨਹੀਂ ਦੇਵੇਗਾ, ਜੋ ਕਿ ਲਗਭਗ 300,000 ਕੈਨੇਡੀਅਨਾਂ ਦਾ ਘਰ ਹੈ। ਦੱਸਣਾ ਬਣਦਾ ਹੈ ਕਿ ਨਵਾਂ ਚੀਨੀ ਕਾਨੂੰਨ ਹਾਂਗਕਾਂਗ ਦੇ ਨਿਵਾਸੀਆ ਅਤੇ ਪੱਛਮੀ ਦੇਸ਼ਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਇਸ ਹਫ਼ਤੇ ਤੋਂ ਅਮਲ ਵਿੱਚ ਆਇਆ ਹੈ ।

ਸ਼ੈਂਪੇਨ ਨੇ ਇਸ ਕਾਨੂੰਨ ਨੂੰ ਲਾਗੂ ਕਰਨ ਦੇ ‘ਗੁਪਤ’ ਤਰੀਕੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੈਨੇਡਾ ਨੂੰ ਮੌਜੂਦਾ ਪ੍ਰਬੰਧਾਂ ਦਾ ਮੁੜ ਮੁਲਾਂਕਣ ਕਰਨ ਲਈ ਮਜਬੂਰ ਕੀਤਾ ਗਿਆ ਸੀ। ਉਹਨਾਂ ਕਿਹਾ ਕਿ “ਕੈਨੇਡਾ ਸੰਵੇਦਨਸ਼ੀਲ ਚੀਜ਼ਾਂ ਦੀ ਬਰਾਮਦ ਨੂੰ ਹਾਂਗਕਾਂਗ ਨਾਲ ਉਵੇਂ ਹੀ ਪੇਸ਼ ਕਰੇਗਾ ਜਿਸ ਤਰ੍ਹਾਂ ਚੀਨ ਨਾਲ ਨਿਰਧਾਰਿਤ ਹੋਣਗੇ। ਹਾਂਗਕਾਂਗ ਨੂੰ ਸੰਵੇਦਨਸ਼ੀਲ ਫੌਜੀ ਵਸਤੂਆਂ ਦੇ ਨਿਰਯਾਤ ਦੀ ਕੈਨੇਡਾ ਇਜਾਜ਼ਤ ਨਹੀਂ ਦੇਵੇਗਾ। ਇਸਦੇ ਨਾਲ ਹੀ ਉਨਾਂ ਕਿਹਾ ਕਿ ‘ਕੈਨੇਡਾ, ਕੈਨੇਡਾ-ਹਾਂਗਕਾਂਗ ਵਿਚਾਲੇ ਹੋਈ ਹਵਾਲਗੀ ਸੰਧੀ ਨੂੰ ਮੁਲਤਵੀ ਕਰ ਰਿਹਾ ਹੈ।’

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੱਖਰੇ ਤੌਰ ‘ਤੇ ਬ੍ਰੀਫਿੰਗ ਕਰਦਿਆਂ ਦੱਸਿਆ ਕਿ ਕੈਨੇਡਾ ਕੁਝ ਹੋਰ ਕਦਮ ਵੀ ਚੁੱਕ ਸਕਦਾ ਹੈ, ਇਹ ਇਮੀਗ੍ਰੇਸ਼ਨ ਨਾਲ ਜੁੜੇ ਵੀ ਹੋ ਸਕਦੇ ਹਨ, ਇਹ ਕਦਮ ਕੀ ਹੋ ਸਕਦੇ ਨੇ ਉਹਨਾਂ ਇਸ ਬਾਰੇ ਕੋਈ ਵੇਰਵਾ ਨਹੀਂ ਦਿੱਤਾ।

ਮੌਜੂਦਾ ਸਥਿਤੀ ਤੋਂ ਸਾਫ਼ ਹੈ ਕਿ ਕਨੈਡਾ ਅਤੇ ਚੀਨ ਇਕ ਕੂਟਨੀਤਕ ਅਤੇ ਵਪਾਰਕ ਵਿਵਾਦ ਵਿਚ ਫ਼ਸ ਗਏ ਹਨ ਜੋ ਕਿ 2018 ਦੇ ਅਖੀਰ ਵਿਚ ਸ਼ੁਰੂ ਹੋਇਆ ਸੀ, ਜਦੋਂ ਕੈਨੇਡੀਅਨ ਪੁਲਿਸ ਨੇ ‘ਹੁਆਵੇਈ ਟੈਕਨੋਲੋਜੀਸ’ ਦੇ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਂਝੂ ਨੂੰ, ਸੰਯੁਕਤ ਰਾਜ ਦੇ ਵਾਰੰਟ ‘ਤੇ ਹਿਰਾਸਤ ਵਿਚ ਲਿਆ ਸੀ।

ਜਾਣੋ ਕੀ ਹੈ ਚੀਨ ਦਾ ਨੈਸ਼ਨਲ ਸਕਿਓਰਟੀ ਲਾਅ

ਚੀਨ ਵੱਲੋਂ ਲਾਗੂ ਕੀਤੇ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ (national security law) ਨੂੰ ਇੱਕ ਤਰ੍ਹਾਂ ਤਾਨਾਸ਼ਾਹੀ ਕਾਨੂੰਨ ਕਿਹਾ ਜਾ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਹਾਂਗਕਾਂਗ ਪਹਿਲਾਂ ਬ੍ਰਿਟਿਸ਼ ਕੋਲ ਸੀ, 1997 ‘ਚ ਉਸ ਨੇ ਇਸ ਨੂੰ ਚੀਨ ਨੂੰ ਇਕ ਦੇਸ਼ ਦੋ ਸਿਸਟਮ ਦੇ ਸਮਝੌਤੇ ‘ਤੇ ਦਿੱਤਾ ਸੀ, ਜੋ 50 ਸਾਲ ਯਾਨੀ 2047 ਤੱਕ ਲਾਗੂ ਰਹਿਣਾ ਸੀ। ਇਸ ਤਹਿਤ ਹਾਂਗਕਾਂਗ ਦੇ ਲੋਕਾਂ ਨੂੰ ਵਿਸ਼ੇਸ਼ ਆਜ਼ਾਦੀ ਪ੍ਰਾਪਤ ਸੀ, ਜੋ ਮੁੱਖ ਭੂਮੀ ਚੀਨ ‘ਚ ਨਹੀਂ ਹੈ, ਪਰ ਚੀਨ ਨੇ ਇਸ ਦੀ ਉਲੰਘਣਾ ਕਰਕੇ ਹਾਂਗਕਾਂਗ ‘ਤੇ ਜ਼ਬਰਦਸਤੀ ਖੁਦ ਦਾ ਕਾਨੂੰਨ ਥੋਪ ਦਿੱਤਾ ਹੈ। ਇਸ ਨਵੇਂ ਕਾਨੂੰਨ ਤਹਿਤ ਵੱਖਵਾਦੀ, ਅੱਤਵਾਦ, ਵਿਦੇਸ਼ੀ ਤਾਕਤਾਂ ਨਾਲ ਮਿਲੀਭੁਗਤ ਦੇ ਦੋਸ਼ਾਂ ‘ਚ ਉਮਰ ਭਰ ਸਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਹ ਹਾਂਗਕਾਂਗ ਦੀ ਹਿਰਾਸਤ ‘ਚ ਰੱਖੇ ਕਿਸੇ ਵੀ ਵਿਅਕਤੀ ਨੂੰ ਮੁੱਖ ਭੂਮੀ ਚੀਨ ‘ਚ ਹਵਾਲਗੀ ਦੀ ਵੀ ਮਨਜ਼ੂਰੀ ਦਿੰਦਾ ਹੈ। ਇਸ ਨੂੰ ਲੈ ਕੇ ਚੀਨ ਦੀ ਸਖ਼ਤ ਨੁਕਤਾਚੀਨੀ ਕੀਤੀ ਜਾ ਰਹੀ ਹੈ।

Related News

NEW STRAIN : 41 ਦੇਸ਼ਾਂ ‘ਚ ਪਹੁੰਚ ਚੁੱਕਿਆ ਹੈ ‘ਬ੍ਰਿਟੇਨ ਵਾਇਰਸ’, ਕੋਰੋਨਾ ਨਾਲੋਂ ਹੈ 70 ਫ਼ੀਸਦੀ ਜ਼ਿਆਦਾ ਖਤਰਨਾਕ

Vivek Sharma

ਹੈਮਿਲਟਨ ‘ਚ ਇਕ ਸਟੀਲ ਫੈਕਟਰੀ ‘ਚ ਵੱਡੇ ਧਮਾਕੇ ਤੋਂ ਬਾਅਦ ਲੱਗੀ ਅੱਗ, ਪੁਲਿਸ ਵਲੋਂ ਜਾਂਚ ਸ਼ੁਰੂ

Rajneet Kaur

ਖੁਲਾਸਾ: ਚੀਨ ਵਿੱਚ ਲਗਭਗ ਸੱਤ ਸਾਲ ਪਹਿਲਾਂ ਹੋ ਚੁੱਕੀ ਸੀ ਕੋਰੋਨਾ ਵਾਇਰਸ ਦੀ ਆਮਦ

team punjabi

Leave a Comment