Channel Punjabi
International News

ਅਮਰੀਕੀ ਕੰਪਨੀ ਨੇ ਬਣਾਈ ਕੋਰੋਨਾ ਦੀ ਦਵਾਈ, ਦਵਾ ਦੇ ਤੀਜੇ ਪੜਾਅ ਦੇ ਟ੍ਰਾਇਲ ਸ਼ੁਰੂ

drad

ਕੋਰੋਨਾ ਦੀ ਦਵਾਈ ਨੂੰ ਲੈ ਕੇ ਅਮਰੀਕਾ ਤੋਂ ਵੱਡੀ ਖ਼ਬਰ ਆਈ ਸਾਹਮਣੇ

ਅਮਰੀਕੀ ਦਵਾਈ ਕੰਪਨੀ ਨੇ ਕੋਰੋਨਾ ਦੀ ਦਵਾਈ ਬਣਾਉਣ ਦਾ ਕੀਤਾ ਦਾਅਵਾ

ਦਵਾ ਦੇ ਦੋ ਪੜਾਅ ਦੇ ਟ੍ਰਾਇਲ ਹੋਏ ਪੂਰੇ, ਤੀਜਾ ਪੜਾਅ ਸ਼ੁਰੂ

ਕੰਪਨੀ ਨੂੰ ਉਮੀਦ ਅਗਲੇ ਮਹੀਨੇ ਤੱਕ ਦਵਾਈ ਆਵੇਗੀ ਬਾਜ਼ਾਰ ਵਿੱਚ

ਵਾਸ਼ਿੰਗਟਨ : ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੀ ਦੁਨੀਆ ਲਈ ਇਕ ਚੰਗੀ ਅਤੇ ਰਾਹਤ ਭਰੀ ਖਬਰ ਹੈ। ਹੁਣ ਅਮਰੀਕਾ ਦੀ ਇਕ ਦਵਾਈ ਬਣਾਉਣ ਵਾਲੀ ਕੰਪਨੀ ਇਲੀ ਲਿਲੀ (Eli Lilly) ਨੇ ਐਲਾਨ ਕੀਤਾ ਹੈ ਕਿ ਉਸ ਨੇ ਆਪਣੀ ਕੋਵਿਡ-19 ਦੀ ਦਵਾਈ LY-CoV555 ਦੇ ਤੀਜੇ ਪੜਾਅ ਦੇ ਟ੍ਰਾਇਲ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਪਰੀਖਣ ਵਿਚ ਅਮਰੀਕਾ ਦੀ ਛੂਤਕਾਰੀ ਰੋਗ ਸੰਸਥਾ ਵੀ ਹਿੱਸਾ ਲੈ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੀਜੇ ਪੜਾਅ ਦੇ ਟ੍ਰਾਇਲ ਵਿਚ 2400 ਲੋਕ ਹਿੱਸਾ ਲੈਣਗੇ।

ਇਸ ਅਧਿਐਨ ਵਿਚ ਅਜਿਹੇ ਸੰਕਟ ਵਿਚ ਫਸੇ ਲੋਕ ਅਤੇ ਹਸਪਤਾਲ ਦੇ ਕਰਮਚਾਰੀ ਹਿੱਸਾ ਲੈਣਗੇ, ਜੋ ਹਾਲ ਹੀ ਵਿਚ ਕੋਰੋਨਾ ਤੋਂ ਠੀਕ ਹੋਏ ਹਨ। ਇਸ ਅਧਿਐਨ ਵਿਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਕੋਰੋਨਾਵਾਇਰਸ ਦੀ ਦਵਾਈ LY-CoV555 ਦੀ ਇਕ ਖੁਰਾਕ ਦਿੱਤੀ ਜਾਵੇਗੀ। ਇਸ ਟ੍ਰਾਇਲ ਦੇ ਦੋਰਾਨ ਕੋਰੋਨਾ ਦੀ ਦਵਾਈ SARS-CoV-2 ਦੇ ਸਪਾਇਕ ਪ੍ਰੋਟੀਨ ਦੇ ਖਿਲਾਫ਼ ਐਂਟੀਬੌਡੀ ਵਿਕਸਿਤ ਕਰੇਗੀ। ਅਧਿਐਨ ਵਿਚ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਇਨਸਾਨਾਂ ਦੇ ਸੈੱਲਾਂ ਵਿਚ ਸਪਾਇਕ ਪ੍ਰੋਟੀਨ ਦੇ ਜ਼ਰੀਏ ਘੁਸਪੈਠ ਕਰਦਾ ਹੈ। LY-CoV555 ਦਵਾਈ ਕੋਰੋਨਾਵਾਇਰਸ ਨੂੰ ਇਨਸਾਨਾਂ ਦੇ ਸੈੱਲਾਂ ਵਿਚ ਦਾਖਲ ਹੋਣ ਤੋਂ ਰੋਕਦੀ ਹੈ।

ਇਲੀ ਲਿਲੀ ਦੇ ਮੁੱਖ ਵਿਗਿਆਨੀ ਅਧਿਕਾਰੀ ਡੈਨੀਅਲ ਸਕੋਵਰੋਂਸਕੀ ਨੇ ਕਿਹਾ ਕਿ ਕੋਰੋਨਾਵਾਇਰਸ ਦਾ ਨਰਸਿੰਗ ਹੋਮ ਵਿਚ ਰਹਿਣ ਵਾਲੇ ਲੋਕਾਂ ‘ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਅਸੀਂ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਬਹੁਤ ਤੇਜ਼ੀ ਨਾਲ ਇਕ ਦਵਾਈ ‘ਤੇ ਕੰਮ ਕਰ ਰਹੇ ਹਾਂ। ਡੈਨੀਅਲ ਨੇ ਕਿਹਾ ਕਿ ਵਰਤਮਾਨ ਮਾਹੌਲ ਵਿਚ ਕਲੀਨਿਕਲ ਟ੍ਰਾਇਲ ਕਰਨਾ ਆਸਾਨ ਨਹੀਂ ਹੈ। ਇਸ ਦੇ ਬਾਅਦ ਵੀ ਅਸੀਂ ਇਸ ਚੁਣੌਤੀ ਨੂੰ ਲੈ ਰਹੇ ਹਾਂ ਤਾਂ ਜੋ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ। ਇੱਥੇ ਦੱਸ ਦਈਏ ਕਿ ਦੁਨੀਆ ਭਰ ਵਿਚ ਕੋਰੋਨਾਵਾਇਰਸ ਨਾਲ ਹੁਣ ਤੱਕ ਕਰੀਬ 7 ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਕੋਰੋਨਾਵਾਇਰਸ ਤੋਂ ਬਚਾਅ ਲਈ ਦੁਨੀਆ ਭਰ ਵਿਚ ਕੰਪਨੀਆਂ ਵੈਕਸੀਨ ਬਣਾਉਣ ਵਿਚ ਜੁਟੀਆਂ ਹੋਈਆਂ ਹਨ। ਇਸ ਪਹਿਲਾਂ ਰੂਸ ਵੱਲੋਂ ਵੀ ਕੋਰੋਨਾ ਵੈਕਸੀਨ ਬਣਾਏ ਜਾਣ ਦਾ ਦਾਅਵਾ ਕੀਤਾ ਜਾ ਚੁੱਕਾ ਹੈ, ਅਤੇ ਰੂਸ ਵੱਲੋਂ ਇਸ ਵੈਕਸੀਨ ਦੇ ਟ੍ਰਾਇਲ ਜਾਰੀ ਹਨ ।

drad

Related News

ਕੈਲਗਰੀ: ਸਵਾਨਾ ਬਾਜ਼ਾਰ ‘ਚ ਨਵੇਂ ਖੁੱਲ੍ਹੇ ਏਸ਼ੀਅਨ ਫੂਡ ਸੈਂਟਰ ‘ਚ ਮੁਫਤ ਪ੍ਰੈਸ਼ਰ ਕੁੱਕਰ ਲੈਣ ਦੇ ਚੱਕਰਾਂ ‘ਚ ਪੰਜਾਬੀ ਹੋਏ ਧੱਕਾ-ਮੁੱਕੀ

Rajneet Kaur

ਬੀ.ਸੀ : ਦੱਖਣੀ ਓਕਾਨਾਗਨ ‘ਚ ਕ੍ਰਿਸਟੀ ਪਹਾੜੀ ਜੰਗਲ ਦੀ ਅੱਗ ਬੁਝਾਉਣ ‘ਚ ਰੁੱਝੇ ਫਾਇਰ ਫਾਈਟਰ ਦੀ ਗੱਡੀ ਹੋਈ ਚੋਰੀ

Rajneet Kaur

ਕੈਨੇਡਾ-ਅਮਰੀਕਾ ਦੀ ਸਰਹੱਦ ਨੂੰ 21 ਸਤੰਬਰ ਤੱਕ ਬੰਦ ਰਖਣ ਦਾ ਕੀਤਾ ਫੈਸਲਾ : ਬਿਲ ਬਲੇਅਰ

Rajneet Kaur

Leave a Comment

[et_bloom_inline optin_id="optin_3"]